ਪੰਜਾਬ ਹਰਿਆਣਾ ਤੋਂ ਉੱਚ ਕੋਟੀ ਦੀਆਂ ਕਬੱਡੀ ਦੀਆਂ ਟੀਮਾਂ ਨੇ ਵੀ ਭਾਗ ਲਿਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਡੇਰਾ ਬਾਬਾ ਪ੍ਰੇਮ ਦਾਸ ਝੁਨੀਰ ਵਿਖੇ ਹਰ ਸਾਲ ਦੀ ਤਰ੍ਹਾਂ ਮੇਲੇ ਦੌਰਾਨ ਕਬੱਡੀ ਟੂਰਨਾਮੈਂਟ ਕਰਵਾਏ ਗਏ ਜਿੱਥੇ ਇੱਥੇ ਨਤਮਸਤਕ ਹੋਣ ਲਈ ਦੂਰ ਦੁਰਾਡੇ ਤੋਂ ਲੋਕੀਂ ਪੁੱਜੇ ਉਥੇ ਪੰਜਾਬ ਹਰਿਆਣਾ ਤੋਂ ਉੱਚ ਕੋਟੀ ਦੀਆਂ ਕਬੱਡੀ ਦੀਆਂ ਟੀਮਾਂ ਨੇ ਵੀ ਭਾਗ ਲਿਆ lਬਾਬਾ ਪ੍ਰੇਮ ਦਾਸ ਸਪੋਰਟਸ ਕਲੱਬ ਦੇ ਪ੍ਰਧਾਨ ਧੰਨਾ ਸਿੰਘ,ਪੰਚਾਇਤ ਮੈਂਬਰ ਸੰਧੂਰਾ ਸਿੰਘ ਨੇ ਦੱਸਿਆ ਕਿ ਅੱਜ ਮੇਲੇ ਦੇ ਦੂਸਰੇ ਦਿਨ ਜਿੱਥੇ ਸੰਗਤਾਂ ਵੱਡੀ ਗਿਣਤੀ ਚ ਪੁੱਜੀਆਂ ਉੱਥੇ ਹੋ ਰਹੇ ਕਬੱਡੀ ਮੈਚਾਂ ਨੂੰ ਲੋਕਾਂ ਨੇ ਦੇਖ ਕੇ ਖੂਬ ਆਨੰਦ ਮਾਣਿਆ ।ਉਨ੍ਹਾਂ ਦੱਸਿਆ ਕਿ ਅੱਜ ਦੂਸਰੇ ਦਿਨ 65 ਕਿੱਲੋ ਕਬੱਡੀ ਫਸਟ ਝੁਨੀਰ, ਸੈਕਿੰਡ ਚੈਨੇਵਾਲਾ ਪਨਾਮ ਅਤਿ ਸੁੰਦਰ ਟਰਾਫੀ ਦੇ ਕੇ ਸਨਮਾਨਤ ਕੀਤਾ ।ਮੇਲੇ ਦੌਰਾਨ ਕਬੱਡੀ ਦੇ ਖਿਡਾਰੀਆਂ ਦੀ ਐਂਟਰੀ ਕਮੇਟੀ ਵਿਸ਼ੇਸ਼ ਤੌਰ ਤੇ ਪ੍ਰਬੰਧ ਬਿੰਦਰ ਵਾਸੀ,ਜੋਗਿੰਦਰ ਮਾਖਾ,ਜੱਗੀ ਝੁਨੀਰ ,ਮੰਗਾਂ ਝੁਨੀਰ ਆਦਿ ਕਮੇਟੀ ਮੈਂਬਰਾਂ ਨੇ ਕੀਤਾ।ਕਬੱਡੀ ਖੇਡ ਟੂਰਨਾਮੈਂਟ ਦੀ ਕੁਮੈਂਟਰੀ ਲਈ ਉਚੇਚੇ ਤੌਰ ਤੇ ਪੁੱਜੇ ਕੁਮੈਂਟੇਟਰ ਮੇਵਾ ਸਿੰਘ ਖਾਰਾ,ਗੁਰਪਿਆਰ ਅਤਲਾ ਨੇ ਖਿਡਾਰੀਆਂ ਨੂੰ ਆਪਣੀ ਆਵਾਜ਼ ਨਾਲ ਨਸ਼ਿਆਂ ਆਦਿ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਦਿੱਤੇ ਸੁਨੇਹੇ ਨਾਲ ਖੇਡ ਦਰਸ਼ਕਾਂ ਅਤੇ ਖੇਡਾਂ ਪ੍ਰਤੀ ਸੁਚੇਤ ਕੀਤਾ।ਖੇਡਾ ਲਈ ਆਏ ਖਿਡਾਰੀਆਂ ਤੇ ਆਦਿ ਲੰਗਰ ਆਦਿ ਦਾ ਪ੍ਰਬੰਧ ਪ੍ਰਧਾਨ ਹਰਬੰਸ ਸਿੰਘ ਆਦਿ ਕਮੇਟੀ ਨੇ ਕੀਤਾ






