ਹਲਕੇ ਚ ਬਰਨਾਲਾ ਤੋਂ ਵਿਧਾਨ ਸਭਾ ਟਿਕਟ ਦੀ ਚਰਚਾ ਛੇੜੀ

ਬਰਨਾਲਾ (ਕਰਨਪ੍ਰੀਤ ਧੰਦਰਾਲ ) : ਯੂਥ ਅਕਾਲੀ ਦਲ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਬੀਹਲਾ ਦੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਤਾਜ਼ਾ ਮਿਲਣੀ ਨੇ ਬਰਨਾਲਾ ਹਲਕੇ ਚ ਬਰਨਾਲਾ ਤੋਂ ਵਿਧਾਨ ਸਭਾ ਟਿਕਟ ਦੀ ਚਰਚਾ ਛੇੜ ਦਿੱਤੀ! ਇਸ ਮਿਲਣੀ ਸੰਬੰਧੀ ਜਿਕਰ ਕਰਦਿਆਂ ਦੱਸਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਿਲਾ ਬਰਨਾਲਾ ਦੀਆਂ ਤਿੰਨੋ ਸੀਟਾਂ ਸਮੇਤ ਸਮੁਚੇ ਪੰਜਾਬ ਦੇ ਯੂਥ ਨੂੰ ਲਾਮਬੱਧ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕਹਿੱਤ ਨੀਤੀਆਂ ਨੂੰ ਘਰ ਘਰ ਪੁਹੰਚਾਉਣ ਲਈ ਪ੍ਰੇਰਿਤ ਕਰਦਿਆਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ! ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਲਈ ਅਣਥੱਕ ਯੋਧਿਆਂ ਦੇ ਸਿਰਾਂ ਤੇ ਅਗਾਮੀ 2022 ਵਿਚ ਅਕਾਲੀ ਦਲ ਬਸਪਾ ਦੀ ਸਰਕਾਰ ਬਣੇਗੀ ਜਿਸ ਲਈ ਆਗੂਆਂ ਵਰਕਰਾਂ ਨੂੰ ਇਕ ਸੁਨੇਹਾ ਦਿੱਤਾ ਕਿ ਦਿਨ ਰਾਤ ਜੁਟ ਜਾਓ ਕੋਈ ਢਿੱਲ ਬਰਦਾਸਤ ਨਹੀਂ ਹੋਵੇਗੀ ਕਿਓਂ ਕਿ ਪਾਰਟੀ ਪ੍ਰਧਾਨ ਹਰ ਹਲਕੇ ਦੀਆਂ ਰਿਪੋਰਟਾਂ ਤੇ ਖੁਦ ਬਾਜ਼ ਅੱਖ ਰੱਖ ਰਹੇ ਹਨ ਪਾਰਟੀ ਪ੍ਰਧਾਨ ਦੇ ਹੁਕਮ ਤੇ ਫੁੱਲ ਚੜਾਉਂਦਿਆਂ ਦਵਿੰਦਰ ਬੀਹਲਾ ਨੇ ਉਨ੍ਹਾਂ ਨੂੰ ਯੂਥ ਅਕਾਲੀ ਦਲ ਦਾ ਸੂਬਾ ਸੀਨੀਅਰ ਮੀਤ ਪ੍ਰਧਾਨ ਬਣਾਉਣ ‘ਤੇ ਧੰਨਵਾਦ ਕੀਤਾ ਅਤੇ ਆਪਣੀ ਜ਼ੁੰਮੇਵਾਰੀ ਨੂੰ ਤਨਦੇਹੀ ਅਤੇ ਪਾਰਟੀ ਦੇ ਕੇਡਰ ਨੂੰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ।ਦਵਿੰਦਰ ਬੀਹਲਾ ਨੇ ਦੱਸਿਆ ਕਿ ਪਾਰਟੀ ਦੀ ਮਜਬੂਤੀ ਤੇ ਦਿਨ ਰਾਤ ਇਕ ਕਰਨ ਦੇ ਮਿਲੇ ਆਦੇਸ਼ਾਂ ਤਹਿਤ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ! ਵਿਧਾਨ ਸਭਾ ਹਲਕਾ ਬਰਨਾਲਾ ਤੋਂ ਟਿਕਟ ਦੀ ਗੱਲ ਕਰਦਿਆਂ ਬੀਹਲਾ ਨੇ ਕਿਹਾ ਟਿਕਟ ਮੰਗਣਾ ਆਗੂ ਵਰਕਰ ਦਾ ਹੱਕ ਹੈ ਕੇ ਪਾਰਟੀ ਵਲੋਂ ਮਾਣ ਬਖਸ਼ਿਆ ਜਾਂਦਾ ਹੈ ਤਾਂ ਸਮੁੱਚੀ ਅਕਾਲੀਦਲ ਦੀ ਟੀਮ ਦੇ ਸਹਿਜੋਗ ਸਦਕਾ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ ਬਾਕੀ ਪਾਰਟੀ ਪਰਧਾਨ ਜਿਸ ਨੂੰ ਵੀ ਟਿਕਟ ਨਾਲ ਨਿਵਾਜਣਗੇ ਪਾਰਟੀ ਤੇ ਜਿੱਤ ਲਈ ਦਿਨ ਰਾਤ ਇਕ ਕਰ ਦੇਵਾਂਗੇ ! ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਬਰਨਾਲਾ (ਦਿਹਾਤੀ) ਦੇ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।





