17.1 C
Chandigarh

TODAY NOW NEWS

Friday, March 20, 2026
HomeBREAKING NEWSਮਹੰਤ ਹਰਪਾਲ ਦਾਸ ਦੀ ਕਿਤਾਬ 'ਹਰਫ਼ਾਂ ਦਾ ਨੂਰ' ਲੋਕ ਅਰਪਣ

ਮਹੰਤ ਹਰਪਾਲ ਦਾਸ ਦੀ ਕਿਤਾਬ ‘ਹਰਫ਼ਾਂ ਦਾ ਨੂਰ’ ਲੋਕ ਅਰਪਣ

ਮਲੇਰਕੋਟਲਾ 28 ਮਈ (ਭੁਪਿੰਦਰ ਗਿੱਲ )
ਸੁਆਮੀ ਸ਼ੰਕਰਾਨੰਦ ਜੀ ਦੀ ਸਲਾਨਾਂ ਬਰਸੀਂ ਸਮਾਗਮ ਮੌਕੇ ਮਹੰਤ ਹਰਪਾਲ ਦਾਸ ਜੀ ਦੀ ਯੋਗ ਅਗਵਾਈ ਹੇਠ ਡੇਰਾ ਇਮਾਮਗੜ ਵਿਖੇ ਸਾਲਾਨਾ ਕਵੀ ਸਤਿਸੰਗ ਕਰਵਾਇਆ ਗਿਆ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਸਥਾਨ ਦੇ ਮੁੱਖ ਸੇਵਾਦਾਰ ਤੇ ਉੱਘੇ ਵਿਦਵਾਨ ਮਹੰਤ ਹਰਪਾਲ ਦਾਸ ਜੀ ਨੇ ਕਿਹਾ ਕਿ
ਕਵੀ ਸਤਿਸੰਗ ਦੌਰਾਨ ਪੰਜਾਬ ਤੋਂ ਉੱਚ ਕੋਟੀ ਦੇ ਵਿਦਵਾਨ ਕਵੀ ਤੇ ਸਾਹਿਤਕਾਰਾਂ ਨੇ ਭਾਗ ਲਿਆ ਤੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਕਵੀ ਸਤਿਸੰਗ ਦੌਰਾਨ ਉੱਘੇ ਵਾਤਾਵਰਣ ਪ੍ਰੇਮੀ ਬਾਪੂ ਇੰਦਰਜੀਤ ਸਿੰਘ ਮੁੰਡੇ, ਉੱਘੇ ਸਹਿਤਕਾਰ ਸ.ਸੁਖਵਿੰਦਰ ਸਿੰਘ ਫੁੱਲ,ਬਾਬਾ ਅਮਰੀਕ ਸਿੰਘ ਪੁੜੈਣ, ਗੁਰਦਿਆਲ ਰੌਸ਼ਨ, ਦਰਸ਼ਨ ਸਿੰਘ ਬੁੱਟਰ,ਪਵਨ ਹਰਚੰਦਪੁਰੀ,ਕਰਮ ਸਿੰਘ ਜ਼ਖ਼ਮੀ,ਡਾ.ਦਵਿੰਦਰ ਸੈਫੀ, ਪ੍ਰੋਫੈਸਰ ਮੁਹੰਮਦ ਰਫ਼ੀ ਨੇ ਪ੍ਰਧਾਨਗੀ ਮੰਡਲ ਹਜ਼ਾਰ ਲਗਵਾਈ ਨਾਲ ਹੀ ਉੱਘੇ ਗਜਲ ਗੋ ਗੁਰਦਿਆਲ ਰੌਸ਼ਨ ਨੂੰ ਡਾ ਸਾਧੂ ਸਿੰਘ ਹਮਦਰਦ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹੰਤ ਹਰਪਾਲ ਦਾਸ ਜੀ ਵੱਲੋਂ ਲਿਖੀ ਕਿਤਾਬ ਹਰਫ਼ਾਂ ਦਾ ਨੂਰ ਲੋਕ ਅਰਪਣ ਕੀਤੀ ਗਈ।ਇਸ ਮੌਕੇ ਪਹੁੰਚੇ 51 ਕਵੀਆਂ ਤੇ ਸਮੂਹ ਸ਼ਖ਼ਸੀਅਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਧਰਮਿੰਦਰ ਸਾਹੀ ਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਸ.ਮਨਦੀਪ ਸਿੰਘ ਖੁਰਦ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।

Today Now News

RELATED ARTICLES
- Advertisment -

POPULAR POSTS