17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਸੀਨੀਅਰ ਸੈਕੰਡਰੀ ਸਕੂਲ ਡਾਲਾ (ਲੜਕੇ) ਦੇ ਨਵੀਨੀਕਰਨ...

ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਸੀਨੀਅਰ ਸੈਕੰਡਰੀ ਸਕੂਲ ਡਾਲਾ (ਲੜਕੇ) ਦੇ ਨਵੀਨੀਕਰਨ ਉਪਰੰਤ ਉਦਘਾਟਨ ਕੀਤਾ

ਮੋਗਾ, (ਹਰਪਾਲ ਸਹਾਰਨ) : ਅੱਜ ਦੇਸ਼ ਦੇ 74 ਵੇੰ ਆਜ਼ਾਦੀ ਦਿਹਾੜੇ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਾਲਾ (ਲੜਕੇ) ਦੇ ਨਵੀਨੀਕਰਨ ਉਪਰੰਤ ਇਸਦਾ ਉਦਘਾਟਨ ਕੀਤਾ। ਸਾਦੇ ਉਦਘਾਟਨੀ ਸਮਾਰੋਹ ਵਿੱਚ ਉਨ੍ਹਾਂ ਨਾਲ ਜਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ ਅਤੇ ਉਪ ਜਿ਼ਲ੍ਹਾ ਸਿੱਖਿਆ ਅਫ਼ਸਰ ਰਾਕੇਸ਼ ਮੱਕੜ ਵੀ ਮੌਜੂਦ ਸਨ। ਸਮਾਰੋਹ ਦੌਰਾਨ ਸ੍ਰੀ ਸੰਦੀਪ ਹੰਸ ਨੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਜਿ਼ਲ੍ਹੇ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੀਆਂ ਸੇਵਾਵਾਂ ਵਿੱਚ ਪਹਿਲਾਂ ਨਾਲੋ ਬਹੁਤ ਸੁਧਾਰ ਹੋਇਆ ਹੈ, ਜਿ਼ਲ੍ਹੇ ਦੇ ਕੁਝ ਕੁ ਸਕੂਲਾਂ ਨੂੰ ਛੱਡ ਕੇ ਸਾਰੇ ਸਕੂਲ ਹੀ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ ਅਤੇ ਰਹਿੰਦੇ ਵੀ ਜਲਦੀ ਹੀ ਸਮਾਰਟ ਬਣ ਜਾਣਗੇ। ਸਰਕਾਰੀ ਸਕੂਲਾਂ ਦੇ ਨਤੀਜਿਆਂ ਅਤੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਬਹੁਤ ਹੱਦ ਤੱਕ ਸੁਧਾਰ ਹੋਇਆ ਹੈ ਜਿਹੜਾ ਕਿ ਜਿ਼ਲ੍ਹੇ ਲਈ ਖੁਸ਼ਖਬਰੀ ਹੈ। ਡਾਲਾ ਸਕੂਲ ਦੀ ਗੱਲ ਕਰਦਿਆਂ ਜਿ਼ਲ੍ਹਾ ਸਿੱਖਿਆ ਅਫ਼ਸਰ (ਸ) ਜਸਪਾਲ ਸਿੰਘ ਔਲਖ ਨੇ ਦੱਸਿਆ ਕਿ ਇਹ ਸਕੂਲ ਮੋਗਾ ਜ਼ਿਲੇ ਦੇ ਵਿਲੱਖਣ ਸਕੂਲਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਅਤੇ ਇਸ ਵਰ੍ਹੇ ਇੱਥੇ ਵਿਦਿਆਰਥੀਆਂ ਦੀ ਗਿਣਤੀ ਵਿੱਚ 50 ਬੱਚਿਆਂ ਦਾ ਵਾਧਾ  ਦਰਜ਼ ਕੀਤਾ ਗਿਆ ਹੈ। ਇਸ ਸਾਲ ਬੋਰਡ ਦੀਆਂ ਪ੍ਰੀਖਿਆਵਾਂ ਦਾ ਅੱਠਵੀਂ ,ਦਸਵੀਂ ਅਤੇ ਬਾਰਵੀਂ ਕਲਾਸ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ ਅਤੇ  ਬੱਚਿਆਂ ਵੱਲੋਂ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਗਈਆਂ। ਸਕੂਲ ਸਿੱਖਿਆ ਵਿਭਾਗ ਨਗਰ ਪੰਚਾਇਤ ਦਾਨੀ ਪਤਵੰਤੇ ਐਨਆਰਆਈ ਅਤੇ ਅਧਿਆਪਕਾਂ ਦੇ ਯਤਨਾਂ ਸਦਕਾ ਸਕੂਲ ਉੱਪਰ 11 ਲੱਖ ਰੁਪਏ ਖਰਚ ਕਰਕੇ ਸਕੂਲ ਨੂੰ ਸਮਾਰਟ ਬਣਾਇਆ ਗਿਆ। ਇਸ ਸਮੇਂ ਸਕੂਲ ਵਿੱਚ ਸੱਤ ਸਮਾਰਟ ਕਲਾਸ ਰੂਮ ਉਸਾਰੇ ਗਏ ਹਨ। ਸਕੂਲ ਵਿੱਚ ਵੀਹ ਕਮਰੇ ਬਣੇ ਹੋਏ ਹਨ ਇਸ ਵਿੱਚ ਸ਼ਾਨਦਾਰ ਮਿਡ ਡੇ ਮੀਲ ਸ਼ੈੱਡ ਅਤੇ ਵਿਦਿਆਰਥੀਆਂ ਲਈ ਸਾਈਕਲ ਸਟੈਂਡ ਬਣਿਆ ਹੋਇਆ ਹੈ। ਸਕੂਲ ਵਿੱਚ ਵਿਸ਼ਵ ਪੱਧਰੀ ਸੁਵਿਧਾਵਾਂ ਯੁਕਤ ਕੰਪਿਊਟਰ ਲੈਬ, ਮੈਥ ਲੈਬ ,ਸਾਇੰਸ ਲੈਬ, ਟੈਸਟ ਲੈਬ, ਵੋਕੇਸ਼ਨਲ ਲੈਬ ਆਦਿ ਵੀ ਬਣਾਈਆਂ ਗਈਆਂ ਹਨ। ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਉਂਦਿਆਂ ਸਕੂਲ ਵਿੱਚ ਐਜੂਕੇਸ਼ਨਲ ਪਾਰਕ ,ਸਾਇੰਸ ਅਤੇ ਜੌਗਰਫੀ ਪਾਰਕ ਅਤੇ ਮੈਥ ਪਾਰਕ ਦੀ ਸਥਾਪਨਾ ਕੀਤੀ ਗਈ ।
ਸਕੂਲ ਪਿ੍ਰੰਸੀਪਲ ਸ੍ਰੀਮਤੀ ਰਵਿੰਦਰ ਕੌਰ ਅਤੇ ਐਸਐਮਸੀ ਦੀ ਪ੍ਰਧਾਨ ਸ੍ਰੀਮਤੀ ਛਿੰਦਰ ਕੌਰ ਨੇ ਦੱਸਿਆ ਇਸ ਸਕੂਲ ਵਿੱਚ ਖੇਡਾਂ ਲਈ ਬਹੁਤ ਹੀ ਵੱਡਾ ਅਤੇ ਸ਼ਾਨਦਾਰ ਸਟੇਡੀਅਮ ਹੈ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ  ਕ੍ਰਿਕਟ, ਹਾਕੀ, ਕਬੱਡੀ ਸਰਕਲ, ਕਬੱਡੀ ਨੈਸ਼ਨਲ ,ਖੋ-ਖੋ ਆਦਿ ਖੇਡਾਂ ਵਿਚ ਭਾਗ ਲਿਆ ਜਾਂਦਾ ਹੈ ਇੱਥੇ ਇਹ ਜਿਕਰਯੋਗ ਹੈ ਕਿ ਇਸ ਸਾਲ ਵਿਦਿਆਰਥੀਆਂ ਵੱਲੋਂ ਹਾਕੀ ਵਿੱਚ ਸਟੇਟ ਪੱਧਰ ਦੇ ਮੁਕਾਬਲਿਆਂ ਵਿਚ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ ਗਈਆਂ ਅਤੇ ਜ਼ੋਨਲ ਪੱਧਰ ਤੇ ਵੀ ਬਹੁਤ ਵਿਦਿਆਰਥੀਆਂ ਨੇ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ । ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਿਦਿਆਰਥੀਆਂ ਨੂੰ ਸਮਾਜਿਕ ਧਾਰਮਿਕ ਅਤੇ ਇਤਿਹਾਸਿਕ ਮਹੱਤਵਪੂਰਨ ਵਾਲੇ ਸਥਾਨਾਂ ਦਾ ਐਜੂਕੇਸ਼ਨਲ ਟੂਰ ਵੀ ਲਿਜਾਇਆ ਗਿਆ । ਇਸ ਸਾਲ ਕਈ ਤਰਾਂ ਦੇ ਬੱਚਿਆਂ ਦੇ ਕੰਪੀਟੀਸ਼ਨ ਕਰਵਾਏ ਗਏ ਜਿਨਾਂ ਵਿੱਚ ਵਿਦਿਆਰਥੀਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ। ਉਨਾਂ ਅੱਗੇ ਦੱਸਿਆ ਕਿ ਕਿੱਤਾ ਮੁਖੀ ਸਿੱਖਿਆ ਨੂੰ ਪਹਿਲ ਦਿੰਦਿਅ ਵੋਕੇਸ਼ਨਲ ਸਿੱਖਿਆ ਦੇ ਦੋ ਟ੍ਰੇਡ ਸਕਿਓਰਿਟੀ ਅਤੇ ਹੈਲਥਕੇਅਰ ਇਸ ਸਕੂਲ ਵਿੱਚ ਚੱਲ ਰਹੇ ਹਨ। ਸਕੂਲ ਵਿੱਚ ਵੀਹ ਕਮਰੇ ਬਣੇ ਹੋਏ ਹਨ ਇਸ ਵਿੱਚ ਸ਼ਾਨਦਾਰ ਮਿਡ ਡੇ ਮੀਲ ਸ਼ੈੱਡ ਅਤੇ ਵਿਦਿਆਰਥੀਆਂ ਲਈ ਸਾਈਕਲ ਸਟੈਂਡ ਬਣਿਆ ਹੋਇਆ ਹੈ ।ਇਸ ਸਮੇਂ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਜੀ ਵੱਲੋਂ ਸਕੂਲ ਵਿਚ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਗਈ ।
ਇਸ ਸਮੇਂ ਉਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਸਕੂਲ ਨੂੰ ਸਮਾਰਟ ਬਣਾਉਣ ਵਿਚ ਆਪਣਾ ਵਡਮੁੱਲਾ ਯੋਗਦਾਨ ਦਿੱਤਾ। ਸਕੂਲ ਦੇ ਅਧਿਆਪਕ ਚਰਨਜੀਤ ਸਿੰਘ, ਬਲਜੀਤ ਸਿੰਘ ,ਸਰਬਜੀਤ ਸਿੰਘ ਜਸਵੀਰ ਸਿੰਘ, ਗੁਰਮੇਲ ਸਿੰਘ, ਗੁਰਪਿਆਰ ਸਿੰਘ ,ਸਰਬਜੀਤ ਸਿੰਘ, ਮਨਮੋਹਨ ਸਿੰਘ, ਮੈਡਮ ਰਿੰਪੀ ਰਾਣੀ ,ਮਨਦੀਪ ਕੌਰ, ਰਵਿੰਦਰ ਕੌਰ ,ਮਨਜੀਤ ਕੌਰ ,ਕੁਲਵਿੰਦਰ ਕੌਰ ,ਸਰਬਜੀਤ ਕੌਰ ਰਿੰਕਲ ਗੁਪਤਾ ਸ਼ਿਵਾਨੀ ਸ਼ਬਨਮ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਵਿਦਿਆਰਥੀ ਦੀਦਾਰ ਸਿੰਘ ਅਤੇ ਲਵਪ੍ਰੀਤ ਨੂੰ ਸਨਮਾਨਿਤ ਕੀਤਾ ਗਿਆ ।ਸਕੂਲ ਦੇ ਸਫਾਈ ਕਰਮਚਾਰੀ ਸਰਦਾਰ ਹਰਭਜਨ ਸਿੰਘ ਵੱਲੋਂ ਸਕੂਲ ਦੀ ਬੇਹਤਰੀ ਲਈ ਗਿਆਰਾਂ ਹਜ਼ਾਰ ਰੁਪਏ ਦਾਨ ਕੀਤੇ ਗਏ। ਡਿਊਸ ਵੱਲੋਂ ਸਰਦਾਰ ਹਰਭਜਨ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ

Today Now News

RELATED ARTICLES
- Advertisment -

POPULAR POSTS