ਵਿਧਾਇਕ ਸੁਖਪਾਲ ਸਿੰਘ ਭੁੱਲਰ ਖਿਲਾਫ ਮੁਰਦਾਬਾਦ ਦੇ ਨਾਅਰੇ ਲੱਗੇ : ਚੌਕੀ ਇੰਚਾਰਜ ਨੇ ਦੋਸ਼ਾਂ ਨੂੰ ਨਕਾਰਿਆ

ਤਰਨਤਾਰਨ (ਰਿੰਪਲ ਗੋਲਣ) : ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਚੱਕ ਬਾਂਹਬਾ ਦੇ ਵਾਸੀ ਸੰਦੀਪ ਸਿੰਘ ਉਰਫ ਮੇਲਾ ਸਿੰਘ ਤੇ ਇਕ ਨਾਬਾਲਿਗ ਬੱਚੇ ਅਤੇ ਅੋਰਤ ਦੀ ਕੁੱਟਮਾਰ ਕਰਨ ਦੇ ਦੋਸ਼ਾ ਹੇਠ ਸਿਆਸੀ ਦਬਾਅ ਕਾਰਨ ਚੌਕੀ ਰਾਜੋਕੇ ਦੀ ਪੁਲਿਸ ਤੇ ਗ੍ਰਿਫਤਾਰ ਕਰਨ ਦੇ ਦੋਸ਼ ਲੱਗੇ ਹਨ । ਜਿਸ ਦੇ ਚਲਦਿਆਂ ਸੰਦੀਪ ਸਿੰਘ ਦੇ ਪਰਿਵਾਰ ਵੱਲੋਂ ਭਾਰੀ ਇਕੱਠ ਸਮੇਤ ਰਾਜੋਕੇ ਚੌਂਕੀ ਵਿਖੇ ਧਰਨਾ ਲਗਾਇਆ ਗਿਆ ਹੈ ਧਰਨੇ ਦੀ ਅਗਵਾਈ ਕਰਦਿਆਂ ਪਿੰਡ ਚੱਕ ਬਾਂਬਾ ਦੇ ਸਰਪੰਚ ਕਾਬਲ ਸਿੰਘ ਨੇ ਦੱਸਿਆ ਕਿ ਦਰਖਾਸਤ ਕਰਤਾ ਮਨਪ੍ਰੀਤ ਕੌਰ ਪਤਨੀ ਹੀਰਾ ਸਿੰਘ ਵੱਲੋਂ ਚੌਕੀ ਰਾਜੋਕੇ ਵਿਖੇ ਝੂਠੀ ਦਰਖਾਸਤ ਦੇ ਕੇ ਸੰਦੀਪ ਸਿੰਘ ਪੁੱਤਰ ਮੇਲਾ ਸਿੰਘ ਨੂੰ ਨਾਜਾਇਜ਼ ਤੌਰ ਤੇ ਫਸਾਇਆ ਜਾ ਰਿਹਾ ਹੈ ਜਦਕਿ ਮਨਪ੍ਰੀਤ ਕੌਰ ਦਾ ਲੜਕਾ ਲਵਪ੍ਰੀਤ ਸਿੰਘ ਉਰਫ ਅਭੀ ਅਤੇ ਸੰਦੀਪ ਸਿੰਘ ਦਾ ਲੜਕਾ ਮਹਿਕ ਦੋਨੋਂ ਬਾਸਰਕੇ ਪਿੰਡ ਵਿਚੋਂ ਛਬੀਲ ਲੈ ਕੇ ਆ ਰਹੇ ਸਨ ਕਿ ਰਸਤੇ ਵਿੱਚ ਸਾਈਕਲ ਤੋਂ ਡਿੱਗਣ ਕਾਰਨ ਲਵਪ੍ਰੀਤ ਸਿੰਘ ਉਰਫ ਅਭੀ ਦੇ ਸੱਟ ਲੱਗ ਗਈ ਜਿਸ ਨੂੰ ਕੁੱਝ ਜਾਨਿਆ ਨੇ ਉਸ ਦੇ ਘਰੇ ਪਹੁੰਚਾ ਦਿੱਤਾ ਅਤੇ ਦੂਜਾ ਲੜਕਾ ਵੀ ਆਪਣੇ ਘਰ ਪਹੁੰਚ ਗਿਆ । ਕਾਬਲ ਸਿੰਘ ਨੇ ਦੱਸਿਆ ਕਿ ਸੱਟ ਲੱਗਣ ਦਾ ਕਾਰਨ ਲੜਕੇ ਦਾ ਸਾਈਕਲ ਤੋਂ ਡਿੱਗ ਜਾਣਾ ਸੀ ਲੇਕਿਨ ਮਨਪ੍ਰੀਤ ਕੌਰ ਵੱਲੋਂ ਕੁੱਝ ਸਿਆਸੀ ਲੀਡਰਾਂ ਦੀ ਪੁਸ਼ਤਪਨਾਹੀ ਹੇਠ ਸੰਦੀਪ ਸਿੰਘ ਪੁੱਤਰ ਮੇਲਾ ਸਿੰਘ ਉੱਪਰ ਕੁੱਟਮਾਰ ਕਰ ਕੇ ਕੱਪੜੇ ਪਾੜਨ ਦੇ ਜੋ ਦੋਸ਼ ਲਗਾਏ ਗਏ ਹਨ ਉਹ ਬਿਲਕੁਲ ਬੇਬੁਨਿਆਦ ਹਨ । ਇਸ ਮੌਕੇ ਧਰਨਾਕਾਰੀਆਂ ਵੱਲੋਂ ਜਿਥੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਜਦੋਂ ਦੂਜੀ ਧਿਰ ਪੱਟੀ ਹਸਪਤਾਲ ਵਿਖੇ ਦਾਖਲ ਬੱਚਾ ਲਵਪ੍ਰੀਤ ਸਿੰਘ ਦੀ ਮਾਤਾ ਮਨਪ੍ਰੀਤ ਕੌਰ ਨਾਲ ਫੋਨ ਤੇ ਸੰਪਰਕ ਕੀਤਾ ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਵੱਲੋਂ ਸਾਡੇ ਘਰ ਵਿੱਚ ਦਾਖ਼ਲ ਹੋ ਕੇ ਮੇਰੇ ਕੱਪੜੇ ਪਾੜੇ ਗਏ ਅਤੇ ਮੇਰੇ ਬੱਚੇ ਦੀ ਵੀ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਹੈ ਉਨ੍ਹਾਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਪਾਸੋਂ ਸੰਦੀਪ ਸਿੰਘ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ । ਉੱਥੇ ਹੀ ਰਾਜੋਕੇ ਪੁਲਿਸ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਗਈ । ਦੂਜੇ ਪਾਸੇ ਜਦੋਂ ਰਾਜੋਕੇ ਚੌਂਕੀ ਵਿਖੇ ਲੱਗੇ ਧਰਨੇ ਸਬੰਧੀ ਚੌਕੀ ਇੰਚਾਰਜ ਏ.ਐੱਸ.ਆਈ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮਨਪ੍ਰੀਤ ਕੌਰ ਵੱਲੋਂ ਦਿੱਤੀ ਗਈ ਦਰਖਾਸਤ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ । ਜ਼ਿਕਰਯੋਗ ਹੈ ਕਿ ਧਰਨਾਕਾਰੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੀੜਤ ਸੰਦੀਪ ਸਿੰਘ ਪੁੱਤਰ ਮੇਲਾ ਸਿੰਘ ਤੇ ਕੋਈ ਵੀ ਨਾਜਾਇਜ਼ ਪਰਚਾ ਦਰਜ ਕੀਤਾ ਗਿਆ ਇਸ ਧਰਨੇ ਨੂੰ ਵੱਡੇ ਪਲੈਟਫਾਰਮ ਤੇ ਖੜਿਆ ਜਾਵੇਗਾ । ਜਿਸ ਦੀ ਜ਼ਿੰਮੇਵਾਰੀ ਚੌਕੀ ਰਾਜੋਕੇ ਦੀ ਪੁਲਿਸ ਦੀ ਹੋਵੇਗੀ ।






