16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੁਕਤਸਰ ਦੇ ਡੀ.ਸੀ. ਦਫਤਰ ਦੇ ਬਾਹਰ ਕਿਸਾਨਾਂ ਤੇ ਆੜਤੀਆਂ ਵਿਰੋਧ ਪ੍ਰਦਰਸ਼ਨ

ਮੁਕਤਸਰ ਦੇ ਡੀ.ਸੀ. ਦਫਤਰ ਦੇ ਬਾਹਰ ਕਿਸਾਨਾਂ ਤੇ ਆੜਤੀਆਂ ਵਿਰੋਧ ਪ੍ਰਦਰਸ਼ਨ

ਐਫ.ਸੀ.ਆਈ. ਦੇ ਜਾਰੀ ਕੀਤੇ ਨਵੇ ਫਰਮਾਨ ਖ਼ਿਲਾਫ਼ ਸਰਕਾਰ ਵਿਰੁੱਧ ਨਾਅਰੇਬਾਜ਼ੀ 

ਸ੍ਰੀ ਮੁਕਤਸਰ ਸਾਹਿਬ  (ਅਨਮੋਲ ਵੜਿੰਗ) : ਖੇਤੀ ਆਰਡੀਨੈਂਸ ਬਿੱਲਾਂ ਨੂੰ ਲੈ ਕੇ ਕਿਸਾਨਾਂ ਦਾ ਪੂਰੇ ਭਾਰਤ ਅੰਦਰ ਸੰਘਰਸ਼ ਲਗਾਤਾਰ ਚੱਲ ਰਿਹਾ ਹੈ ਅਤੇ ਕਿਸਾਨਾ ਦਾ ਇਹ ਸੰਘਰਸ਼ ਦਿਨੋ ਦਿਨ ਹੋਰ ਵੀ ਮਜਬੂਤ ਹੁੰਦਾ ਜਾ ਰਿਹਾ ਹੈ  । ਇੱਕ ਪਾਸੇ ਤਾ ਕਿਸਾਨ ਆਪਣੇ ਖੇਤੀ ਵਿਰੋਧੀ ਕਾਲੇ ਬਿੱਲ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਲੜ ਰਹੇ ਹਨ ।ਉੱਥੇ ਹੀ ਹੁਣ ਐਫ ਸੀ ਆਈ ਵੱਲੋ ਕੁੱਝ ਦਿਨ ਪਹਿਲਾਂ ਇੱਕ ਨਵਾਂ ਫਰਮਾਣ ਜਾਰੀ ਕੀਤਾ ਗਿਆ ਹੈ ।ਜਿਸ ਵਿੱਚ ਉਹਨਾ ਨੇ ਆੜਤੀਆਂ ਦੀ ਵਿਚੋਲਗੀ ਨੂੰ ਖਤਮ ਕਰਨ ਦੀ ਗੱਲ ਕਹੀ ਹੈ ਅਤੇ ਫਸਲ ਦੀ ਸਿੱਧੀ ਅਦਾਇਗੀ ਕਿਸਾਨਾਂ ਦੇ ਖਾਤੇ ਵਿੱਚ ਭੇਜਣ ਲਈ ਕਿਹਾ ਸੀ। ਜਿਸਦਾ ਪੂਰੇ ਪੰਜਾਬ ਅੰਦਰ ਕਿਸਾਨਾਂ ਅਤੇ ਆੜਤੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ।ਜਿਸਦੇ ਚੱਲਦੇ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਕਿਸਾਨਾਂ ਅਤੇ ਆੜਤੀਆਂ ਵੱਲੋ ਡੀ ਸੀ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਦੀਆਂ ਮਾਰੂ ਨੀਤੀਆਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ।ਇਸ ਸਮੇ ਕਿਸਾਨਾਂ ਅਤੇ ਆੜਤੀਆਂ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਸਾਡੇ ਕਿਸਾਨ ਅਤੇ ਆੜਤੀਆਂ ਦੇ ਨਹੁੰ ਮਾਸ ਦੇ ਰਿਸਤੇ ਨੂੰ ਨਾ ਤੋੜਿਆ ਜਾਵੇ  ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਐਫ ਸੀ ਆਈ ਇਹ ਫੁਰਮਾਨ ਰੱਦ ਕਰੇ ਅਤੇ ਆੜਤੀਆਂ ਦੇ ਰਾਹੀ ਫਸਲ ਦੀ ਰਕਮ ਦਿੱਤੀ ਜਾਵੇ ।

Today Now News

RELATED ARTICLES
- Advertisment -

POPULAR POSTS