16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਸਰਹੱਦੀ ਕਸਬਾ ਖਾਲੜੇ ਦੀ ਮੇਨ ਸੜਕ ਦੇ ਦੋਨਾਂ ਪਾਸਿਆਂ ਤੇ ਹੋ...

ਸਰਹੱਦੀ ਕਸਬਾ ਖਾਲੜੇ ਦੀ ਮੇਨ ਸੜਕ ਦੇ ਦੋਨਾਂ ਪਾਸਿਆਂ ਤੇ ਹੋ ਰਹੇ ਵਿਕਾਸ ਕਾਰਜ ਠੇਕੇਦਾਰ ਸਾਹਿਬ ਦੀ ਖੋਲ੍ਹ ਰਹੇ ਪੋਲ

ਕੀ ਅਜਿਹਾ ਹੁੰਦਾ ਹੈ ਸਰਹੱਦੀ ਪਿੰਡ ਦਾ ਵਿਕਾਸ,ਜੋ ਕਿ ਠੇਕੇਦਾਰ ਵੱਲੋਂ ਆਪਣੀ ਮਨ ਮਰਜ਼ੀ ਨਾਲ ਕੀਤਾ ਜਾਵੇ
ਡੀ.ਸੀ ਸਾਹਿਬ ਖਾਲੜੇ ਵੱਲ ਵੀ ਦੇਵੋ ਧਿਆਨ,ਠੇਕੇਦਾਰ ਸਾਹਿਬ ਖਾਲੜੇ ਨੂੰ ਉਜਾੜਨ ਤੇ ਤੁਲੇ
ਸਰਹੱਦੀ ਕਸਬਾ ਖਾਲੜਾ ਦੀ ਮੇਨ ਸਡ਼ਕ ਦੇ ਦੋਨਾਂ ਪਾਸੇ ਲੱਗ ਰਹੀ ਲਾਕ ਟਾਈਲ ਵਿੱਚ ਘਟੀਆ ਮਟੀਰੀਅਲ ਅਤੇ ਬਿਨਾਂ ਗੜ੍ਹਕੇ ਤੋਂ ਚੱਲ ਰਹੇ ਵਿਕਾਸ ਕਾਰਜ ਸਰਕਾਰੀ ਅਧਿਕਾਰੀਆਂ ਦੀ ਕਰ ਰਹੀ ਉਡੀਕ

ਖਾਲੜਾ/ਭਿੱਖੀਵਿੰਡ (ਰਿੰਪਲ ਗੌਲ੍ਹਣ) : ਪਿਛਲੇ ਕੁੱਝ ਮਹੀਨਿਆਂ ਤੋਂ ਸਰਹੱਦੀ ਕਸਬਾ ਖਾਲੜਾ ਵਿਖੇ ਹਰੀਕੇ ਖਾਲੜਾ ਮਾਰਗ ਦੇ ਦੋਨਾਂ ਪਾਸਿਆਂ ਤੇ ਲਗਾਈ ਜਾ ਰਹੀ ਘਟੀਆ ਕੁਆਲਿਟੀ ਦੀ ਲਾਕ ਟਾਈਲ ਜੋ ਕਿ ਬਿਨਾਂ ਗੜ੍ਹਕੇ ਤੋਂ ਠੇਕੇਦਾਰ ਸਾਹਿਬ ਵੱਲੋਂ ਲੇਬਰ ਤੋਂ ਲਗਵਾ ਕੇ ਸਰਕਾਰੀ ਬਾਬੂਆਂ ਨੂੰ ਠੇਂਗਾ ਦਿਖਾਇਆ ਜਾ ਰਿਹਾ ਹੈ। ਹਾਲਾਂਕਿ ਸਰਕਾਰ ਦੀਆਂ ਸਖਤ ਹਦਾਇਤਾਂ ਮੁਤਾਬਿਕ ਆਈ.ਐੱਸ.ਆਈ ਮਾਰਕੇ ਦੀ ਟਾਈਲ ਲਾਉਣ ਅਤੇ ਲਾਕ ਟਾਈਲ ਲਗਾਉਣ ਤੋਂ ਪਹਿਲਾਂ ਗੜ੍ਹਕੇ ਦਾ ਮਾਲ ਪਾ ਕੇ ਉਸ ਦੀ ਚੰਗੀ ਤਰ੍ਹਾਂ ਕਟਾਈ ਕਰਕੇ ਟਾਈਲ ਲਗਾਉਣ ਦੇ ਸਖ਼ਤ ਆਦੇਸ਼ ਹਨ । ਪ੍ਰੰਤੂ ਇੱਥੇ ਠੇਕੇਦਾਰ ਸਾਹਿਬ ਵੱਲੋਂ ਸਰਕਾਰ ਅਤੇ ਸਰਕਾਰੀ ਅਧਿਕਾਰੀਆਂ ਦੇ ਬਿਨਾਂ ਕਿਸੇ ਡਰ ਤੋਂ ਲੇਬਰ ਤੋਂ ਹੀ ਕੰਮ ਕਰਵਾ ਕੇ ਬਿਨਾਂ ਗੜ੍ਹਕੇ ਤੋਂ ਘਟੀਆ ਕੁਆਲਿਟੀ ਦੀ ਲਾਕ ਟਾਈਲ ਲਗਾ ਕੇ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ । ਜ਼ਿਕਰਯੋਗ ਹੈ ਕਿ ਬੀਤੇ ਦਿਨੀ ਖਾਲੜਾ ਵਿਖੇ ਹੋ ਰਹੇ ਵਿਕਾਸ ਕਾਰਜਾਂ ਸਬੰਧੀ ਖ਼ਬਰ ਪ੍ਰਕਾਸ਼ਿਤ ਹੋਈ ਸੀ ਜਿਸ ਦੇ ਚੱਲਦਿਆਂ ਐੱਸ.ਡੀ.ਐੱਮ ਸਾਹਿਬ ਵੱਲੋਂ ਇੱਕ ਟੀਮ ਦਾ ਗਠਨ ਕਰ ਇਸ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਸੀ । ਪ੍ਰੰਤੂ ਠੇਕੇਦਾਰ ਸਾਹਿਬ ਵੱਲੋਂ ਐੱਸ.ਡੀ.ਐੱਮ ਦੀ ਇਸ ਗੱਲ ਨੂੰ ਅਣਗੌਲਿਆਂ ਕਰ ਬਿਨਾਂ ਕਿਸੇ ਡਰ ਭੈਅ ਤੋਂ ਕੰਮ ਨੂੰ ਉਸੇ ਤਰ੍ਹਾਂ ਹੀ ਜਾਰੀ ਰੱਖਿਆ ਹੋਇਆ ਹੈ। ਜਿਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਠੇਕੇਦਾਰ ਸਾਹਿਬ ਸਰਕਾਰੀ ਕਿਸੇ ਵੀ ਅਧਿਕਾਰੀ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਉਹ ਖ਼ੁਦ ਆਪਣੀ ਮਰਜ਼ੀ ਦੇ ਮਾਲਕ ਹਨ ।ਦੱਸਣਯੋਗ ਗੱਲ ਇਹ ਵੀ ਹੈ ਕਿ ਜਿੱਥੇ ਸਰਕਾਰ ਦੀਆਂ ਸਖ਼ਤ ਹਦਾਇਤਾਂ ਦੇ ਚੱਲਦਿਆਂ ਕੋਈ ਵੀ ਵਿਅਕਤੀ ਨਬਾਲਕ ਬੱਚੇ ਤੋਂ ਕੰਮ ਨਹੀਂ ਕਰਵਾ ਸਕਦਾ । ਪ੍ਰੰਤੂ ਇੱਥੇ ਵੀ ਠੇਕੇਦਾਰ ਸਾਹਿਬ ਆਪਣੀ ਮਰਜ਼ੀ ਕਰ ਇੱਕ ਛੋਟੇ ਬੱਚੇ ਤੋਂ ਕੰਮ ਕਰਵਾ ਰਹੇ ਹਨ । ਇਸ ਮੌਕੇ ਸਮੂਹ ਖਾਲੜਾ ਦੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਸੜਕ ਦੇ ਦੋਨਾਂ ਪਾਸੇ ਹੋ ਰਹੇ ਵਿਕਾਸ ਕਾਰਜਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਘਪਲਾ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ।

ਜਦੋਂ ਇਸ ਸਬੰਧੀ ਡੀ.ਸੀ ਸਾਹਿਬ ਤਰਨਤਾਰਨ ਸ: ਕੁਲਵੰਤ ਸਿੰਘ ਜੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੜਕ ਦੇ ਕਿਨਾਰੇ ਲੱਗ ਰਹੀਆਂ ਲੋਕ ਟਾਈਲਾਂ ਸਬੰਧੀ ਜਾਚ ਕਰਵਾਈ ਜਾਵੇਗੀ । ਜੇਕਰ ਇਸ ਵਿੱਚ ਕੋਈ ਵੀ ਘਟੀਆ ਕੁਆਲਟੀ ਦਾ ਮਟੀਰੀਅਲ ਜਾਂ ਫਿਰ ਘਟੀਆ ਕੁਆਲਿਟੀ ਦੀ ਲਾਕ ਟਾਈਲ ਵਰਦੀ ਪਾਈ ਗਈ ਤਾਂ ਠੇਕੇਦਾਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਇਸ ਸਬੰਧੀ ਜਦੋਂ ਠੇਕੇਦਾਰ ਗੁਲਜ਼ਾਰ ਸਿੰਘ ਮੈਨੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਗਿੱਲੀ ਲੇਬਰ ਕੀ ਗਲਤੀ ਨਾਲ ਇੱਥੇ ਆ ਗਈ ਹੈ ਅਤੇ ਜਦੋਂ ਸਾਨੂੰ ਇਸ ਸਬੰਧੀ ਪਤਾ ਲੱਗਾ ਤਾਂ ਇਸ ਟਾਈਲ ਨੂੰ ਵਾਪਿਸ ਭੇਜ ਕੇ ਇਸ ਦੀ ਜਗ੍ਹਾ ਨਵੀਂ ਟਾਈਲ ਮੰਗਵਾਈ ਗਈ ਹੈ ਦੱਸ ਦੇਈਏ ਕਿ ਜਦੋਂ ਠੇਕੇਦਾਰ ਗੁਲਜ਼ਾਰ ਸਿੰਘ ਮੈਨੀ ਪਾਸੋਂ ਟਾਈਲ ਦੇ ਥੱਲੇ ਪਾ ਰਹੇ ਗੜ੍ਹਕੇ ਸਬੰਧੀ ਪੁੱਛਿਆ ਗਿਆ ਤਾਂ ਉਹ ਕੋਈ ਠੋਸ ਜਵਾਬ ਨਹੀਂ ਦੇ ਸਕੇ ।

Today Now News

RELATED ARTICLES
- Advertisment -

POPULAR POSTS