17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦਵਿੰਦਰ ਬੀਹਲਾ ਨੇ ਜਿਲ੍ਹਾ ਬਰਨਾਲਾ ਦੀਆਂ ਰਾਜਨੀਤਕ ਗਤੀਵਿਧੀਆਂ ਨੂੰ ਲੈ ਕੇ ਪਾਰਟੀ...

ਦਵਿੰਦਰ ਬੀਹਲਾ ਨੇ ਜਿਲ੍ਹਾ ਬਰਨਾਲਾ ਦੀਆਂ ਰਾਜਨੀਤਕ ਗਤੀਵਿਧੀਆਂ ਨੂੰ ਲੈ ਕੇ ਪਾਰਟੀ ਪਰਧਾਨ ਸੁਖਬੀਰ ਬਾਦਲ ਨਾਲ ਪਿੰਡ ਬਾਦਲ ਵਿਖੇ ਮੁਲਾਕਾਤ ਕੀਤੀ।

ਸੁਖਵੀਰ ਬਾਦਲ ਨੇਂ ਉੱਚ ਅਧਿਕਾਰੀਆਂ ਨੂੰ ਜਲਦ ਇਸ ਮਸਲੇ ਵੱਲ ਧਿਆਨ ਦੇ ਕੇ ਸੁਲਝਾਉਣ ਲਈ ਕਿਹਾ

ਬਰਨਾਲਾ (ਕਰਨਪਰੀਤ ਧੰਦਰਾਲ) : ਬਰਨਾਲਾ ਤੋਂ ਅਕਾਲੀ ਦਲ ਦੇ ਸਿਰਕੱਢ ਤੇ ਪਾਰਟੀ ਪਰਧਾਨ ਸੁਖਬੀਰ ਸਿੰਘ ਬਾਦਲ ਦੇ ਅਤਿ ਨੇੜਲੇ ਆਗੂ ਦਵਿੰਦਰ ਸਿੰਘ ਬੀਹਲਾ ਨੇ ਜਿਲ੍ਹਾ ਬਰਨਾਲਾ ਦੀਆਂ ਰਾਜਨੀਤਕ ਗਤੀਵਿਧੀਆਂ ਨੂੰ ਲੈ ਕੇ ਸਰੋਮਣੀ ਅਕਾਲੀਦਲ ਦੇ ਪਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਪਿੰਡ ਬਾਦਲ ਵਿਖੇ ਮੁਲਾਕਾਤ ਕੀਤੀ। ਜਿੱਥੇ ਚੱਲ ਰਹੇ ਮੋਜੂਦਾ ਕਿਸਾਨੀ ਸੰਘਰਸ ਵਿੱਚ ਅਕਾਲੀਦੇ ਢਟਵੇਂ ਸਹਿਯੋਗ ਅਤੇ ਪਾਰਟੀ ਦੀਆਂ ਗਤੀਵਿਧੀਆਂ ਦਾ ਵਿਸਥਾਰ ਨਾਲ ਵਿਸ਼ਾ-ਵਾਰਤ ਰਹੀ ਉੱਥੇ ਥੋੜੇ ਸਮੇਂ ਵਿੱਚ ਰਾਜਨੀਤਕ ਸਫਾਂ ਵਿੱਚ ਪਾਰਟੀ ਲਈ ਅਣਥੱਕ ਮੇਹਨਤ ਕਾਰਣ ਲੋਕਾਂ ਦੇ ਹਰਮਨਪਿਆਰੇ ਹੋਏ ਦਵਿੰਦਰ ਬੀਹਲਾ ਨੇਂ ਵਿਸ਼ੇਸ਼ ਵਿਸ਼ਾ ਦੋ ਦਿਨ ਪਹਿਲਾ ਸ਼ੋਸ਼ਲ ਮੀਡੀਆ ਉੱਤੇ ਦਵਿੰਦਰ ਸਿੰਘ ਬੀਹਲਾ ਦੇ ਫ਼ੋਨ ਨੰਬਰ ਨੂੰ ਕਿਸੇ ਸ਼ੋਸ਼ਲ ਮੀਡੀਆ ਆਈ ਡੀ ਉੱਤੇ ਗਲਤ ਢੰਗ ਨਾਲ ਪਾਉਣ ਦੇ ਸਬੰਧੀ ਪ੍ਰਸ਼ਾਸਨ ਨੂੰ ਤੇਜ਼ੀ ਨਾਲ ਇਸ ਕੇਸ ਨੂੰ ਸੁਲਝਾਉਣ ਲਈ ਕਿਹਾ। ਕਿਸੇ ਗੁੰਮਨਾਮ ਆਈ ਡੀ ਨੂੰ ਲੈ ਕੇ ਕਿ ਇਹ ਕਿਸ ਫ਼ੋਨ ਤੋ ਬਣੀ ਹੈ ਦੀ ਤਫ਼ਤੀਸ਼ ਕਰਕੇ ਦਵਿੰਦਰ ਬੀਹਲਾ ਦੇ ਫ਼ੋਨ ਉੱਤੇ ਫ਼ੋਨ ਕਾਲਾ ਅਤੇ ਵੱਟਸ ਐੱਪ ਰਾਹੀ ਵੀਡੀੳੇ ਮੰਗਵਾਉੱਣ ਵਾਲਿਆ ਦੀ ਵੀ ਜਾਣਕਾਰੀ ਜਨਤਕ ਕਰਨ ਲਈ ਗੁਜਾਰਿਸ ਕੀਤੀ ਜਿਸ ਨੂੰ ਤਰੰਤ ਭਾਪਦਿਆਂ ਸੁਖਵੀਰ ਬਾਦਲ ਨੇਂ ਉੱਚ ਅਧਿਕਾਰੀਆਂ ਨੂੰ ਜਲਦ ਇਸ ਮਸਲੇ ਵੱਲ ਧਿਆਨ ਦੇ ਕੇ ਸੁਲਝਾਉਣ ਲਈ ਕਿਹਾ ਤਾਂ ਜੋ ਅਕਾਲੀ ਦਲ ਦੇ ਯਸਧੇ ਵਰਕਰਾਂ ਸਬੰਧੀ ਸ਼ੋਸ਼ਲ ਮੀਡੀਆ ਉੱਤੇ ਪੈ ਰਹੀ ਸਮਾਜਿਕ ਗੰਦਗੀ ਤੋ ਬਚਾਇਆ ਜਾਵੇ।

Today Now News

RELATED ARTICLES
- Advertisment -

POPULAR POSTS