ਖੂਨਦਾਨ ਲੈਣ ਲਈ ਹਰਦੇਵ ਸਿੰਘ ਸਰਾ ਬਲਡ ਸੈਂਟਰ ਮਾਨਸਾ ਦੀ ਸਮੁੱਚੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਦਸ਼ਮੇਸ਼ ਅਕੈਡਮੀ ਮਾਨਸਾ ਵਿਖੇ ਪੰਜਾਬੀ ਮਾਂ ਬੋਲੀ ਦੇ ਸਰਵਨ ਪੁੱਤ, ਸ਼ਾਇਰ, ਗੀਤਕਾਰ ਅਤੇ ਗਾਇਕ ਦੇਬੀ ਮਖਸੂਸਪੁਰੀ ਦੇ ਜਨਮ ਦਿਨ ਮੌਕੇ ਦੇਬੀ ਮਖਸੂਸਪੁਰੀ ਫੈਨਜ ਕਲਬ ਮਾਨਸਾ ਪੰਜਾਬ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ। ਖੂਨਦਾਨ ਲੈਣ ਲਈ ਹਰਦੇਵ ਸਿੰਘ ਸਰਾ ਬਲਡ ਸੈਂਟਰ ਮਾਨਸਾ ਦੀ ਸਮੁੱਚੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ । ਕੈਂਪ ਦਾ ਰਸਮੀ ਉਦਘਾਟਨ ਅੰਮ੍ਰਿਤਪਾਲ ਕੌਰ ਸੁਪਰਡੈਂਟ ਡੀਸੀ ਦਫਤਰ ਮਾਨਸਾ ਨੇ ਰੀਬਨ ਕਟ ਕੇ ਕੀਤਾ। ਕੈਂਪ ਦੌਰਾਨ 25 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਪ੍ਰੋ.ਹਰਜੀਵਨ ਸਰਾ ਡਾਇਰੈਕਟਰ4 ਦਸਮੇਸ਼ ਅਕੈਡਮੀ ਮਾਨਸਾ ਅਤੇ ਪਰਦੀਪ ਗੁਰਨੇ ਪ੍ਰਧਾਨ ਦੇਬੀ ਮਖਸੂਸਪੁਰੀ ਫੈਨਜ ਕਲਬ ਨੇ ਕਿਹਾ ਕਿ ਦੇਬੀ ਮਖਸੂਸਪੁਰੀ ਦੀ ਪਾਏਦਾਰ, ਸਮਾਜਿਕ ਸਰੋਕਾਰਾਂ ਨਾਲ ਲਬਰੇਜ ਲੇਖਣੀ ਅਤੇ ਵਿਅਕਤੀਤਵ ਤੋਂ ਪ੍ਰੇਰਣਾ ਲੈ ਕੇ ਉਹ ਸਮਾਜ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦਸਿਆ ਕਿ ਹਰ ਸਾਲ ਇਸ ਕਲਬ ਵਲੋਂ ਖੂਨਦਾਨ ਕੈਂਪ ਤੋਂ ਇਲਾਵਾ ਸਮੇਂ^ਸਮੇਂ ਤੇ ਸਮਾਜ ਭਲਾਈ ਦੇ ਹੋਰ ਕਾਰਜ ਵੀ ਕੀਤੇ ਜਾ ਰਹੇ ਹਨ। ਖੂਨਦਾਨ ਕਰਨ ਵਾਲੇ ਦਾਨੀਅਾ ਨੂੰ ਕਲਬ ਅਤੇ ਬਲਡ ਬੈਂਕ ਵਲੋਂ ਸਰਟੀਫਿਕੇਟ ਅਤੇ ਮੈਡਲ ਦੇ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ ਗਿਆ। ਇਸ ਮੌਕੇ ਪ੍ਰੋ. ਕੁਲਦੀਪ ਚੌਹਾਨ, ਜਸ਼ਨਦੀਪ ਆਲੀਕੇ, ਗੁਰਪ੍ਰੀਤ ਸਿੰਘ ਭੰਮੇ, ਗੁਰਵਿੰਦਰ ਧਾਲੀਵਾਲ, ਕਮਲਦੀਪ ਸਿੰਘ, ਗੁਰਮੇਲ ਬਰਨਾਲਾ, ਪ੍ਰਸ਼ੋਤਮ ਕੈਂਥ, ਮਾਲਵਿੰਦਰ ਸਰਾ, ਪਰਮਜੀਤ ਸਿੰਘ ਰਿਟਾ. ਐਸਆਈ, ਹਰਮਨ ਸਰਾ ਅਤੇ ਬਬਨਦੀਪ ਕੌਰ ਆਦਿ ਕਲਬ ਅਹੁਦੇਦਾਰ ਹਾਜਰ ਸਨ।






