17.1 C
Chandigarh

TODAY NOW NEWS

Thursday, March 19, 2026
Homeਲਾਈਫ ਸਟਾਈਲਸੈਰ ਸਪਾਟਾਸ਼ਰਧਾਲੂਆਂ ਨੂੰ ਐਮਾਜ਼ੋਨ ਤੋਂ ਮਿਲੇਗਾ ਪੰਚ ਬਦਰੀ ਪ੍ਰਸਾਦ

ਸ਼ਰਧਾਲੂਆਂ ਨੂੰ ਐਮਾਜ਼ੋਨ ਤੋਂ ਮਿਲੇਗਾ ਪੰਚ ਬਦਰੀ ਪ੍ਰਸਾਦ

ਪ੍ਰਸ਼ਾਸਨ ਨੇ Amazon ਕੰਪਨੀ ਨਾਲ ਕੀਤਾ ਕਰਾਰ

ਚਮੋਲੀ : ਦੇਸ਼-ਵਿਦੇਸ਼ ਦੇ ਸ਼ਰਧਾਲੂ ਹੁਣ ਬਦਰੀਨਾਥ ਧਾਮ ਦੇ ਪੰਚ ਬਦਰੀ ਪ੍ਰਸਾਦ ਨੂੰ ਆਨਲਾਈਨ ਵੀ ਪ੍ਰਾਪਤ ਕਰ ਸਕਦੇ ਹਨ। ਇਸ ਦੀ ਮਾਰਕੀਟਿੰਗ ਲਈ ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਐਮਾਜ਼ੋਨ ਕੰਪਨੀ ਨਾਲ ਕਰਾਰ ਕੀਤਾ ਹੈ। ਪ੍ਰਸਾਦ ਦੇ ਰੂਪ ਵਿਚ ਸ਼ਰਧਾਲੂਆਂ ਨੂੰ ਸਰਸਵਤੀ ਨਦੀ ਦਾ ਜਲ, ਬਦਰੀਸ਼ ਤੁਲਸੀ, ਹਰਬਲ ਧੂਫ, ਬਦਰੀ ਗਾਂ ਦੀ ਘਿਓ, ਹਿਮਾਲਿਅਨ ਗੁਲਾਬ ਜਲ ਤੇ ਬਦਰੀ ਸਿੱਕਾ ਉਪਲੱਬਧ ਕਰਵਾਇਆ ਜਾਵੇਗਾ। ਇਹ ਸਾਰੀ ਸਮੱਗਰੀ ਇਕ ਬੈਗ ਅਤੇ ਬਾਕਸ ਵਿਚ ਪੈਕ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਚਮੋਲੀ ਸਵਾਤੀ ਐੱਸ ਭਦੌਰੀਆ ਨੇ ਦੱਸਿਆ ਕਿ ਪ੍ਰਸਾਦ ਦੇ ਰੂਪ ਵਿਚ ਜਿਹੜੀ ਬਦਰੀ ਤੁਲਸੀ ਸ਼ਰਧਾਲੂਆਂ ਨੂੰ ਭੇਜੀ ਜਾਵੇਗੀ, ਉਸ ਨੂੰ ਬਦਰਿਕਾਸ਼ਰਮ ਖੇਤਰ ਵਿਚ ਦੇਵੀ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ। ਭਗਵਾਨ ਬਦਰੀ ਨਾਰਾਇਣ ਨੂੰ ਦੈਨਿਕ ਪੂਜਾ ਤੇ ਆਰਤੀ ਵਿਚ ਇਹੀ ਤੁਲਸੀ ਭੇਟ ਕੀਤੀ ਜਾਂਦੀ ਹੈ ਅਤੇ ਇਸੇ ਨਾਲ ਭਗਵਾਨ ਦਾ ਸ਼ਿੰਗਾਰ ਵੀ ਹੁੰਦਾ ਹੈ।

Today Now News

RELATED ARTICLES
- Advertisment -

POPULAR POSTS