17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਦਲਿੱਤਾ ,ਮਜਦੂਰਾਂ ਦੀ ਏਕਤਾ ਮਜਦੂਰ ਜਮਾਤ ਦੇਚੰਗੇ ਭਵਿੱਖ ਲਈ ਸੁਭ ਸੰਕੇਤ,ਦਫਾ 144...

ਦਲਿੱਤਾ ,ਮਜਦੂਰਾਂ ਦੀ ਏਕਤਾ ਮਜਦੂਰ ਜਮਾਤ ਦੇਚੰਗੇ ਭਵਿੱਖ ਲਈ ਸੁਭ ਸੰਕੇਤ,ਦਫਾ 144 ਦੇ ਬਾਵਜੂਦ ਲੱਗੇਗਾ ਮੋਰਚਾ :- ਚੋਹਾਨ

ਮਾਨਸਾ ਤੋ ਸੰਗਰੂਰ ਮੋਰਚੇ ਖੇਤ ਮਜਦੂਰਾ ਦਾ ਜਥਾ ਰਵਾਨਾ

ਗੁਰਜੰਟ ਸਿੰਘ ਬਾਜੇਵਾਲੀਆ: ਮਾਨਸਾ 13 ਸਤੰਬਰ: ਪੰਜਾਬ ਦੀਆਂ ਪੇਂਡੂ ਅਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਝੇ ਸੱਦੇ ਤੇ 12 ਤੋ 14 ਸਤੰਬਰ ਤੱਕ ਤਿੰਨ ਰੋਜਾ ਮੁੱਖ ਮੰਤਰੀ ਦੀ ਰਿਹਾਇਸ ਅੱਗੇ ਮੋਰਚੇ ਸਬੰਧੀ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਤੋ ਪੰਜਾਬ ਖੇਤ ਮਜਦੂਰ ਸਭਾ ਦਾ ਜਿਲਾ ਆਗੂਆ ਕਪੂਰ ਸਿੰਘ ਕੋਟ ਲੱਲੂ,ਸੁਖਦੇਵ ਸਿੰਘ ਮਾਨਸਾ,ਗੁਰਦੇਵ ਸਿੰਘ ਦਲੇਲ ਸਿੰਘ ਵਾਲਾ,ਮੰਗਤ ਭੀਖੀ,ਕੇਵਲ ਸਮਾਓ ਦੀ ਅਗਵਾਈ ਵੱਡੀ ਗਿਣਤੀ ਸਾਥੀ ਸੰਗਰੂਰ ਲਈ ਜਥਾ ਰਵਾਨਾ ਹੋਇਆ।ਇਸ ਸਮੇਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਸਾਥੀ ਕ੍ਰਿਸ਼ਨ ਚੋਹਾਨ ਨੇ ਸਮੇਂ ਕਿਹਾ ਕਿ ਮੋਜੂਦਾ ਦੌਰ ਵਿੱਚ ਦਲਿੱਤਾ ਅਤੇ ਮਜਦੂਰਾ ਦੀ ਏਕਤਾ ਮਜਦੂਰ ਜਮਾਤ ਦੇ ਚੰਗੇ ਭਵਿੱਖ ਲਈ ਸੁੱਭ ਸੰਕੇਤ ਹੈ, ਕਿਉਕਿ ਸੰਗਰੂਰ ਮੋਰਚੇ ਨੂੰ ਖੇਰੂ ਖੇਰੂ ਕਰਨ ਲਈ ਲਾਈ ਗਈ ਦਫਾ 144 ਨੂੰ ਤੋੜ ਮੁੱਖ ਮੰਤਰੀ ਦੀ ਰਿਹਾਇਸ ਅੱਗੇ ਹਰ ਹਾਲਤ ਮੋਰਚਾ ਲੱਗੇਗਾ। ਸਾਥੀ ਚੋਹਾਨ ਨੇ ਕਿਹਾ ਘੱਟੋ ਘੱਟ 700 ਰੁਪਏ ਪ੍ਰਤੀ ਦਿਨ ਉੱਜਰਤ,ਨਰਮੇ ਦਾ ਮੁਆਵਜਾ ਜਾਰੀ ਕਰਨ,ਰੁਜਗਾਰ ਗਰੰਟੀ ਕਾਨੂੰਨ,ਜਮੀਨਾ ਦੀ ਵੰਡ,ਜਨਤਕ ਵੰਡ ਪ੍ਰਨਾਲੀ ਤਹਿਤ ਨਵੇਂ ਕਾਰਡ ਬਣਾਉਣ ਤੇ ਕੱਟੇ ਕਾਰਡ ਬਹਾਲ ਕਰਾਉਣ,ਮਨਰੇਗਾ ਕਾਨੂੰਨ ਨੂੰ ਲਾਗੂ ਕਰਨ ਤੇ 200 ਦਿਨ ਕੰਮ ਦੇਣ ਤੇ ਦਿਹਾੜੀ 700 ਰੁਪਏ ਲਾਗੂ ਕਰਨ ਆਦਿ ਮੰਗਾ ਸਬੰਧੀ ਸੰਘਰਸ਼ ਕੀਤਾ ਜਾਵੇਗਾ।ਇਸ ਸਮੇਂ ਬਲਵੰਤ ਸਿੰਘ,ਗੁਰਪ੍ਰੀਤ ਕੋਟ ਲੱਲੂ,ਗੁਰਨਾਮ ਸਿੰਘ, ਜੱਗਾ ਬਾਜੇਵਾਲਾ,ਬੂਟਾ ਸਿੰਘ ਬਾਜੇਵਾਲਾ ਆਦਿ ਆਗੂਆ ਤੋ ਸਾਥੀ ਸਾਮਲ ਹੋਏ।

Today Now News

RELATED ARTICLES
- Advertisment -

POPULAR POSTS