16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਾਜੇਵਾਲਾ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਲਈ ਇੱਕ ਕਰੋੜ ...

ਬਾਜੇਵਾਲਾ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਲਈ ਇੱਕ ਕਰੋੜ ਰੁਪਏ ਦੇ ਵਿਕਾਸ ਕੀਤੇ :ਬਿਕਰਮ

ਭੰਮੇਕਲਾਂ ਤੋਂ ਬਾਜੇਵਾਲਾ, ਬਾਜੇਵਾਲਾ ਤੋਂ ਭਲਾਈਕੇ ਦਾ ਕੱਚਾ ਰਸਤਾ ਪੱਕਾ ਕਰਨ ਦਾ ਵਿਸ਼ਵਾਸ ਦਿਵਾਇਆ
ਸਮਾਰਟ ਕਾਰਡਾਂ ਦੀ ਕੀਤੀ ਵੰਡ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੰਜਾਬ ਦੀ ਕੈਪਟਨ ਸਰਕਾਰ ਨੇ ਜੋ ਚੋਣਾਂ ਸਮੇਂ ਲੋਕਾਂ ਨਾਲ ਵਾਅਦੇ ਕੀਤੇ ਉਨ੍ਹਾਂ ਨੂੰ ਆਪਣੇ ਰਾਜ ਭਾਗ ਦੇ ਅੰਦਰ ਪੂਰੇ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗੀ ਇਹ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਵਿਧਾਨ ਸਭਾ ਹਲਕਾ ਸਰਦੂਲਗਡ਼੍ਹ ਦੇ ਦਰਜਨਾਂ ਪਿੰਡਾਂ ਚ ਆਟਾ ਦਾਲ ਸਕੀਮ ਦੇ 6 ਸੋ ਸਮਾਰਟ ਕਾਰਡ ਤਕਸੀਮ ਕਰਨ ਮੌਕੇ ਪਿੰਡ ਬਾਜੇਵਾਲਾ ਦੀ ਧਰਮਸ਼ਾਲਾ ਚ ਚੋਣਵੇਂ ਪਤਰਕਾਰਾਂ ਕੋਲ ਕੀਤੇ।ਉਨ੍ਹਾਂ ਕਿਹਾ ਕਿ ਪਿੰਡ ਬਾਜੇਵਾਲਾ ਦੇ ਵਿਕਾਸ ਲਈ ਜਿੱਥੇ ਇਕ ਕਰੋੜ ਤੋਂ ਵੱਧ ਰਾਸ਼ੀ ਕੈਪਟਨ ਸਰਕਾਰ ਦੇ ਰਾਜ ਅੰਦਰ ਖਰਚ ਹੋਈ ਹੈ। ਉੱਥੇ ਇਸ ਪਿੰਡ ਦੇ ਅਧੂਰੇ ਵਿਕਾਸ ਕਾਰਜ ਵੀ ਬਹੁਤ ਥੋੜ੍ਹੇ ਸਮੇਂ ਚ ਪੂਰੇ ਕਰ ਦਿੱਤੇ ਜਾਣਗੇ ।ਉਨ੍ਹਾਂ ਪਿੰਡ ਭੰਮੇ ਕਲਾ ,ਭਲਾਈਕੇ ਅਤੇ ਬਾਜੇਵਾਲਾ ਦੀ ਪੰਚਾਇਤ ਦੀ ਮੰਗ ਨੂੰ ਸੁਣਦਿਆਂ ਪਿੰਡ ਭੰਮੇ ਕਲਾਂ ਤੋਂ ਬਾਜੇਵਾਲਾ ,ਬਾਜੇਵਾਲਾ ਤੋਂ ਭਲਾਈਕੇ ਦੇ ਕੱਚੇ ਰਸਤੇ ਨੂੰ ਵੀ ਪੱਕਾ ਕਰਨ ਦਾ ਵਿਸ਼ਵਾਸ਼ ਦਿਵਾਇਆ।ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਵਿਧਾਨ ਸਭਾ ਚ ਬਿੱਲ ਪਾਸ ਕਰਕੇ ਜਿੱਥੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ ਉਥੇ ਪਹਿਲਾਂ ਵੀ ਪੰਜਾਬ ਚ ਕਾਂਗਰਸ ਸਰਕਾਰ ਨੇ 2004 ਚ ਸਾਡੇ ਪਾਣੀਆਂ ਦੀ ਰਾਖੀ ਲਈ ਮਤਾ ਪਾਸ ਕੀਤਾ ਸੀ।ਚੇਅਰਮੈਨ ਨੇ ਕਿਹਾ ਅੱਜ ਸਮੂਹ ਕਿਸਾਨਾਂ ਨੂੰ ਸਿਆਸਤ ਤੋਂ ਉੱਪਰ ਉੱਠ ਅੱਜ ਸਾਡੇ ਦੇਸ਼ ਦੀ ਕਿਸਾਨੀ ਅਤੇ ਜ਼ਮੀਨ ਬਚਾਉਣ ਕੈਪਟਨ ਸਰਕਾਰ ਦਾ ਸਾਥ ਦੇ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਅੱਗੇ ਆਉਣ ਦੀ ਜ਼ਰੂਰਤ ਹੈ ।ਇਸ ਮੌਕੇ ਉਨ੍ਹਾਂ ਪਿੰਡ ਮੀਆਂ 174, ਝੇਰਿਆਵਾਲੀ380, ਬਾਜੇਵਾਲਾ600, ਰਾਮਾਨੰਦੀ239 ਆਦਿ ਪਿੰਡਾਂ ਚ ਸਮਾਰਟ ਕਾਰਡ ਤਕਸੀਮ ਦੇ ਨਾਲ ਨਾਲ ਵਿਕਾਸ ਕਾਰਜਾਂ ਦੇ ਵੀ ਐਲਾਨ ਕੀਤਾ ।ਇਸ ਮੌਕੇ ਉਨ੍ਹਾਂ ਦੇ ਨਾਂਲ ਫੂਡ ਸਪਲਾਈ ਇੰਸਪੈਕਟਰ ਮੁਨੀਸ਼ ਕੁਮਾਰ,ਮਨਿੰਦਰ ਸਿੰਘ , ਐੱਸ ਅੈਚ ਓ ਸੁਰਜਨ ਸਿੰਘ , ਸੰਦੀਪ ਭੰਗੂ ਪੀ ਏ ਬਿਕਰਮ ਮੋਫਰ ,ਸਰਪੰਚ ਕੁਲਦੀਪ ਸਿੰਘ ਰੰਧਾਵਾ ਝੇਰਿਆਵਾਲੀ ,ਸਰਪੰਚ ਸੁਖਵਿੰਦਰ ਸਿੰਘ ਰਾਮਨੰਦੀ ,ਸਰਪੰਚ ਪੋਲੋਜੀਤ ਸਿੰਘ ਬਾਜੇਵਾਲਾ,ਡਾ ਬੂਟਾ ਸੋਨੀ, ਮੈਂਬਰ ਜਗਪਾਲ ਸਿੰਘ, ਮੈਂਬਰ ਮਿੰਟੂ ਸਿੰਘ, ਆਦਿ ਹਾਜਰ ਸਨ।

Today Now News

RELATED ARTICLES
- Advertisment -

POPULAR POSTS