
ਮਾਨਸਾ 14 ਦਸੰਬਰ/ਗੁਰਜੰਟ ਸਿੰਘ ਬਾਜੇਵਾਲੀਆ,
/ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਨਵੇ ਨਵੇ ਐਲਾਨ ਕਰਕੇ ਵਾਹ -ਵਾਹ ਖੱਟ ਰਹੇ ਹਨ , ਪ੍ਰਤੂੰ ਧਰਾਤਲ ਤੇ ਹਕੀਕਤ ਵਿੱਚ ਕੁਝ ਨਹੀ ਹੋ ਰਿਹਾ ,ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੋ ਥੋੜ੍ਹੀ ਦੂਰ ਪਿੰਡ ਸੱਦਾ ਸਿੰਘ ਵਾਲਾ ਵਿਖੇ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ.(ਐਮ) ਦੇ ਸੂਬਾਈ ਆਗੂ ਤੇ ਸੀਟੂ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ । ਉਨ੍ਹਾਂ ਕਿਹਾ ਕਿ ਕਿਹਾ ਕਿ ਪਹਿਲਾਂ ਸਾਢੇ ਚਾਰ ਸਾਲ ਕੈਪਟਨ ਸਰਕਾਰ ਨੇ ਡੱਕਾ ਤੋੜ ਕੇ ਦੂਹਰਾ ਨਹੀ ਕੀਤਾ ਤੇ ਚੌਣਾਂ ਤੋ ਪਹਿਲਾਂ ਕੀਤੇ ਵਾਅਦੇ ਧਰੇ ਧਰਾਏ ਰਹਿ ਗਏ , ਜਦੋ ਚੰਨੀ ਮੁੱਖਮੰਤਰੀ ਬਣੇ ਤਾ ਪੰਜਾਬ ਦੀ ਮਿਹਨਤਕਸ਼ ਜਨਤਾ ਨੂੰ ਕੁੱਝ ਆਸ ਬੱਝੀ ਤੇ ਲੋਕ ਚੰਨੀ ਸਰਕਾਰ ਵੱਲ ਆਸ ਦੀ ਨਜਰ ਨਾਲ ਦੇਖਣ ਲੱਗੇ ,ਪ੍ਰੰਤੂ ਚੰਨੀ ਸਰਕਾਰ ਕੇਵਲ ਐਲਾਨ ਨਾਮਿਆ ਦੀ ਸਰਕਾਰ ਬਣ ਕੇ ਰਹਿ ਗਈ ਤੇ ਚੰਨੀ ਸਾਹਿਬ ਵੱਲੋ ਕੀਤੇ ਐਲਾਨ ਹਕੀਕਤ ਨਾ ਬਣ ਸਕੇ, ਜਿਸ ਕਾਰਨ ਪੰਜਾਬ ਦੇ ਮਿਹਨਤਕਸ਼ ਲੋਕ ਆਪਣੇ ਆਪ ਨੂੰ ਡੱਗੇ ਹੋਏ ਮਹਿਸੂਸ ਕਰ ਰਹੇ ਹਨ ।
ਐਡਵੋਕੇਟ ਉੱਡਤ ਨੇ ਕਿਹਾ ਕਿ ਚੰਨੀ ਸਰਕਾਰ ਨੇ ਨਰਮੇ ਦਾ ਮੁਆਵਜ਼ਾ ਦਾ ਐਲਾਨ ਕੀਤਾ , ਜੋ ਅਜੇ ਤੱਕ ਲੋਕਾ ਨੂੰ ਨਹੀ ਮਿਲਿਆ , ਲਾਲ ਲਕੀਰ ਅੰਦਰ ਮਾਲਕੀ ਹੱਕ ਵਾਲੇ ਫੈਸਲੇ ਨੂੰ ਵੀ ਲੋਕ ਸਿਰਫ ਫੋਕਾ ਐਲਾਨ ਹੀ ਮੰਨਦੇ ਹਨ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਮਨਰੇਗਾ ਸਕੀਮ ਨੂੰ ਵੀ ਸਾਰਥਿਕ ਢੰਗ ਨਾਲ ਲਾਗੂ ਕਰਨ ਵਿੱਚ ਫੇਲ੍ਹ ਸਾਬਤ ਹੋਈ ਹੈ ਤੇ ਮਨਰੇਗਾ ਸਕੀਮ ਭਿਸ਼ਟਾਚਾਰ ਦੀ ਬਲੀ ਚੜ ਚੁੱਕੀ ਹੈ ਤੇ ਭ੍ਰਿਸ਼ਟ ਅਫਸਰਾਂ ਦੇ ਘਰ ਭਰ ਰਹੀ ਹੈ ।
ਇਸ ਮੌਕੇ ਤੇ ਜਗਰੂਪ ਸਿੰਘ ਸੱਦਾ ਸਿੰਘ ਵਾਲਾ , ਮੰਦਰ ਸਿੰਘ , ਜੀਤ ਸਿੰਘ , ਬਿੰਦਰ ਸਿੰਘ , ਬਾਬੂ ਸਿੰਘ , ਦਰਸਨ ਸਿੰਘ ਤੇ ਕਰਨੈਲ ਸਿੰਘ ਨੇ ਵੀ ਵਿਚਾਰ ਸਾਝੇ ਕੀਤੇ ।





