
ਬਰਨਾਲਾ, (ਕਰਨਪਰੀਤ ਧੰਦਰਾਲ) : ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦਾ ਊਚ ਪੱਧਰੀ ਵਫਦ ਸਾਬਕਾ ਫੌਜੀਆਂ ਦੀਆ ਜਾਇਜ ਮੰਗਾਂ ਲਈ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ ਅਤੇ ਟਰਾਂਸਪੋਰਟ ਮੰਤਰੀ ਸ਼੍ਰੀ ਨਿਤਿਨ ਗਡਕਰੀ ਨਾਲ ਮੀਟਿੰਗ ਕਰਨ ਵਾਸਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮਿਲਿਆ ਅਤੇ ਬੀਬਾ ਬਾਦਲ ਨੇ ਵਫਦ ਨੂੰ ਭਰੋਸਾ ਦਵਾਇਆ ਕਿ ਬਹੁਤ ਜਲਦੀ ਮੰਤਰੀ ਸਹਿਬਾਨਾਂ ਨਾਲ ਮੀਟਿੰਗਾਂ ਕਰਵਾਉਣ ਲਈ ਸਮਾ ਲੈਕੇ ਦੇਣਗੇ।ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਬਕਾ ਫੌਜੀਆਂ ਦੀ ਇਕ ਰੈਂਕ ਇਕ ਪੈਨਸ਼ਨ ਵਿਚ ਜੌ ਭੀ ਖਾਮੀਆਂ ਹਨ ਉਹ ਪੂਰਿਆ ਕਰਨ ਲਈ ਸਾਰੇ ਕੋਰਸਾਂ ਲਈ ਪ੍ਰਧਾਨ ਮੰਤਰੀ ਵਜੀਫਾ ਯੋਜਨਾ ਹਰ ਇਕ ਫੌਜੀ ਦੇ ਬੱਚੇ ਲਈ ਸਾਰੇ ਕੋਰਸਾਂ ਲਈ ਵਜੀਫਾ ਫੀਸ ਲਗਵਾਉਣ ਲਈ। ਸਗਣ ਸਕੀਮ ਸੂਬੇਦਾਰ ਮੇਜਰ ਰੈਂਕ ਤੱਕ ਲਾਗੂ ਕਰਵਾਉਣ ਲਈ ਸਾਰੇ ਫੌਜੀਆਂ ਲਈ 80 ਸਾਲ ਤੋ ਬਾਅਦ ਪੈਨਸਨ ਵਿਚ 4500 ਰੁਪਏ ਤੋ ਵਾਧਾ ਕਰਕੇ 6000 ਕੀਤੇ ਜਾਣ ਲਈ ਅਤੇ ਸਾਬਕਾ ਸੈਨਿਕਾਂ ਨੂੰ ਟੋਲ ਪਲਾਜ਼ਾ ਮੁਆਫ਼ ਕਰਵਾਉਣ ਲਈ ਉੱਚ ਪੱਧਰੀ ਵਫਦ ਮੰਤਰੀ ਸਹਿਬਾਨਾਂ ਨੂੰ ਜਲਦੀ ਮਿਲੇਗਾ ਬੀਬਾ ਹਰਸਿਮਰਤ ਕੌਰ ਬਾਦਲ ਕੇਦਰੀ ਮੰਤਰੀ ਸਾਬਕਾ ਸੈਨਿਕਾਂ ਦੇ ਵਫਦ ਦੀ ਅਗਵਾਈ ਕਰਨਗੇ।ਇਸ ਮੌਕੇ ਇੰਜ ਸਿੱਧੂ ਤੋ ਇਲਾਵਾ ਡਾਕਟਰ ਨਰਪਿੰਦਰ ਸਿੰਘ ਸਤਵੀਰ ਸਿੰਘ ਕਲੇਰ ਸੂਬੇਦਾਰ ਸਰਬਜੀਤ ਸਿੰਘ ਗੁਰਮੀਤ ਸਿੰਘ ਧੋਲਾ ਐਡਵੋਕੇਟ ਵਿਸ਼ਾਲ ਸ਼ਰਮਾ ਆਦਿ ਆਗੂ ਹਾਜ਼ਰ ਸਨ





