16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ ਦੇ ਡੀ.ਸੀ. ਦਫਤਰ 'ਤੇ ਲਗਾਏ ਗਏ ਖਾਲਿਸਤਾਨੀ ਝੰਡੇ ਦੇ ਮਾਮਲੇ 'ਚ...

ਮੋਗਾ ਦੇ ਡੀ.ਸੀ. ਦਫਤਰ ‘ਤੇ ਲਗਾਏ ਗਏ ਖਾਲਿਸਤਾਨੀ ਝੰਡੇ ਦੇ ਮਾਮਲੇ ‘ਚ ਐਮ.ਪੀ. ਰਵਨੀਤ ਬਿੱਟੂ ਦਾ ਬਿਆਨ

ਕਿਹਾ, ਪੰਨੂ ਅਤੇ ਜੱਥੇਦਾਰ ਸਾਹਿਬ ਦੇ ਫੈਲਾਏ ਜ਼ਹਿਰ ਨੇ ਆਪਣਾ ਅਸਰ ਦਿਖਾਇਆ

ਲੁਧਿਆਣਾ, (ਬਾਬੂ ਜੋਧਾ) : ਮੋਗਾ ਦੇ ਡੀ. ਸੀ. ਦਫਤਰ ‘ਤੇ ਲਗਾਏ ਖਾਲਿਸਤਾਨੀ ਝੰਡੇ ਦੇ ਮਾਮਲੇ ‘ਤੇ ਕਾਂਗਰਸ ਦੇ ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਜਥੇਦਾਰ ਅਤੇ ਗੁਰਪਤਵੰਤ ਸਿੰਘ ਪੰਨੂ ‘ਤੇ ਵੱਡਾ ਹਮਲਾ ਬੋਲਿਆ ਹੈ। ਬਿੱਟੂ ਨੇ ਕਿਹਾ ਹੈ ਕਿ ਪੰਨੂ ਅਤੇ ਜਥੇਦਾਰ ਸਾਹਿਬ ਵਲੋਂ ਫੈਲਾਏ ਜਾ ਰਹੇ ਜ਼ਹਿਰ ਨੇ ਮੋਗਾ ਵਿਖੇ ਆਪਣਾ ਅਸਰ ਦਿਖਾਇਆ ਹੈ, ਜਿੱਥੇ ਡੀ. ਸੀ. ਦਫ਼ਤਰ ਦੇ ਉਪਰ ਦੋ ਵਿਅਕਤੀਆਂ ਨੇ ਤਿਰੰਗਾ ਝੰਡਾ ਉਤਾਰ ਕੇ ਖਾਲਿਸਤਾਨੀ ਝੰਡਾ ਲਹਿਰਾ ਦਿੱਤਾ। ਕਾਨੂੰਨ ਨੂੰ ਇਨ੍ਹਾਂ ਦੇਸ਼ ਵਿਰੋਧੀ ਅਨਸਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਮੱਥੇ ‘ਤੇ ਖੁਰੇਦ ਦੇਣਾ ਚਾਹੀਦਾ ਹੈ ਕਿ ਉਹ ਗੱਦਾਰ ਹਨ। ਹੁਣ ਸਮਾਂ ਹੈ ਕਿ ਸਪੱਸ਼ਟ ਤੌਰ ‘ਤੇ ਉਨ੍ਹਾਂ ਲੋਕਾਂ ਵਿਚ ਵਖਰੇਵਾਂ ਹੋਵੇ ਜਿਹੜੇ ਇਸ ਦੇਸ਼ ਨੂੰ ਪਿਆਰ ਕਰਦੇ ਹਨ ਅਤੇ ਜਿਹੜੇ ਇਸ ਦੇਸ਼ ਨੂੰ ਤੋੜਨਾ ਚਾਹੁੰਦੇ ਹਨ।  ਇਥੇ ਇਹ ਖਾਸ ਤੌਰ ‘ਤੇ ਦੱਸਣਯੋਗ ਹੈ ਕਿ ਮੋਗਾ ਵਿਖੇ ਸ਼ੁੱਕਰਵਾਰ ਤੜਕਸਾਰ ਉਸ ਵੇਲੇ ਚਾਰੇ ਪਾਸੇ ਦਹਿਸ਼ਤ ਫੈਲ ਗਈ ਜਦੋਂ ਲੰਘੀਂ ਰਾਤ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਛੱਤ ਉਪਰ ਕਿਸੇ ਨੇ ਤਰਿੰਗੇ ਝੰਡੇ ਨੂੰ ਕੱਟ ਕੇ ਉਸ ਦਾ ਅਪਮਾਨ ਕਰਦੇ ਹੋਏ ਖਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ। ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਸ਼ਰਾਰਤੀਆਂ ਵਲੋਂ ਕੀਤੀ ਗਈ ਇਸ ਕਾਰਵਾਈ ਕਰਕੇ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਤਾਂ ਹੈ ਹੀ, ਸਗੋਂ ਖੁਫੀਆ ਤੰਤਰ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਕਿ ਆਖਿਰਕਾਰ ਅਜਿਹੀ ਵੱਡੀ ਕਾਰਵਾਈ ਕਿਵੇਂ ਕਰ ਦਿੱਤੀ ਗਈ। ਜ਼ਿਲ੍ਹਾ ਪੁਲਸ ਮੁਖੀ ਹਰਮਨਵੀਰ ਸਿੰਘ ਗਿੱਲ ਵਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।

Today Now News

RELATED ARTICLES
- Advertisment -

POPULAR POSTS