ਟਰੈਕਟਰ ਨਾਲ ਕਬਰਾਂ ਨੂੰ ਵਹਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਕਬਰਾਂ ਨੂੰ ਕਾਫੀ ਨੁਕਸਾਨ ਪੁੱਜਾ : ਆਗੂ

ਤਰਨਤਾਰਨ (ਜਸਬੀਰ ਸਿੰਘ) : ਅੱਜ ਘੱਟ ਗਿਣਤੀਆਂ ਕਮਿਸ਼ਨ ਦੇ ਮੈਬਰ ਜਨਾਬ ਲਾਲ ਹੁਸੈਨ ਨੇ ਹਲਕਾ ਖਡੂਰ ਸਾਹਿਬ ਦੇ ਪਿੰਡ ਬਾਣੀਆਂ ਦਾ ਕੀਤਾ ਦੌਰਾ ਲਾਲਦੀਨ ਪੁੱਤਰ ਮਿਹਰਦੀਨ ਵਾਸੀ ਬਾਣੀਆਂ ਤਹਿਸੀਲ ਖਡੂਰ ਸਾਹਿਬ ਨੇ ਦੱਸਿਆ ਕਿ ਸਾਡੇ ਮੁਸਲਮਾਨ ਭਾਈਚਾਰੇ ਦੀਆਂ ਕਬਰਾਂ ਜੋ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਦੀਆਂ ਮਜੂਦ ਹਨ ਅਤੇ ਮਾਲ ਮਾਲ ਰਿਕਾਰਡ ਵਿੱਚ ਖਸਰਾ ਨੰਬਰ 372 (4-9) ਦੇ ਅੰਦਰ ਦਰਜ ਹਨ। ਕੁਝ ਸ਼ਰਾਰਤੀ ਅਨਸਰ ਅਤੇ ਬੈਹਿਕਾ ਦੇ ਲੋਕ ਉਹਨਾਂ ਉੱਪਰ ਨਜਾਇਜ਼ ਕਬਜ਼ਾ ਕਰਨਾ ਚਾਹੁੰਦੇ ਹਨ ਪਿਛਲੇ ਦਿਨੀਂ ਕਬਰਾਂ ਵਿੱਚੋਂ ਫਲਦਾਰ ਅੰਬਾਂ ਦੇ ਬੂਟੇ ਕੱਟ ਕੇ ਸੁੱਟ ਦਿੱਤੇ ਗਏ ਉਪਰੰਤ ਟਰੈਕਟਰ ਨਾਲ ਕਬਰਾਂ ਨੂੰ ਵਹਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਕਬਰਾਂ ਨੂੰ ਕਾਫੀ ਨੁਕਸਾਨ ਪੁੱਜਾ। ਵਰਨਣਯੋਗ ਹੈ ਕਿ ਇਨ੍ਹਾਂ ਕਬਰਾਂ ਵਿਚ ਹੀ “”ਰੁਸਤਮੇ ਹਿੰਦ ਪਹਿਲਵਾਨ ਮੇਹਰਦੀਨ”” ਦੀ ਕਬਰ ਮੌਜੂਦ ਹੈ ਜੋ 1947 ਤੋ ਪਹਿਲਾਂ ਦੇ ਵਸਨੀਕ ਸਨ ਅਤੇ 1947 ਵਿਚ ਪਾਕਿਸਤਾਨ ਦੀ ਵੰਡ ਸਮੇਂ ਮੇਹਰਦੀਨ ਨੂੰ ਪਿੰਡ ਬਾਣੀਆਂ ਦੇ ਸਿੱਖ ਭਾਈਚਾਰੇ ਨੇ ਆਪਣੀ ਜੁੰਮੇਵਾਰੀ ਤੇ ਪਿੰਡ ਵਿੱਚੋਂ ਪਾਕਿਸਤਾਨ ਨਹੀਂ ਸੀ ਜਾਣ ਦਿੱਤਾ। ਪੰਜਾਬ ਰਾਜ ਘੱਟ ਗਿਣਤੀਆ ਕਮਿਸ਼ਨ ਦੇ ਮੈਂਬਰ ਜਨਾਬ ਲਾਲ ਹੁਸੈਨ ਜੀ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਮੁਸਲਮਾਨ ਭਾਈਚਾਰੇ ਦੀਆਂ ਮੁਸ਼ਕਲਾਂ ਸੁਣੀਆਂ ਜਿਸ ਵਿਚ ਦੱਸਿਆ ਗਿਆ ਕਿ ਕਬਰਾਂ ਦੇ ਨਾਲ ਹੀ ਬਾਬੇ ਗਹਰੇ ਸ਼ਾਹ ਦੀ ਦਰਗਾਹ ਹੈ, ਜਿਸ ਤੇ ਬਿਨਾਂ ਕਿਸੇ ਮਰਿਆਦਾ ਤੋ ਸ਼ਰਾਬ ਚੜ੍ਹਾਈ ਜਾਂਦੀ ਹੈ । ਉਹ ਸ਼ਰਾਰਤੀ ਅਨਸਰ ਕਬਰਾਂ ਵਿਚ ਅਤੇ ਕਬਰਾਂ ਦੇ ਆਸ-ਪਾਸ ਨਜਾਇਜ਼ ਸ਼ਰਾਬ ਕੱਢਣ ਦਾ ਕਾਰੋਬਾਰ ਵੀ ਕਰਦੇ ਹਨ । ਮੁਸਲਮਾਨ ਭਾਈਚਾਰੇ ਨੇ ਕਮਿਸ਼ਨ ਨੂੰ ਮੰਗ ਪੱਤਰ ਦਿੰਦਿਆਂ ਹੋਇਆਂ ਅਪੀਲ ਕੀਤੀ ਕਿ ਸਾਡੀ ਇਸ ਮੁਸ਼ਕਲ ਦਾ ਜਲਦੀ ਕੋਈ ਹੱਲ ਕੀਤਾ ਜਾਵੇ। ਕਮਿਸ਼ਨ ਨੇ ਮਸਲੇ ਦਾ ਗੰਭੀਰ ਨੋਟਿਸ ਲੈਦੇ ਹੋਏ ਡੀਐਸਪੀ ਗੋਇੰਦਵਾਲ ਤੋਂ 7 ਦਿਨ ਦੇ ਅੰਦਰ ਮੰਗੀ ਰਿਪੋਰਟ । ਇਸ ਮੌਕੇ ਚੇਅਰਮੈਨ
ਇਕਬਾਲ ਖ਼ਾਨ ,ਪ੍ਰਧਾਨ ਮੁਸਲਿਮ ਵੈੱਲਫੇਅਰ ਕਮੇਟੀ ਖਡੂਰ ਸਾਹਿਬ, ਰੋਸ਼ਨ ਦੀਨ ਵਾਇਸ ਪ੍ਰਧਾਨ, ਲਾਲ ਦੀਆਂ ਬਾਣੀਆਂ ਮੁਹੱਬਤ ਕਾਸੀਮ ਮੁਹੰਮਦ ਨਜ਼ੀਰ ,ਮੁਹੰਮਦ ਅਲੀ, ਮੁਹੰਮਦ ਅਰਸ਼ਦ, ਸਲੀਮ ਅਹਿਮਦ ਅਤੇ ਸੇਵਾਦਾਰ ਹੈਪੀ ਸਾਹ ਸ਼ਾਮਲ ਹੋਏ ਪੀਏ ਵਿਰਸਾ ਸਿੰਘ ਹੰਸ ਪੀਆਰਓ ਜਗਦੀਸ਼ ਸਿੰਘ ਅਤੇ ਪੀਏ ਮੰਗਾ ਸਿੰਘ ਮਾਹਲਾ ਹਾਜ਼ਰ ਸਨ।






