17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐਸ ਸੀ ਅਤੇ ਬੀ ਸੀ ਦੇ ਸਰਟੀਫਿਕੇਟ ਬਣਾਉਣ ਦੀਆਂ ਸ਼ਰਤਾਂ ਅਸਾਨ ਕਰਨ...

ਐਸ ਸੀ ਅਤੇ ਬੀ ਸੀ ਦੇ ਸਰਟੀਫਿਕੇਟ ਬਣਾਉਣ ਦੀਆਂ ਸ਼ਰਤਾਂ ਅਸਾਨ ਕਰਨ ਦੀ ਕੀਤੀ ਮੰਗ

(ਹੈੱਪੀ ਢੰਡ)ਐਸ ਸੀ ਅਤੇ ਬੀ ਸੀ ਦੇ ਸਰਟੀਫਿਕੇਟ ਬਣਾਉਣ ਦੀਆਂ ਸ਼ਰਤਾਂ ਅਸਾਨ ਕਰਨ ਦੀ ਕੀਤੀ ਮੰਗ :- ਅਜੀਤ ਵਰਮਾ ਐਡਵੋਕੇਟ ਚੇਅਰਮੈਨ ਪ੍ਰਜਾਪਤ ਨੌਜਵਾਨ ਸਭਾ l ਪ੍ਰਜਾਪਤ ਨੌਜਵਾਨ ਸਭਾ ਮੋਗਾ ਨੇ ਡਿਪਟੀ ਕਮਿਸ਼ਨਰ ਸਾਹਿਬ ਮੋਗਾ ਨੂੰ ਐਸ ਸੀ ਅਤੇ ਬੀ ਸੀ ਸਰਟੀਫਿਕੇਟ ਜਾਰੀ ਕਰਨ ਦੀਆਂ ਸ਼ਰਤਾਂ ਨੂੰ ਆਸਾਨ ਕਰਨ ਦੀ ਅਪੀਲ ਕੀਤੀ ਹੈ l ਪ੍ਰਜਾਪਤ ਨੌਜਵਾਨ ਸਭਾ ਦੀ ਖਾਸ ਮੀਟਿੰਗ ਚੇਅਰਮੈਨ ਅਜੀਤ ਵਰਮਾ ਐਡਵੋਕੇਟ ਦੀ ਅਗਵਾਈ ਹੇਠ ਹੋਈ l ਮੀਟਿੰਗ ਵਿਚ ਚੇਅਰਮੈਨ ਐਡਵੋਕੇਟ ਵਰਮਾ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਸਕੂਲਾਂ ਵਿਚ ਵਿਦਿਆਰਥੀਆਂ ਤੋਂ ਐਸ ਸੀ ਅਤੇ ਬੀ ਸੀ ਦੇ ਸਰਟੀਫਿਕੇਟ ਦੀਆਂ ਮੰਗ ਕੀਤੀ ਜਾ ਰਹੀ ਤਾਂ ਜੋ ਉਨ੍ਹਾਂ ਨੂੰ ਵਜ਼ੀਫ਼ਾ ਦਿੱਤਾ ਜਾ ਸਕੇ ਅਤੇ ਜਿਨਾਂ ਵਿਦਿਆਰਥੀਆਂ ਦੇ ਪੁਰਾਣੇ ਸਰਟੀਫਿਕੇਟ ਬਣੇ ਹੋਏ ਹਨ ਉਨਾਂ ਤੋਂ ਨਵੇ ਸਰਟੀਫਿਕੇਟ ਮੰਗੇ ਜਾ ਰਹੇ ਹਨ l ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪੇ ਨੂੰ ਸਰਟੀਫਿਕੇਟ ਬਣਾਉਣ ਲਈ ਕਈ ਅਦਾਰਿਆਂ ਦੇ ਚੱਕਰ ਲਗਾਉਣੇ ਪੈ ਰਹੇ ਹਨ ਜਿਵੇਂ ਕਿ MC,ਪਟਵਾਰੀ ਸੁਵਿਧਾ ਕੇਂਦਰ ਆਦਿ l ਬੱਚਿਆਂ ਨੂੰ ਸਰਟੀਫਿਕੇਟ ਜਾਰੀ ਕਰਾਉਣ ਲਈ ਕਈ ਕਈ ਚੱਕਰ ਲਗਾਉਣੇ ਪੈ ਰਹੇ ਹਨ ਜਿਸ ਨਾਲ ਉਨ੍ਹਾਂ ਦਾ ਸਮਾਂ, ਪੈਸਾ ਅਤੇ ਬਹੁਮੁੱਲੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ l ਕੋਰੋਨਾ ਮਹਾਂਮਾਰੀ ਕਾਰਨ ਪਹਿਲਾਂ ਹੀ ਬੱਚਿਆਂ ਦੀ ਪੜ੍ਹਾਈ ਬਹੁਤ ਨੁਕਸਾਨ ਹੋ ਚੁੱਕਿਆ ਹੈ l ਮੋਗਾ ਸ਼ਹਿਰ ਵਿਚ ਤਕਰੀਬਨ 80% ਆਬਾਦੀ ਐਸ ਸੀ ਅਤੇ ਬੀ ਸੀ ਸਮਾਜ ਦੀ ਹੈ l ਪ੍ਰਜਾਪਤ ਨੌਜਵਾਨ ਸਭਾ ਨੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਕਤ ਸਰਟੀਫਿਕੇਟ ਜਾਰੀ ਕਰਨ ਦੀਆਂ ਸ਼ਰਤਾਂ ਨੂੰ ਆਸਾਨ ਕੀਤਾ ਜਾਵੇ l ਇਸ ਮੌਕੇ ਵਿਜੈ ਕੁਮਾਰ, ਜੈ ਚੰਦ ਬੇਵਾਲ, ਮੋਹਿੰਦਰ ਪਾਲ, ਹੰਸਰਾਜ, ਸੱਤਪਾਲ, ਚਮਨ ਲਾਲ, ਬਾਬੂ ਰਾਮ, ਖੁਸ਼ੀ ਰਾਮ,ਓਮ ਪ੍ਰਕਾਸ਼, ਰਾਜੇਸ਼ ਕੁਮਾਰ, ਰਾਜ ਕੁਮਾਰ ਆਦਿ ਹਾਜ਼ਰ ਸਨ l

Today Now News

RELATED ARTICLES
- Advertisment -

POPULAR POSTS