
ਚੰਡੀਗੜ੍ਹ: ਸੁਰਾਂ ਦੇ ਬਾਦਸ਼ਾਹ ਸੀਨੀਅਰ ਗਾਇਕ ਮੁਹਮੰਦ ਰਫੀ ਨੇ ਜਦੋ ਕਿਹਾ ਦੁਨੀਆਂ ਨੂੰ ਅਲਵਿਦਾ,ਉਦੋ ਹਰ ਇਕ ਅੱਖ ਨਾਲ ਆਸਮਾਂ ਵੀ ਰੋਇਆ। ਮੁਹਮੰਦ ਰਫੀ ਨੂੰ ਰਫੀ ਸਾਹਬ ਦੇ ਨਾਂਅ ਨਾਲ ਨਵਾਜਿਆ ਗਿਆ। 31 ਜੁਲਾਈ 1980 ਨੂੰ ਮੁਹਮੰਦ ਰਫੀ ਹਮੇਸ਼ਾ ਲਈ ਦੁਨੀਆਂ ਨੂੰ ਅਲਵਿਦਾ ਕਹਿ ਗਏ। ਹਾਲਾਂਕਿ ਸੰਗੀਤ ਦੀ ਦੁਨੀਆਂ ਚ ਜੋ ਨਾਮ ਤੇ ਇੱਜ਼ਤ ਕਮਾਈ, ਉਹ ਵਾਕਿਏ ਕਾਬਿਲ ਏ ਤਾਰੀਫ ਹੈ। ਦੱਸ ਦਈਏ ਕਿ ਰਫੀ ਸਾਹਬ ਨੇ ਆਪਣੇ ਕਰੀਅਰ ਚ ਕਰੀਬ 25 ਹਜਾਰ ਤੋਂ ਵੱਧ ਗੀਤ ਗਏ ਸਨ, ਜੋ ਆਪਣੇ ਆਪ ‘ਚ ਇਕ ਰਿਕਾਰਡ ਹੈ।
ਮੁਹੰਮਦ ਰਫ਼ੀ ਦਾ ਜਨਮ 24 ਦਸੰਬਰ 1924 ਨੂੰ ਅੰਮ੍ਰਿਤਸਰ (ਪੰਜਾਬ) ਵਿੱਚ ਹੋਇਆ ਸੀ।





