17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਯੂਨੀਵਰਸਿਟੀ ਕਾਲਜ ਬਰਨਾਲਾ ਦੇ ਦਮਨੀਤ ਸਿੰਘ ਨੇ ਜਿੱਤਿਆ ਗੋਲਡ ਮੈਡਲ

ਯੂਨੀਵਰਸਿਟੀ ਕਾਲਜ ਬਰਨਾਲਾ ਦੇ ਦਮਨੀਤ ਸਿੰਘ ਨੇ ਜਿੱਤਿਆ ਗੋਲਡ ਮੈਡਲ

ਦਮਨੀਤ ਨੇ ਰਾਜਸਥਾਨ ਵੱਲੋਂ ਖੇਡ ਰਹੇ ਨੈਸਨਲ ਰਿਕਾਰਡ ਹੋਲਡਰ ਨੀਰਜ ਕੁਮਾਰ ਨੂੰ ਪਛਾੜਦੇ ਹੋਏ 62.03 ਮੀਟਰ ਹੈਮਰ ਸੁੱਟ ਕੇ ਪਹਿਲਾ ਸਥਾਨ ਹਾਸਿਲ ਕੀਤਾ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਯੂਨੀਵਰਸਿਟੀ ਕਾਲਜ ਬਰਨਾਲਾ ਦੇ ਬੀ.ਏ ਭਾਗ ਤੀਜਾ ਦੇ ਵਿਦਿਆਰਥੀ ਦਮਨੀਤ ਸਿੰਘ ਨੇ ਪਟਿਆਲਾ ਵਿਖੇ ਚੱਲ ਰਹੀ ਸੀਨੀਅਰ ਇੰਟਰ ਸਟੇਟ ਅਥਲੈਟਿਕਸ ਚੈਪੀਅਨਸ਼ਿਪ 2021 ਵਿੱਚ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਦਮਨੀਤ ਨੇ ਰਾਜਸਥਾਨ ਵੱਲੋਂ ਖੇਡ ਰਹੇ ਨੈਸਨਲ ਰਿਕਾਰਡ ਹੋਲਡਰ ਨੀਰਜ ਕੁਮਾਰ ਨੂੰ ਪਛਾੜਦੇ ਹੋਏ 62.03 ਮੀਟਰ ਹੈਮਰ ਸੁੱਟ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਨੀਰਜ਼ ਨੇ 60.28 ਮੀਟਰ ਦੂਰ ਹੈਮਰ ਸੁੱਟਿਆ। ਜਦੋਂਕਿ ਹਰਿਆਣਾ ਦੇ ਸੁਟਾਵੇ ਰਵੀ ਨੇ 57.92 ਮੀਟਰ ਨਾਲ ਤੀਸਰਾ ਸਥਾਨ ਹਾਸਿਲ ਕੀਤਾ ਹੈ। ਇਥੇ ਇਹ ਜਿਕਰਯੋਗ ਹੈ ਕਿ ਦਮਨੀਤ ਨੇ ਹੈਮਰ ਈਵੈਂਟ ਵਿੱਚੋਂ ਯੂਥ ਵਰਲਡ ਚੈਪੀਅਨਸ਼ਿਪ ਕੀਨੀਆ, ਜੂਨੀਅਰ ਏਸ਼ੀਆ ਜਪਾਨ ਵਿੱਚੋ ਚਾਂਦੀ ਦੇ ਤਗਮੇ ਅਤੇ ਪਹਿਲੀ ਖੇਲੋ ਇੰਡੀਆ ਦਿਲੀ ਵਿੱਚੋਂ ਵੀ ਪਹਿਲਾ ਸਥਾਨ ਹਾਸਿਲ ਕੀਤਾ ਸੀ। ਦਮਨੀਤ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਕਾਲਜ ਦੇ ਪ੍ਰਿੰਸੀਪਲ ਡਾ. ਰਕੇਸ਼ ਜਿੰਦਲ ਨੇ ਦਮਨੀਤ ਸਿੰਘ ਦੇ ਕੋਚ ਅਤੇ ਕਾਲਜ ਦੇ ਸਰੀਰਕ ਸਿੱਖਿਆ ਦੇ ਸਹਾਇਕ ਪ੍ਰੋਫੈਸਰ ਡਾ. ਸੁਖਰਾਜ ਸਿੰਘ, ਦਮਨੀਤ ਸਿੰਘ, ਉਸਦੇ ਪਿਤਾ ਸ.ਬਲਦੇਵ ਸਿੰਘ ਨੂੰ ਇਸ ਜਿੱਤ ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਪ੍ਰਾਪਤੀਆਂ ਜਿਵੇਂ ਉਲੰਪਿਕ ਖੇਡਾ ਵਿੱਚ ਜਿੱਤ ਪ੍ਰਾਪਤ ਕਰਨ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰੋ. ਹਰਕੰਵਲਜੀਤ ਸਿੰਘ, ਪ੍ਰੋ. ਗਗਨਜੀਤ, ਪ੍ਰੋ. ਹਰਪ੍ਰੀਤ ਰੂਬੀ ਅਤੇ ਸ੍ਰੀ ਜਸਵਿੰਦਰ ਸਿੰਘ, ਦੀਪਕ ਕੁਮਾਰ ਹਾਜਿਰ ਸਨ।

Today Now News

RELATED ARTICLES
- Advertisment -

POPULAR POSTS