17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਮਾਤਾ ਮੁਖਤਿਆਰ...

ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਮਾਤਾ ਮੁਖਤਿਆਰ ਕੌਰ ਜੀ ਦਾ ਦੇਹਾਂਤ

100 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਮਾਤਾ ਦੀ ਮੌਤ ਉੱਪਰ ਆਮ ਆਦਮੀ ਪਾਰਟੀ ਪੰਜਾਬ ਦਾ ਵਫਦ ਐਮ.ਐਲ.ਏ. ਬੁਢਲਾਡਾ ਦੀ ਅਗਵਾਈ ਵਿੱਚ ਉਨ੍ਹਾਂ ਦੇ ਘਰ ਅਫਸੋਸ ਕਰਨ ਆਇਆ।ਇਸ ਸਮੇਂ ਪੰਜਾਬ ਦੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਟੈਲੀਫੋਨ ਉਪਰ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਮਾਤਾ ਜੀ ਦੀ ਮੌਤ ’ਤੇ ਰੁਲਦੂ ਸਿੰਘ ਨਾਲ ਗੱਲਬਾਤ ਕਰਕੇ ਅਫਸੋਸ ਦਾ ਪ੍ਰਗਟਾਵਾ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਆਗੂ ਸੰਵਿਧਾਨ ਬਚਾਓ ਮੰਚ ਨੇ ਕਿਹਾ ਕਿ ਮਾਤਾ ਮੁਖਤਿਆਰ ਕੌਰ ਤਕਰੀਬਨ 100 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸ਼ੋਕ ਇਕੱਠ 17 ਨਵੰਬਰ ਨੂੰ ਗਊਸ਼ਾਲਾ ਭਵਨ ਦੇ ਬੀ ਬਲਾਕ ਵਿੱਚ ਨਿਸਚਿਤ ਕੀਤਾ ਗਿਆ ਹੈ। ਇਸ ਸਮੇਂ ਕ੍ਰਾਂਤੀਕਾਰੀ ਨਾਟਕ ਦਾ ਮੰਚਨ ਕੀਤਾ ਜਾਵੇਗਾ ਅਤੇ ਕ੍ਰਾਂਤੀਕਾਰੀ ਸੋਚ ਨੂੰ ਸਮਰਪਿਤ ਸ਼ੋਕਸਭਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਤਾ ਜੀ ਦਾ ਜਨਮ ਪਿੰਡ ਹੰਸ ਡੈਹਰ ਜੀਂਦ ਹਰਿਆਣਾ ਵਿਖੇ ਹੋਇਆ ਸੀ ਅਤੇ ਵਿਆਹ ਅੰਗਮ ਸਿੰਘ ਮਾਨਸਾ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਪੁੱਤਰ ਅਤੇ ਦੋ ਬੇਟੀਆਂ ਹੋਈਆਂ। ਸਭ ਤੋਂ ਵੱਡਾ ਪੁੱਤਰ ਅਜੈਬ ਸਿੰਘ ਸਵਰਗਵਾਸ ਹੋ ਚੁੱਕਾ ਹੈ ਅਤੇ ਦੋਨੋ ਬੇਟੀਆਂ ਬੀਬੀ ਕੌਰ ਤੇ ਬਿੰਦਰ ਕੌਰ ਵੀ ਸਵਰਗਵਾਸ ਹੋ ਚੁੱਕੀਆਂ ਹਨ ਅਤੇ ਰੁਲਦੂ ਸਿੰਘ ਪ੍ਰਧਾਨ ਉਨ੍ਹਾਂ ਦੇ ਸਭ ਤੋਂ ਛੋਟੇ ਬੇਟੇ ਹਨ ਅਤੇ ਇੰਨ੍ਹਾਂ ਨੂੰ ਕਿਸਾਨ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਲਈ ਮਾਤਾ ਮੁਖਤਿਆਰ ਕੌਰ ਵੱਲੋਂ ਹੀ ਪ੍ਰੇਰਿਤ ਕੀਤਾ ਗਿਆ ਅਤੇ ਆਪਣੇ ਜੀਵਨ ਦੇ ਆਖਰੀ ਸਾਲ ਵਿੱਚ ਦੇਸ਼ ਵਿੱਚ ਲਿਆਂਦੇ ਫਿਰਕੂ ਕਾਨੂੰਨ ਐਨਆਰਸੀ ਅਤੇ ਸੀਏਏ ਦੇ ਧਰਨਿਆਂ ਵਿੱਚ 100 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਉਹ ਖੁਦ ਸ਼ਾਮਲ ਹੁੰਦੇ ਰਹੇ। ਇਸ ਸਮੇਂ ਰੁਲਦੂ ਸਿੰਘ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕਿਹਾ ਕਿ ਕਿਸਾਨ ਅੰਦੋਲਨ ਜ਼ੋ ਕਿ 3 ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਚੱਲ ਰਿਹਾ ਹੈ, ਉਸ ਵਿੱਚ ਪੰਜਾਬ ਦੀਆਂ ਦੂਸਰੀਆਂ ਰਾਜਨੀਤਿਕ ਧਿਰਾਂ ਨਾਲ ਇੱਕਸੁਰ ਹੋਕੇ ਆਮ ਆਦਮੀ ਪਾਰਟੀ ਨੂੰ ਚੱਲਣਾ ਚਾਹੀਦਾ ਹੈ ਕਿਉਂਕਿ ਇੰਨ੍ਹਾਂ ਤਿੰਨਾਂ ਬਿਲਾਂ ਨੂੰ ਜੇਕਰ ਰੱਦ ਨਾ ਕਰਵਾਇਆ ਗਿਆ ਤਾਂ ਪੰਜਾਬ ਦੀ ਸਮੁਚੀ ਕਿਸਾਨੀ ਖਤਰੇ ਵਿੱਚ ਪੈ ਜਾਣੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਸੈਸ਼ਨ ਵਿੱਚ ਕੇਂਦਰ ਦੇ ਕਿਸਾਨ ਵਿਰੋਧੀ ਬਿਲਾਂ ਦੇ ਖਿਲਾਫ ਪਾਏ ਮਤੇ ਨੂੰ ਪਾਸ ਕਰਨ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਹਿਯੋਗ ਦੇਣ ਲਈ ਧੰਨਵਾਦ ਕੀਤਾ । ਇਸ ਸਮੇਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ, ਜਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਭੁੱਚਰ, ਮਾਨਸਾ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਕਮਲ ਗੋਇਲ, ਹਰਜੀਤ ਦੰਦੀਵਾਲ, ਡਾ. ਵਿਜੈ ਸਿੰਗਲਾ, ਅੰਮ੍ਰਿਤ ਧੀਮਾਨ, ਮਿੰਟੂ ਮਾਨਸਾ, ਰਮਨ ਜਵਾਹਰਕੇ, ਰਮਨ ਗੁੜੱਦੀ ਆਦਿ ਆਗੂ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS