17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਧਰਤੀ ਵੱਲ ਮੁੜ ਸਕਦਾ ਹੈ ਖ਼ਤਰਨਾਕ Sunspot

ਧਰਤੀ ਵੱਲ ਮੁੜ ਸਕਦਾ ਹੈ ਖ਼ਤਰਨਾਕ Sunspot

ਜਾਣੋ ਦੁਨੀਆ ‘ਤੇ ਕੀ ਹੋ ਸਕਦਾ ਹੈ ਇਸ ਦਾ ਅਸਰ

ਨਵੀਂ ਦਿੱਲੀ, (ਏਜੰਸੀ) : ਕੋਰੋਨਾ ਵਾਇਰਸ ਮਹਾਮਾਰੀ, ਹੜ੍ਹ, ਭੂਚਾਲ, ਚੱਕਰਵਾਤ ਜਿਹੀਆਂ ਆਫ਼ਤਾਂ ਨੇ ਸਾਲ 2020 ਨੂੰ ਬਹੁਤ ਖ਼ਤਰਨਾਕ ਬਣਾ ਦਿੱਤਾ ਹੈ। ਇਸ ਸਾਲ ਇਨਸਾਨ ਲਈ ਪਰੇਸ਼ਾਨੀਆਂ ਖ਼ਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਦੁਨੀਆ ਭਰ ‘ਚ ਲੋਕ ਸਾਰੀਆਂ ਪਰੇਸ਼ਾਨੀਆਂ ਨੂੰ ਖ਼ਤਮ ਕਰਨ ਲਈ ਅਰਦਾਸਾਂ ਕਰ ਰਹੇ ਹਨ, ਤਾਂ ਕਿ ਮਨੁੱਖ ਆਪਣਾ ਆਮ ਜੀਵਨ ਫਿਰ ਤੋਂ ਸ਼ੁਰੂ ਕਰ ਸਕੇ। ਹਾਲਾਂਕਿ 2020 ਦਾ ਸਭ ਤੋਂ ਖ਼ਰਾਬ ਸਮਾਂ ਸ਼ਾਇਦ ਅਜੇ ਪੂਰਾ ਨਹੀਂ ਹੋਇਆ। ਨਵੀਂ ਖ਼ਬਰ ਇਹ ਹੈ ਕਿ ਵਿਗਿਆਨੀਆਂ ਤੇ ਖੋਜਕਰਤਾਵਾਂ ਨੇ ਇਕ ਵੱਡੇ ਪੱਧਰ ‘ਤੇ Sunspot ਦੀ ਖੋਜ ਕੀਤੀ ਹੈ, ਜੋ ਜਲਦ ਹੀ ਧਰਤੀ ਵੱਲ ਮੁੜ ਜਾਵੇਗਾ ਤੇ ਇਸ ਦੇ ਨਤੀਜੇ ਵਜੋਂ ਇਕ ਵੱਡਾ ਨੁਕਸਾਨ ਹੋ ਸਕਦਾ ਹੈ। Spaceweather.com ਦੀ ਇਕ ਰਿਪੋਰਟ ਅਨੁਸਾਰ sunspot AR2770 ਦੇ ਫ਼ੈਲਣ ਤੇ ਸਿੱਧਾ ਧਰਤੀ ਵੱਲ ਮੁੜਨ ਦੀਆਂ ਸੰਭਾਵਨਾਵਾਂ ਹਨ। ਇਸ ਦਾ ਧਰਤੀ ਵੱਲ ਆਉਣ ਦਾ ਮਤਲਬ ਹੈ ਇਥੇ ਮਹੱਤਵਪੂਰਨ ਕੁਨੈਕਟੀਵਿਟੀ ਦਾ ਬੰਦ ਹੋ ਜਾਣਾ, ਜਿਵੇਂ ਬਿਜਲੀ, ਮੋਬਾਈਲ ਨੈੱਟਵਰਕ ਆਦਿ। ਜੇ ਇਹ ਸਨਸਪਾਟ ਵਿਆਸ ‘ਚ 50,000 ਕਿਲੋਮੀਟਰ ਤਕ ਵੱਧਦਾ ਹੈ ਤਾਂ ਇਹ ਸੌਰ flares ‘ਚ ਬਦਲ ਜਾਵੇਗਾ, ਜਿਸ ਨਾਲ ਸੰਚਾਰ ਸਾਧਨਾਂ ਨੂੰ ਨੁਕਸਾਨ ਹੋ ਸਕਦਾ ਹੈ। ਇਹ ਪਾਵਰ ਗਰਿੱਡ, ਸੈਟੇਲਾਈਟ, ਰੇਡੀਓ ਸੰਚਾਰ, ਜੀਪੀਐੱਸ ਨੂੰ ਪ੍ਰਭਾਵਿਤ ਕਰ ਸਕਦਾ ਹੈ। ਰਾਸ਼ਟਰੀ ਸੌਰ ਤੇ ਵਾਯੂਮੰਡਲ ਪ੍ਰਸ਼ਾਸਨ (ਐੱਨਓਏਏ) ਨੇ ਕਿਹਾ ਹੈ ਕਿ ਇਸ ਦੇ ਨਤੀਜੇ ਵਜੋਂ ਇਕ ਸ਼ਕਤੀਸ਼ਾਲੀ ਸੌਰ ਤੂਫਾਨ, ਪੁਲਾੜ ‘ਚ ਬਿਜਲੀ ਦੀਆਂ ਧਰਾਵਾਂ ਦੇ ਉਤਰਾਅ-ਚੜ੍ਹਾਅ ਤੇ ਧਰਤੀ ਦੇ ਅਲੱਗ-ਅਲੱਗ ਚੁੰਬਕੀ ਖੇਤਰਾਂ ‘ਚ ਫਸੇ ਹੋਏ ਪ੍ਰੋਟੋਨ ਤੇ ਊਰਜਾ ਨੂੰ ਪ੍ਰਭਾਵਿਤ ਕਰੇਗਾ। ਜ਼ਿਆਦਾ ਜਾਣਕਾਰੀ ਲਈ ਨਾਸਾ ਦੀ ਅਧਿਕਾਰਤ ਵੈੱਬਸਾਈਟ ‘ਤੇ ਦੇਖੋ।

ਕੀ ਹੁੰਦਾ ਹੈ ਸਨਸਪਾਟ

ਖੋਜ ਕਰਤਾਵਾਂ ਅਨੁਸਾਰ ਸਨਸਪਾਟ ਸੂਰਜ ‘ਤੇ ਬਣਿਆ ਡਾਰਕ ਏਰੀਆ ਹੈ, ਜੋ ਆਸ-ਪਾਸ ਦੇ ਖੇਤਰਾਂ ਦੀ ਤੁਲਨਾ ‘ਚ ਧੱਬੇ ਦੇ ਰੂਪ ‘ਚ ਦਿਖਾਈ ਦਿੰਦਾ ਹੈ। ਸਨਸਪਾਟ ‘ਚ ਸੂਰਜ ਦੀ ਸਤ੍ਹਾ ਤੋਂ ਪਾਰ ਜਾਂਦੇ ਸਮੇਂ ਫ਼ੈਲ ਜਾਣ ਦੀ ਸਮਰੱਥਾ ਹੁੰਦੀ ਹੈ। ਇਸ ਨਾਲ ਇਸ ਦੇ ਚੁੰਬਕੀ ਖ੍ਰੇਤਰਾਂ ‘ਚ ਰੁਕਾਵਟ ਵੀ ਸਾਹਮਣੇ ਆ ਸਕਦੀ ਹੈ। ਇਹ ਸਨਸਪਾਟ ਤੇਜ਼ ਗਫ਼ਤਾਰ ਨਾਲ ਯਾਤਰਾ ਕਰ ਸਕਦੇ ਹਨ ਤੇ ਇਨ੍ਹਾਂ ਨੂੰ ਸੌਰ ਗਤੀਵਿਧੀਆਂ ਵਜੋਂ ਵੀ ਜਾਣਿਆ ਜਾਂਦਾ ਹੈ।

ਮਾਰਚ 2020 ‘ਚ ਸੂਰਜ ਆਇਆ ਸੀ ਹਰਕਤ ‘ਚ

34 ਦਿਨ ਸ਼ਾਂਤ ਰਹਿਣ ਤੋਂ ਬਾਅਦ ਮਾਰਚ 2020 ‘ਚ ਸੂਰਜ ਹਰਕਤ ‘ਚ ਆਇਆ ਸੀ ਜਦੋਂ ਇਸ ਦੀ ਸਤ੍ਹਾ ‘ਤੇ ਇਕ ਛੋਟਾ ਜਿਹਾ ਸਨਸਪਾਟ ਸੂਰਜ ‘ਚ ਉਭਰਿਆ ਹੈ। ਹਾਲਾਂਕਿ ਉਸ ਸਮੇਂ ਸਨਸਪਾਟ ਤੋਂ ਸੋਲਰ ਫਲੇਅਰ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਖੋਜ ਕਰਤਾਵਾਂ ਨੇ ਦੱਸਿਆ ਕਿ ਨਵਾਂ ਸਨਸਪਾਟ ਸੂਰਜ ਦੇ ਦੱਖਣੀ ਗੋਲਾ-ਅਰਧ ‘ਚ ਉਭਰਿਆ ਹੈ ਜੋ ਬਹੁਤ ਛੋਟਾ ਹੈ। ਇਹ ਸਨਸਪਾਟ ਆਉਣ ਵਾਲੇ ਦਿਨਾਂ ‘ਚ ਫ਼ੈਲੇਗਾ ਤੇ ਫਿਰ ਸਮਾਪਤ ਹੋ ਜਾਵੇਗਾ। ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਦੁਨੀਆ ਭਰ ਦੇ ਵਿਗਿਆਨੀਆਂ ਨੇ ਇਸ ‘ਤੇ ਨਜ਼ਰ ਰੱਖੀ ਹੋਈ ਹੈ।

24 ਘੰਟੇ ਨਿਗ੍ਹਾ ਰੱਖਦੀਆਂ ਹਨ ਸਪੇਸ ਏਜੰਸੀਆਂ

ਸਨਸਪਾਟ ਦਾ ਬਣਨਾ ਸੂਰਜ ਦੀ ਕਿਰਿਆਸ਼ੀਲਤਾ ਨੂੰ ਦਰਸਾਉਂਦਾ ਹੈ, ਜਿਸ ਨਾਲ ਸੋਲਰ ਫਲੇਅਰ ਬਣਦੀ ਹੈ ਤੇ ਚੁੰਬਕੀ ਤੂਫਾਨ ਉਠਦੇ ਹਨ। ਇਹ ਤੂਫਾਨ ਧਰਤੀ ਤਕ ਪਹੁੰਚਦੇ ਹਨ। ਧਰਤੀ ਦੇ ਵਾਤਾਵਰਨ ‘ਚ ਫ਼ੈਲੇ ਸੈਟੇਲਾਈਟਾਂ ਲਈ ਸੋਲਰ ਫਲੇਅਰ ਖ਼ਤਰਨਾਕ ਹੈ, ਜਿਸ ਕਾਰਨ ਦੁਨੀਆ ਭਰ ਦੀਆਂ ਸਪੇਸ ਏਜੰਸੀਆਂ ਇਨ੍ਹਾਂ ‘ਤੇ 24 ਘੰਟੇ ਨਿਗ੍ਹਾ ਰੱਖਦੀਆਂ ਹਨ। ਇਸ ਤੋਂ ਇਲਾਵਾ ਇਲੈਕਟ੍ਰਾਨਿਕ ਤੇ ਬਿਜਲਈ ਉਪਕਰਨਾਂ ਲਈ ਵੀ ਇਹ ਵੱਡਾ ਖ਼ਤਰਾ ਹੈ।

Today Now News

RELATED ARTICLES
- Advertisment -

POPULAR POSTS