16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰDhanteras 2019 Date and Muhurat : ਅੱਜ ਹੈ ਧਨਤੇਰਸ, ਜਾਣੋ ਕਿਸ ਮਹੂਰਤ...

Dhanteras 2019 Date and Muhurat : ਅੱਜ ਹੈ ਧਨਤੇਰਸ, ਜਾਣੋ ਕਿਸ ਮਹੂਰਤ ‘ਚ ਕਰੀਏ ਖ਼ਰੀਦਦਾਰੀ

ਨਵੀਂ ਦਿੱਲੀ : Dhanteras 2019 Date and Muhurat : ਦੀਵਾਲੀ ਦਾ ਤਿਉਹਾਰ ਧਨਤੇਰਸ ਤੋਂ ਸ਼ੁਰੂ ਹੁੰਦਾ ਹੈ। ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਿਓਦਸ਼ੀ ਨੂੰ ਧਨਤੇਰਸ ਮਨਾਈ ਜਾਂਦੀ ਹੈ ਜੋ ਇਸ ਸਾਲ 25 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਹੈ। ਇਸ ਦਿਨ ਦੇਵਤਿਆਂ ਦੇ ਵੈਦ ਧਨਵੰਤਰੀ ਦੀ ਪੂਜਾ ਦਾ ਵਿਧਾਨ ਹੈ। ਇਨ੍ਹਾਂ ਦੀ ਪੂਜਾ ਨਾਲ ਵਿਅਕਤੀ ਨੂੰ ਅਰੋਗ ਤੇ ਨਿਰੋਗੀ ਜੀਵਨ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ। ਧਨਵੰਤਰੀ ਨੂੰ ਭਗਵਾਨ ਵਿਸ਼ਨੂੰ ਦਾ ਹੀ ਅਵਤਾਰ ਮੰਨਿਆ ਜਾਂਦਾ ਹੈ।
ਇਸ ਕਰਕੇ ਮਨਾਈ ਜਾਂਦੀ ਹੈ ਧਨਤੇਰਸ

ਪੁਰਾਤਨ ਮਾਨਤਾਵਾਂ ਅਨੁਸਾਰ ਸਮੁੰਦਰ ਮੰਥਨ ਵੇਲੇ ਸ਼ਰਦ ਪੁੰਨਿਆ ਨੂੰ ਚੰਦਰਮਾ, ਕੱਤਕ ਦਵਾਦਸ਼ੀ ਨੂੰ ਕਾਮਧੇਨੂ ਗਾਂ, ਤ੍ਰਿਓਦਸ਼ੀ ਨੂੰ ਧਨਵੰਤਰੀ, ਚਤੁਰਦਸ਼ੀ ਨੂੰ ਮਾਂ ਕਾਲੀ ਤੇ ਮੱਸਿਆ ਨੂੰ ਲਕਸ਼ਮੀ ਮਾਤਾ ਸਾਗਰ ਤੋਂ ਉਤਪੰਨ ਹੋਈਆਂ ਸਨ। ਕੱਤਕ ਕ੍ਰਿਸ਼ਨ ਤ੍ਰਿਓਦਸ਼ੀ ਨੂੰ ਧਨਵੰਤਰੀ ਦਾ ਜਨਮ ਮੰਨਿਆ ਜਾਂਦਾ ਹੈ, ਇਸ ਲਈ ਧਨਵੰਤਰੀ ਦੇ ਜਨਮ ਦਿਹਾੜੇ ਮੌਕੇ ਧਨਤੇਰਸ ਮਨਾਈ ਜਾਂਦੀ ਹੈ।
ਧਨਤੇਰਸ ਨੂੰ ਹੋਈ ਆਯੁਰਵੈਦ ਦੀ ਉਤਪਤੀ
ਕਿਹਾ ਜਾਂਦਾ ਹੈ ਕਿ ਸਮੁੰਦਰ ਮੰਥਨ ਵੇਲੇ ਧਨਵੰਤਰੀ ਨੇ ਸੰਸਾਰ ਨੂੰ ਅੰਮ੍ਰਿਤ ਪ੍ਰਦਾਨ ਕੀਤਾ ਸੀ। ਉਨ੍ਹਾਂ ਹੀ ਧਨਤੇਰਸ ਵਾਲੇ ਦਿਨ ਆਯੁਰਵੈਦ ਦੀ ਵੀ ਉਤਪਤੀ ਹੋਈ ਸੀ ਜਿਸ ਨਾਲ ਅੱਜ ਵੀ ਮਨੁੱਖ ਜਾਤੀ ਦਾ ਕਲਿਆਣ ਹੋ ਰਿਹਾ ਹੈ ਤੇ ਉਹ ਨਿਰੋਗੀ ਕਾਇਆ ਪ੍ਰਾਪਤ ਕਰ ਰਹੇ ਹਨ।ਧਨਤੇਰਸ ਵਾਲੇ ਦਿਨ ਲੋਕ ਸੋਨੇ ਜਾਂ ਚਾਂਦੀ ਦੇ ਗਹਿਣੇ ਤੇ ਸਿੱਕੇ, ਬਰਤਨ, ਖੀਲ-ਬਤਾਸ਼ੇ, ਮਿੱਟੀ ਦੇ ਦੀਵੇ, ਮੋਮਬੱਤੀਆਂ ਆਦਿ ਖਰੀਦਦੇ ਹਨ। ਕਈ ਥਾਈਂ ਧਨਤੇਰਸ ਵਾਲੇ ਦਿਨ ਹੀ ਦੀਵਾਲੀ ਪੂਜਾ ਲਈ ਗਣੇਸ਼ ਜੀ ਤੇ ਮਾਂ ਲਕਸ਼ਮੀ ਦੀਆਂ ਮੂਰਤੀਆਂ ਜਾਂ ਤਸਵੀਰਾਂ ਵੀ ਖਰੀਦੇ ਜਾਂਦੇ ਹਨ।

Today Now News

RELATED ARTICLES
- Advertisment -

POPULAR POSTS