16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ ਵਾਰਡ ਨੰਬਰ 18 ਤੋਂ ਜੇਤੂ ਉਮੀਦਵਾਰ ਭਰਤ ਗੁਪਤਾ ਦੇ ਇੱਕ ਵਾਰਡ...

ਮੋਗਾ ਵਾਰਡ ਨੰਬਰ 18 ਤੋਂ ਜੇਤੂ ਉਮੀਦਵਾਰ ਭਰਤ ਗੁਪਤਾ ਦੇ ਇੱਕ ਵਾਰਡ ਵਾਸੀ ਨੂੰ ਹਾਰੇ ਹੋਏ ਕਾਂਗਰਸੀ ਉਮੀਦਵਾਰ ਵੱਲੋਂ ਧਮਕੀਆਂ

ਪ੍ਰੈਸ ਨਾਲ ਕੀਤੀ ਵਿਸ਼ੇਸ਼ ਗੱਲ ਬਾਤ ਦੌਰਾਨ ਭਾਰਤ ਨੇ ਕਿਹਾ ਇਸ ਪ੍ਰਕਾਰ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ

ਮੋਗਾ (ਹੈਪੀ ਢੰਡ ) : ਸਥਾਨਕ ਵਾਰਡ ਨੰਬਰ 18 ਵਿੱਚ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਆਤਮਾ ਸਿੰਘ ਨੂੰ ਹਰਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਭਰਤ ਗੁਪਤਾ ਨੂੰ ਉਸਦੇ ਵਾਰਡ ਵਿੱਚ ਰਹਿਣ ਵਾਲੇ ਇੱਕ ਪ੍ਰਮੁੱਖ ਵਿਅਕਤੀ ਲਵਲੀ ਬਹਿਲ ਨੂੰ ਹਾਰੇ ਹੋਏ ਕਾਂਗਰਸੀ ਉਮੀਦਵਾਰ ਆਤਮਾ ਸਿੰਘ ਦੁਆਰਾ ਡਰਾਉਣ ਧਮਕਾਉਣ, ਕਥਿਤ ਧੱਕੇਸ਼ਾਹੀ ਅਤੇ ਦੁਰਵਿਹਾਰ ਦੇ ਦੋਸ਼ਾਂ ਬਾਰੇ ਜਾਣਕਾਰੀ ਦਿੱਤੀ । ਇਸ ਦੌਰਾਨ, ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਦੌਰਾਨ, ਕੌਂਸਲਰ ਭਰਤ ਗੁਪਤਾ ਨੇ ਵਾਰਡ ਵਾਸੀਆਂ ਦੀ ਹਾਜ਼ਰੀ ਵਿੱਚ ਖੁਲਾਸਾ ਕੀਤਾ ਕਿ ਜਦੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਸਬੰਧਤ ਵਾਰਡ ਵਾਸੀ ਲਵਲੀ ਤੋਂ ਉਨ੍ਹਾਂ ਨੇ ਇਸ ਮਾਮਲੇ ਬਾਰੇ ਜਾਣਕਾਰੀ ਲਿੱਤੀ । ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਉਮੀਦਵਾਰ ਆਪਣੀ ਹਾਰ ਨੂੰ ਸਹਿਣ ਨਹੀਂ ਕਰ ਸਕਿਆ ਅਤੇ ਬੌਖਲਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਵਾਰਡ ਦੇ ਸਾਰੇ ਵੋਟਰਾਂ ਦਾ ਅਜਿਹੀਆਂ ਸਥਿਤੀਆਂ ਵਿੱਚ ਪੂਰਾ ਸਮਰਥਨ ਕਰਨਗੇ ਅਤੇ ਕਿਸੇ ਵੀ ਤਰਾਂ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਬਾਰੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਰਿਸੂ ਅਗਰਵਾਲ ਅਤੇ ਹੋਰ ਮੁਹੱਲਾ ਨਿਵਾਸੀ ਹਾਜ਼ਰ ਸਨ। ਦੂਜੇ ਪਾਸੇ, ਆਤਮਾ ਸਿੰਘ ਦੀ ਤਰਫੋਂ, ਇਨ੍ਹਾਂ ਦੋਸ਼ਾਂ ਨੂੰ ਬਿਲਕੁਲ ਨਕਾਰਦੇ ਹੋਏ ਗਲਤ ਦੱਸਿਆ ਹੈ। ਉਸ ਨੇ ਕਿਹਾ ਕਿ ਉਸਨੇ ਕਿਸੇ ਨੂੰ ਨਾ ਤਾਂ ਗਾਲਾਂ ਕੱਢੀਆਂ ਹਨ ਅਤੇ ਨਾ ਹੀ ਧੱਕੇਸ਼ਾਹੀ ਦੀ ਕੋਸ਼ਿਸ਼ ਕੀਤੀ ਹੈ।

Today Now News

RELATED ARTICLES
- Advertisment -

POPULAR POSTS