ਲੁਧਿਆਣਾ : ਕੋਰੋਨਾ ਸੰਕ੍ਰਮਣ ਦੀ ਰਫ਼ਤਾਰ ਦਿਨ-ਭਰ-ਦਿਨ ਵਧਦੀ ਜਾ ਰਹੀ ਹੈ। ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਵੀ ਕੋਰੋਨਾ ਪਾਜ਼ੇਟਿਵ ਆਏ ਹਨ। ਉਨ੍ਹਾਂ ਨੇ ਖ਼ੁਦ ਫੇਸਬੁੱਕ ‘ਤੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਵੀ ਕਈ ਆਗੂ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ। ਕੁਝ ਦਿਨ ਪੂਰਵੀ ਹਲਕੇ ਦੇ ਵਿਧਾਇਕ ਸੰਜੈ ਤਲਵਾੜ ਵੀ ਪਾਜ਼ੇਟਿਵ ਪਾਏ ਗਏ ਸਨ। ਇਸ ਤੋਂ ਇਲਾਵਾ ਆਤਮ ਨਗਰ ਵਿਧਾਨਸਭਾ ਤੋਂ ਕਾਂਗਰਸ ਦੇ ਇੰਚਰਾਜ ਕਮਲਜੀਤ ਕਡਵਲ, ਕਾਂਗਰਸ ਕੌਂਸਲਰ ਰਾਕੇਸ਼ ਪਰਾਸ਼ਰ, ਜ਼ਿਲ੍ਹਾ ਯੂਥ ਕਾਂਗਰ ਦੇ ਸਾਬਕਾ ਪ੍ਰਧਾਨ ਰਾਜੀਵ ਰਾਜਾ, ਸਮਰਾਲਾ ਤੋਂ ਕਾਂਗਰਸ ਵਿਧਾਇਕ ਅਮਰੀਕ ਸਿੰਘ ਢਿੱਲੋਂ ਸੰਕ੍ਰਮਣ ਤੋਂ ਘਿਰੇ ਸਨ।
ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਵੀ ਕੋਰੋਨਾ ਵਾਇਰਸ ਦੀ ਲਪੇਟ ‘ਚ
- Advertisment -






