ਹਾਈ ਕਮਾਂਡ ਤੋਂ ਦਵਿੰਦਰ ਸਿੰਘ ਬੀਹਲਾ ਨੂੰ ਬਰਨਾਲਾ ਤੋਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਟਿਕਟ ਦੇਣ ਦੀ ਮੰਗ ਜ਼ੋਰ ਫੜਨ ਲੱਗੀ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ, ਯੂਥ ਵਿੰਗ ਦੇ ਸਰਪ੍ਰਸਤ ਸ੍ਰ ਬਿਕਰਮ ਸਿੰਘ ਮਜੀਠੀਆ, ਸੂਬਾ ਯੂਥ ਪ੍ਰਧਾਨ ਸ੍ਰ ਪਰਮਬੰਸ ਸਿੰਘ ਬੰਟੀ ਰੁਮਾਣਾ ਵਲੋਂ ਬਰਨਾਲਾ ਤੋਂ ਅਕਾਲੀ ਦਲ ਨਾਲ ਵੱਡੀ ਗਿਣਤੀ ਚ ਲੋਕਾਂ ਨੂੰ ਜੋੜਨ ਤੇ ਅਮਰੀਕਾ ਦੀ ਧਰਤੀ ਛੱਡ ਪਾਰਟੀ ਲਈ ਦਿਨ ਰਾਤ ਇਕ ਕਰਨ ਵਾਲੇ ਮਿਹਨਤੀ ਨੌਜਵਾਨ ਸ੍ਰ ਦਵਿੰਦਰ ਸਿੰਘ ਸਿੱਧੂ ਬੀਹਲਾ ਨੂੰ ਯੂਥ ਵਿੰਗ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਲਗਾਉਣ ਤੇ ਅਕਾਲੀ ਦਲ ਵਰਕਰਾਂ ਚ ਖੁਸ਼ੀ ਦੀ ਲਹਿਰ ਦੌੜ ਗਈ ! ਦਵਿੰਦਰ ਸਿੰਘ ਸਿੱਧੂ ਬੀਹਲਾ ਨੂੰ ਯੂਥ ਵਿੰਗ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਲਾਉਣ ਦੀ ਜਿਓਂ ਹੀ ਖਵਰ ਆਈ ਤਾਂ ਬੀਹਲਾ ਦੇ ਸਮਰਥਕਾਂ ਵਲੋਂ ਥਾਂ ਥਾਂ ਲੱਡੂ ਵੰਡ ਕੇ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ ! ਯੂਥ ਵਿੰਗ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਬਣਨ ਤੇ ਨਾ ਸਿਰਫ ਹਲਕਾ ਬਰਨਾਲਾ ਬਲਕਿ ਪੂਰੇ ਜਿਲੇ ਵਿੱਚ ਨੌਜੁਵਾਨਾ ਅਤੇ ਹਰ ਵਰਗ ਵਿੱਚ ਖੁਸ਼ੀ ਦਾ ਮਾਹੌਲ ਹੈ। ਜਿਕਰਯੋਗ ਹੈ ਕਿ ਪਾਰਟੀ ਦਾ ਕੋਈ ਸੰਵਿਧਾਨਕ ਅਹੁਦਾ ਨਾ ਹੋਣ ਦੇ ਵਾਵਜੂਦ ਵੀ ਦਵਿੰਦਰ ਸਿੰਘ ਸਿੱਧੂ ਬੀਹਲਾ ਨੇ ਸੁਖਬੀਰ ਸਿੰਘ ਬਾਦਲ ਦਾ ਦੂਤ ਬਣਕੇ ਪਾਰਟੀ ਚ ਨਵੀਂ ਜਾਂ ਫੂਕ ਦਿੱਤੀ ਸਬ ਤੋਂ ਵੱਧ ਯੂਥ ਨੂੰ ਪਾਰਟੀ ਨਾਲ ਜੋੜਨ ਦਾ ਸੇਹਰਾ ਦਵਿੰਦਰ ਬੀਹਲਾ ਸਿਰ ਜਾਂਦਾ ਹੈ ਨਾਲ ਹੀ ਸ਼ਹਿਰਾਂ ਪਿੰਡਾਂ ਦੇ ਲੋੜਬੰਦ ਲੋਕਾਂ ਲਈ ਨਿੱਜੀ ਤੋਰ ਤੇ ਦਫਤਰ ਖੋਲ ਕੇ ਕੰਮ ਕਾਰ ਕਰਵਾਏ ਭਾਵੇਂ ਉਹ ਅੰਬੂਲੈਂਸਾਂ ਦੇਣ ਦੀ ਗੱਲ ਹੋਵੇ ,ਬਜ਼ੁਰਗਾਂ ਲਈ ਬਿਰਧ ਆਸ਼ਰਮਾਂ ਦੀ ਸੇਵਾ ਹੋਵੇ ਖਿਡਾਰੀਆਂ ਦੇ ਖੇਡ ਕਲੱਬਾਂ ਜਿੰਮਾਂ ਲਈ ਕਿੱਟਾਂ ਦੇਣ ਸਮੇਤ ਆਪਣੇ ਪੱਲਿਓਂ ਪਾਰਟੀ ਦੀ ਚੜ੍ਹਦੀ ਕਲਾ ਲਈ ਕੋਈ ਕਸਰ ਬਾਕੀ ਨਹੀਂ ਛੱਡੀ ! ਅਕਾਲੀ ਦਲ ਦੇ ਪ੍ਹਮੁੱਖ ਆਗੂ ਐਨ.ਆਰ ਆਈ ਦਵਿੰਦਰ ਸਿੰਘ ਬੀਹਲਾ ਨੇਂ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਵਿਖੇ ਕਿਸਾਨੀ ਅਧਿਕਾਰਾਂ ਲਈ 5000 ਲੋਕਾਂ ਦਾ ਇਕੱਠ ਕਰਕੇ ਅਕਾਲੀ ਦਲ ਦੇ ਸੰਘਰਸ ਦਾ ਬਿਗੁਲ ਵਜਾਇਆ ! ਉਹਨਾਂ ਹਾਈ ਕਮਾਂਡ ਨੂੰ ਜ਼ੋਰਦਾਰ ਅਪੀਲ ਕਰਦਿਆਂ ਦਵਿੰਦਰ ਸਿੰਘ ਬੀਹਲਾ ਨੂੰ ਬਰਨਾਲਾ ਤੋਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਟਿਕਟ ਦੇਣ ਦੀ ਮੰਗ ਕੀਤੀ ! ਉਹਨਾਂ ਦੀ ਇਸ ਨਿਯੁਕਤੀ ਤੇ ਇਸਤਰੀ ਅਕਾਲੀ ਦਲ ਦੀ ਸਹਿਰੀ ਸਾਬਕਾ ਪ੍ਰਧਾਨ ਬੀਬੀ ਪਰਮਿੰਦਰ ਕੌਰ ਰੰਧਾਵਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਦੁੱਗਲ, ਐਡਵੋਕੇਟ ਵਿਸ਼ਾਲ ਸ਼ਰਮਾ, ਸਾਬਕਾ ਨਗਰ ਕੌਂਸਲ ਪ੍ਰਧਾਨ ਪ੍ਰਮਜੀਤ ਸਿੰਘ ਢਿੱਲੋ, ਸਾਬਕਾ ਚੇਅਰਮੈਨ ਜਿਲਾ ਯੋਜਨਾ ਬੋਰਡ ਰੁਪਿੰਦਰ ਸਿੰਘ ਸੰਧੂ , ਐਮ ਸੀ ਧਰਮ ਸਿੰਘ ਫੌਜੀ, ਸੁਖਪਾਲ ਸਿੰਘ ਰੁਪਾਣਾ, ਬਲਜਿੰਦਰ ਸਿੰਘ ਸੱਲੂ, ਬਲਜੀਤ ਸਿੰਘ ਜਾਗਲ, ਜਸਵੀਰ ਸਿੰਘ ਫੌਜੀ, ਵਿਸ਼ਨੂੰ ਸਿੱਧੂ, ,ਭੈਣ ਸਰਬਜੀਤ ਕੌਰ, ਗੁਰਮੇਲ ਸਿੰਘ ਬਿੱਟੂ, ਬਹੁਜਨ ਸਮਾਜ ਪਾਰਟੀ (ਬਸਪਾ) ਦੇ ਗਿਆਨੀ ਹਰੀ ਰਾਮ, ਜਿਲਾ ਸ਼ਹਿਰੀ ਪ੍ਰਧਾਨ, ਡਾ. ਪਰਮੇਸ਼ਰ ਜਿਲਾ ਜਨਰਲ ਸਕੱਤਰ, ਸ.ਬੰਤ ਸਿੰਘ ਪ੍ਰਧਾਨ ਗੁਰੁਦਵਾਰਾ ਪ੍ਰਬੰਧਕ ਕਮੇਟੀ, ਬਲਰਾਜ ਸਿੰਘ ਰਾਜਾ, ਨਿਰਭੈ ਸਿੰਘ, ਸ਼ੰਕਰ ਸਿੰਘ, ਪ੍ਰਗਟ ਸਿੰਘ ਆਦਿ ਵਲੋਂ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ!






