ਜਗਰੂਪ ਸਿੰਘ ਦੀ ਟੋਲ ਪਲਾਜਾ, ਚੰਦ ਪੁਰਾਣਾ ਵਿਖੇ ਧਰਨੇ ਦੌਰਾਨ ਹੋਈ ਸੀ ਮੌਤ

ਮੋਗਾ (ਹਰਪਾਲ ਸਹਾਰਨ) : ਜਗਰੂਪ ਸਿੰਘ ਪੁੱਤਰ ਹਾਕਮ ਸਿੰਘ ਜੋ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਦਾ ਸਰਗਰਮ ਵਰਕਰ ਸੀ ਮਿਤੀ 03-11-2020 ਨੂੰ ਧਰਨੇ ਦੌਰਾਨ ਤਕਰੀਬਨ 2:40 ਵਜੇ ਤੇ ਜਦੋਂ ਸਾਥੀ ਸਟੇਜ ਤੇ ਸਬੋਧਨ ਕਰਦਾ ਸੀ ਤਾਂ ਉਸ ਨੂੰ ਇਕ ਦਮ ਘਬਰਾਹਟ ਪੈਣ ਕਾਰਨ ਉਹ ਸਟੇਜ ਤੋਂ ਥੱਲੇ ਉਤਰਿਆ ਤਾਂ ਉਸ ਨੇ ਨਾਲ ਦੇ ਸਾਥੀ ਜਗਦੇਵ ਸਿੰਘ ਅਤੇ ਆਪਣੀ ਪਤਨੀ ਕਰਮਜੀਤ ਕੌਰ ਜੋ ਧਰਨੇ ਵਿੱਚ ਸ਼ਾਮਲ ਸੀ ਨੂੰ ਦੱਸਿਆ ਕਿ ਮੈਨੂੰ ਬਹੁਤ ਘਬਰਾਹਟ
ਮਹਿਸੂਸ ਹੋ ਰਹੀ ਹੈ ਤਾਂ ਜੱਥੇਬੰਦੀ ਦੇ ਆਗੂਆ ਨੇ ਕਰਮਜੀਤ ਕੌਰ ਅਤੇ ਜਗਦੇਵ ਸਿੰਘ ਨੂੰ ਉਸ ਨੂੰ ਤੁਰੰਤ ਮੋਗਾ ਹਸਪਤਾਲ ਵਿਖੇ ਲਿਜਾਣ ਲਈ ਕਿਹਾ ਤਾਂ ਉਹ ਰਸਤੇ ਵਿੱਚ ਪਿੰਡ ਸਿੰਘਾਵਾਲਾ, ਜਿਥੇ ਉਸ ਦੀ ਲੜਕੀ ਵਿਆਹੀ ਹੋਈ ਹੈ ਆਪਣੀ ਲੜਕੀ ਕੋਲ ਰੁਕੇ ਅਤੇ ਨਜਦੀਕ ਪਿੰਡ ਦੇ ਡਾਕਟਰ ਰਵੀ ਕਲ ਮੁੱਢਲੀ ਸਹਾਇਤਾ ਦੀ ਮੰਗ ਕੀਤੀ ਤਾਂ ਉਸ ਸਮੇਂ ਅਟੈਕ ਦਾ ਅਸਰ ਜਿਆਦਾ ਹੋਣ ਕਰਕੇ ਉਸ ਡਾਕਟਰ ਦੀ ਗੱਡੀ ਤੇ ਉਸ ਦੇ ਨਾਲ ਜਗਦੇਵ ਸਿੰਘ ਅਤੇ ਜਗਰੂਪ ਸਿੰਘ ਦੀ ਪਤਨੀ ਕਰਮਜੀਤ ਕੌਰ ਉਨ੍ਹਾਂ ਦੀ ਲੜਕੀ ਮਨਦੀਪ ਕੌਰ ਲੈ ਕੇ ਮੋਗਾ ਵਿਖੇ , ਪਹਿਲਾ ਡਾ ਸੰਜੀਵ ਚਲਾਣਾ ਕੋਲ ਗਏ ਜੋ ਉਥੇ ਹਾਜ਼ਰ ਨਹੀਂ ਸੀ। ਫਿਰ ਉਸ ਨੂੰ ਸੁਖਮਨੀ ਹਸਪਤਾਲ ਬੰਦ ਫਾਟਕਾ ਕੋਲ ਲੈ ਕੇ ਗਏ । ਉਸ ਨੇ ਮਰੀਜ ਜਿਆਦਾ ਸੀਰੀਅਸ ਹੋਣ ਕਰਕੇ ਦਾਖਲ ਕਰਨ ਤੋਂ ਜਵਾਬ ਦੇ ਦਿੱਤਾ ਫਿਰ ਉਸ ਨੂੰ ਮੈਡੀਸਿਟੀ ਹਸਪਤਾਲ ਲੈ ਕੇ ਗਏ ਉਥੋਂ ਦੇ ਡਾਕਟਰ ਨੇ ਚੇਕਅਪ ਕਰਨ ਤੋਂ ਬਾਅਦ ਕਰੀਬ 3:25 ਸ਼ਾਮ ਨੂੰ ਉਨ੍ਹਾਂ ਨੇ ਜਗਰੂਪ ਸਿੰਘ ਨੂੰ ਮ੍ਰਿਤਕ ਘੋਸਤ ਕਰ ਦਿੱਤਾ। ਇਸ ਸਬੰਧ ਵਿੱਚ ਫੋਨ ਰਾਹੀਂ ਮਾਨਯੋਗ ਤਹਿਸੀਲਦਾਰ ਬਾਘਾ
ਪੁਰਾਣਾ ਗੁਰਮੀਤ ਸਿੰਘ ਸਹੋਤਾ ਨੂੰ ਸੂਚਿਤ ਕਰ ਦਿੱਤਾ ਸੀ। ਉਸ ਤੋਂ ਬਾਅਦ ਬਲਾਕ ਬਾਘਾ ਪੁਰਾਣਾ ਦੀ ਜਥੇਬੰਦੀ ਨੇ ਬਕਾਇਦਾ ਫੈਸਲਾ ਕਰਕੇ ਮ੍ਰਿਤਕ ਦੀ ਦੇਹ ਸਿੰਘਾਵਾਲਾ ਦੇਹ ਸੰਭਾਲ ਕੇਂਦਰ ਵਿਚ ਰੱਖ ਦਿੱਤੀ ਗਈ ਹੈ । ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਕਮੇਟੀ ਮੋਗਾ ਸਮਝਦੀ ਹੈ ਕਿ ਉਹ ਸਾਥੀ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਲੜਦਾ ਹੋਇਆ ਸ਼ਹੀਦ ਹੋਇਆ ਹੈ ਇਸ ਲਈ ਉਸ ਦੇ ਪਰਿਵਾਰ 10 ਲੱਖ ਰੁਪੈ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਉਸ ਦਾ ਸਾਰਾ ਕਰਜਾ ਮੁਆਫ ਕੀਤਾ ਜਾਵੇ ।






