ਕਲ ਸੂਰਤਗੜ੍ਹ ਆਰਮੀ ਯੂਨਿਟ ਵਿੱਖੇ ਸੀਨੀਅਰ ਆਰਮੀ ਅਫ਼ਸਰ ਵੱਲੋ ਤੰਗ ਪ੍ਰੇਸਾਨ ਕਰਨ ਤੇ ਯੂਨਿਟ ਦੇ ਫੋਜੀ ਜਵਾਨ ਪ੍ਰਭਦਿਆਲ ਸਿੰਘ ਨੇ ਕੀਤੀ ਆਤਮ ਹੱਤਿਆ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਕਲ ਸੂਰਤਗੜ੍ਹ ਆਰਮੀ ਯੂਨਿਟ ਵਿੱਖੇ ਸੀਨੀਅਰ ਆਰਮੀ ਅਫ਼ਸਰ ਵੱਲੋ ਤੰਗ ਪ੍ਰੇਸਾਨ ਕਰਨ ਤੇ ਯੂਨਿਟ ਦੇ ਫੋਜੀ ਜਵਾਨ ਪ੍ਰਭਦਿਆਲ ਸਿੰਘ ਜਿਹੜੇ ਕੇ ਪਿੰਡ ਬੁਰਜ ਹਰੀ ਦੇ ਕਿਸਾਨ ਪਰਿਵਾਰ ਦੇ ਇਕਲੌਤੀ ਅਉਲਾਦ ਸਨ ਵੱਲੋ ਸੂਸਾਇਡ ਕਰਨ ਤੇ ਜਿਥੇ ਸਾਰੀ ਆਰਮੀ ਯੂਨਿਟ ਵਿਚ ਦੇਹਸਤ ਦਾ ਮਾਹੌਲ ਹੈ ਓਥੇ ਪਿੰਡ ਵਿੱਚ ਭੀ ਸੋਗ ਦੀ ਲਹਿਰ ਹੈ। ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਇਸ ਘਟਨਾ ਦੀ ਪੁਰਜੋਰ ਨਿਦਾ ਕਰਦਾ ਹੈ ਉਥੇ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਵੱਲੋ ਭਾਰਤ ਦੇ ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਚੀਫ਼ ਆਫ ਆਰਮੀ ਸਟਾਫ਼ ਕੋਲੋਂ ਪੁਰਜੋਰ ਮੰਗ ਕੀਤੀ ਕੇ ਉਕਤ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤੇ ਦੋਸ਼ੀ ਅਫ਼ਸਰ ਨੂੰ ਐਗਜੈਂਪਲਾਰੀ ਸਜ਼ਾ ਦੇਕੇ ਫੌਜ ਵਿੱਚੋਂ ਬਰਖਾਸਤ ਕੀਤਾ ਜਾਵੇ ਤਾਕਿ ਅੱਗੇ ਤੋ ਅਜਿਹਾ ਕਰਨ ਦੀ ਕੋਈ ਜੁਰਅਤ ਨਾ ਕਰ ਸਕੇ। ਇੰਜ ਸਿੱਧੂ ਨੇ ਇਹ ਭੀ ਮੰਗ ਕੀਤੀ ਕੇ ਫੋਜੀ ਜਵਾਨ ਪ੍ਰਭਦਿਆਲ ਸਿੰਘ ਨੂੰ ਸ਼ਹੀਦ ਸਿਪਾਹੀ ਵਾਂਗ ਸਾਰੀਆਂ ਸੁਭਿਦਾਵਾ ਦਿੱਤੀਆਂ ਜਾਣ। ਇੰਜ ਸਿੱਧੂ ਨੇ ਮੰਗ ਕੀਤੀ ਕੇ ਅਫ਼ਸਰਾਂ ਅਤੇ ਜੁਆਨਾਂ ਵਿਚ ਬਹੁਤ ਫਰਕ ਹਨ ਅੱਜ ਫੌਜ ਦੀ ਵਧੀਆ ਕਾਰਗੁਜ਼ਾਰੀ ਲਈ ਇਹ ਫਰਕ ਮਿਟਾ ਕੇ ਵੱਡੀਆਂ ਤਬਦੀਲੀਆਂ ਦੀ ਲੋੜ ਹੈ ਅੱਜ ਵੀ ਫੌਜ ਵਿੱਚ ਅੰਗਰੇਜਾਂ ਦੇ ਸਮੇਂ ਦੇ ਕਾਲੇ ਕਾਨੂੰਨ ਭਾਰੂ ਹਨ।ਓਹਨਾ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੀ ਇਨਕੁਆਰੀ ਨੂੰ ਅੱਖੋ ਪਰੋਖੇ ਕੀਤਾ ਤਾਂ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਸੰਗਰਸ਼ ਕਰਨ ਲਈ ਮਜਬੂਰ ਹੋਵੇਗਾ ਇਸ ਮੌਕੇ ਲੈਫ,ਭੋਲਾ ਸਿੰਘ ਸਿੱਧੂ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਵਾਰੰਟ ਅਫ਼ਸਰ ਸੂਬੇਦਾਰ ਸਰਬਜੀਤ ਸਿੰਘ ਸੁਖਦੇਵ ਸਿੰਘ ਸੂਬੇਦਾਰ ਕਮਲ ਸ਼ਰਮਾ ਸੁਰਿੰਦਰ ਸਿੰਘ ਸੁਖਪਾਲ ਸਿੰਘ ਹਰਪਾਲ ਸਿੰਘ ਹਰਭਜਨ ਸਿੰਘ ਹੌਲਦਾਰ ਦੀਵਾਨ ਸਿੰਘ ਸੁਖਮਿੰਦਰ ਸਿੰਘ ਹਰੀਗੜ੍ਹ ਸਾਰਜੈਂਟ ਸਵਰਨ ਸਿੰਘ ਹੌਲਦਾਰ ਜੀਤ ਸਿੰਘ ਅਦ ਆਗੂ ਹਾਜ਼ਰ ਸਨ






