16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਹਲਕਾ ਲੰਬੀ ਦੇ ਪਿੰਡ ਪੰਜਾਵਾ ਦੇ ਕਿਸਾਨਾ ਵੱਲੋਂ ਭੂਮੀ ਰਖਿਆ ਦਫਤਰ ਮਲੋਟ...

ਹਲਕਾ ਲੰਬੀ ਦੇ ਪਿੰਡ ਪੰਜਾਵਾ ਦੇ ਕਿਸਾਨਾ ਵੱਲੋਂ ਭੂਮੀ ਰਖਿਆ ਦਫਤਰ ਮਲੋਟ ਅਗੇ ਲਗਾਇਆ ਧਰਨਾ

ਸਰਹੰਦ ਕੈਨਾਲ ਵਿਚੋ ਪਈਆਂ ਪਾਈਪਾਂ ਰਾਹੀਂ ਸਹੀ ਪਾਣੀ ਨਾ ਪੂਜਣ ਦੇ ਵਿਰੋਧ ਵਿਚ ਕੀਤੀ ਨਾਅਰੇਬਾਜ਼ੀ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਇਹ ਭੂਮੀ ਰਖਿਆ ਦੇ ਦਫਤਰ ਮਲੋਟ ਅਗੇ ਦਰੀ ਵਿਛਾ ਕੇ ਬੈਠੇ ਹਲਕਾ ਲੰਬੀ ਦੇ ਪਿੰਡ ਪੰਜਾਵਾ ਦੇ ਕਿਸਾਨ ਹਨ ਜਿਨ੍ਹਾਂ ਦਾ ਆਰੋਪ ਹੈ ਊਨਾ ਦੇ ਖੇਤਾਂ ਪਈਆਂ ਪਈਪਾ ਵਿਚ ਲਗੇ ਜੋੜਾ ਨੂੰ ਵਿਬਾਗ ਨੇ ਪੂਰਿਆ ਨਹੀਂ ਜਿਸ ਕਰਕੇ ਊਨਾ ਦੇ ਖੇਤਾਂ ਤੱਕ ਪਾਣੀ ਨਹੀਂ ਪੂਜ ਰਿਹਾ ਹੈ ਜਿਸ ਕਰਕੇ ਵਾਰ ਵਾਰ ਵਿਬਾਗ ਕੋਲ ਬੇਨਤੀ ਕੀਤੀ ਪਰ ਕੋਈ ਸੁਣਵਾਈ ਨਾ ਹੋਣ ਕਰਕੇ ਊਨਾ ਨੂੰ ਅੱਜ ਮਜਬੂਰਣ ਦਫ਼ਤਰ ਘੇਰਨਾ ਪਿਆ । ਕਿਸਾਨਾਂ ਸੁਖਪਾਲ ਸਿੰਘ ਨੇ ਦੱਸਿਆ ਕਿ ਊਨਾ ਦੇ ਖੇਤਾਂ ਤੱਕ ਪਾਣੀ ਪਹਿਚਉਣ ਲਈ 2011 ਵਿਚ ਭੂਮੀ ਰਖਿਆ ਵਲੋਂ 450 ਏਕੜ ਰਕਬੇ ਲਈ ਪਾਈਪ ਪਈਆਂ ਸਨ ਪਰ ਪਾਣੀ ਖੇਤਾਂ ਤੱਕ ਸਹੀ ਨਹੀਂ ਪੂਜਾ ਅਸੀਂ ਉਚ ਅਧਿਕਾਰੀਆਂ ਨੂੰ ਅਤੇ ਵਿਜੀਲੈਂਸ ਨੂੰ ਸ਼ਕਾਇਤ ਕੀਤੀ ਜਿਨ੍ਹਾਂ ਨੇ ਪਾਈਪਾਂ ਦੇ ਸੰਪਲ ਲਏ ਹੁਣ ਊਨਾ ਜੋੜਾ ਨੂੰ ਜੋੜਿਆ ਨਹੀਂ ਗਿਆ ਜਿਸ ਕਰਕੇ ਉਪਰੋਂ ਝੋਨੇ ਦੀ ਬਿਜਾਈ ਦਾ ਸਮਾਂ ਹੈ ਪਰ ਸਾਡੇ ਖੇਤਾਂ ਨੂੰ ਪਾਣੀ ਨਹੀਂ ਪੁੱਜਦਾ ।

ਦੂਸਰੇ ਪਾਸੇ ਐਸ ਡੀ ਉ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਪ੍ਰਾਜੈਕਟ 2011 ਵਿਚ ਪਾਸ ਹੋਇਆ ਸੀ ਅਤੇ 2014 ਵਿਚ ਪਿੰਡ ਦੇ ਹੀ ਕਿਸਾਨਾਂ ਦੀ ਬਣਾਈ ਕਮੇਟੀ ਨੂੰ ਸੰਭਾਲ ਦਿਤਾ ਸੀ ਕੁੱਛ ਕਿਸਾਨਾਂ ਨੇ ਵਿਜੀਲੈਂਸ ਕੋਲ ਸ਼ਕਾਇਤ ਕੀਤੀ ਜਿਨ੍ਹਾਂ ਵਲੋਂ ਵੀ ਜਾਂਚ ਸਹੀ ਪਾਈ ਗਈ ਪਰ ਕੁਝ ਕਿਸਾਨ ਆਪਸੀ ਟਸਲ ਬਾਜੀ ਕਾਰਨ ਕਰ ਰਹੇ ਹਨ ਪਰ ਇਨ੍ਹਾਂ ਨੇ ਮੰਗ ਲਿਖ ਕੇ ਦਿਤੀ ਉਸ ਨੂੰ ਉੱਚ ਅਧਿਕਾਰੀਆਂ ਕੋਲ ਭੇਜ ਦਿੱਤਾ ਹੈ ।

Today Now News

RELATED ARTICLES
- Advertisment -

POPULAR POSTS