16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਡੀਪੂ ਹੋਲਡਰ ਵੀ ਹੋਏ ਸਰਕਾਰ ਤੋਂ ਦੁੱਖੀ,ਕਿਹਾ 3 ਸਾਲ ਤੋਂ ਨਹੀਂ ਮਿਲੇ...

ਡੀਪੂ ਹੋਲਡਰ ਵੀ ਹੋਏ ਸਰਕਾਰ ਤੋਂ ਦੁੱਖੀ,ਕਿਹਾ 3 ਸਾਲ ਤੋਂ ਨਹੀਂ ਮਿਲੇ ਢੋਆ ਢੁਆਈ ਦੇ ਪੈਸੇ ।

ਡੀਪੂ ਯੂਨੀਅਨ ਤਰਨਤਾਰਨ ਦੇ ਪ੍ਰਧਾਨ ਸ੍ਰ ਬਲਬੀਰ ਸਿੰਘ ਨੇ ਕਿਹਾ ਅੱਠ ਅੱਠ ਦਿਨ ਦਾ ਕਰਾਰ ਕਰਕੇ ਟਾਲ ਦਿੱਤਾ ਜਾਂਦਾ ।

ਤਰਨ ਤਾਰਨ (ਰਿੰਪਲ ਗੋਲਣ) : ਬਲਾਕ ਭਿੱਖੀਵਿੰਡ ਦੇ ਡੀਪੂ ਹੋਲਡਰਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਰਕਾਰ ਤੇ ਦੋਸ਼ ਲਗਾਏ ਹਨ ਕਿ ਉਹਨਾਂ ਨੂੰ 3 ਸਾਲ ਤੋਂ ਕਣਕ ਦੀ ਢੋਆ ਢੁਆਈ ਦੇ ਪੈਸੇ ਨਹੀਂ ਦਿੱਤੇ ਅਤੇ ਲਗਾਤਾਰ ਉਹਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ । ਡੀਪੂ ਯੂਨੀਅਨ ਤਰਨਤਾਰਨ ਦੇ ਪ੍ਰਧਾਨ ਸ੍ਰ ਬਲਬੀਰ ਸਿੰਘ ਨੇ ਕਿਹਾ ਅੱਠ ਅੱਠ ਦਿਨ ਦਾ ਕਰਾਰ ਕਰਕੇ ਟਾਲ ਦਿੱਤਾ ਜਾਂਦਾ । ਕਣਕ ਦੀ ਪਾਉਂਚ ਵੀ ਮਹਿਕਮਾ ਨਹੀਂ ਕਰਦਾ ਅਤੇ ਪ੍ਰਾਈਵੇਟ ਬੰਦੇ ਪਰਚੀਆਂ ਕੱਟ ਰਹੇ ਹਨ । ਇਹ ਮਸ਼ੀਨਾਂ ਡੀਪੂ ਹੋਲਡਰਾਂ ਨੂੰ ਦਿੱਤੀਆਂ ਜਾਣ ਤਾਂ ਜੋ ਸਮਾਂ ਅਤੇ ਲੋਕਾਂ ਦੀ ਖੱਜਲ ਖੁਆਰੀ ਘੱਟ ਹੋ ਸਕੇ । ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਹ ਮਸ਼ੀਨਾਂ ਡੀਪੂ ਹੋਲਡਰਾਂ ਨੂੰ ਦਿੱਤੀਆਂ ਜਾਣ, ਇਸ ਸਬੰਧੀ ਜਦੋਂ ਡੀ.ਐਫ.ਐਸ.ਸੀ. ਮੈਡਮ ਡਾ ਕਿਮੀ ਵਨੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਸਾਰੇ ਮਸਲੇ ਟੀਮ ਬਣਾ ਕਿ ਹੱਲ ਕਰ ਦਿੱਤੇ ਜਾਣਗੇ ਅਤੇ ਕਣਕ ਦੀ ਪਹੁੰਚ ਵੀ ਡੀਪੂਆ ਤੇ ਕਰਵਾ ਦਿੱਤੀ ਜਾਏਗੀ । ਢੁਆ ਢਵਾਈ ਦੇ ਪੈਸੇ ਵੀ ਜਲਦ ਦਿੱਤੇ ਜਾਣਗੇ ।

Today Now News

RELATED ARTICLES
- Advertisment -

POPULAR POSTS