16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਡੀ.ਸੀ. ਮਾਨਸਾ ਅਤੇ ਐਸ.ਐਸ.ਪੀ. ਮਾਨਸਾ ਵੱਲੋਂ ਦਾਣਾਮੰਡੀਆਂ ਦਾ ਦੌਰਾ ਕਰਕੇ ਸੁਚੱਜੇ ਪ੍ਰਬੰਧਾਂ...

ਡੀ.ਸੀ. ਮਾਨਸਾ ਅਤੇ ਐਸ.ਐਸ.ਪੀ. ਮਾਨਸਾ ਵੱਲੋਂ ਦਾਣਾਮੰਡੀਆਂ ਦਾ ਦੌਰਾ ਕਰਕੇ ਸੁਚੱਜੇ ਪ੍ਰਬੰਧਾਂ ਦਾ ਲਿਆ ਗਿਆ ਜਾਇਜਾ

ਦਾਣਾਮੰਡੀਆਂ ਵਿੱਚ ਸੁਰੱਖਿਆਂ ਪ੍ਰਬੰਧ ਅਤੇ ਟਰੈਫਿਕ ਪ੍ਰਬੰਧ ਮੁਕਮਲ ਕਰਨ, ਝੋਨੇ ਦੀ ਤੋਲਾਈ ਅਤੇ ਢੋਆ ਢੁਆਈ ਦਾ ਜਾਇਜਾ ਲਿਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਦਾਣਾਮੰਡੀਆਂ ਵਿੱਚ ਸੁਰੱਖਿਆਂ ਪ੍ਰਬੰਧ ਅਤੇ ਟਰੈਫਿਕ ਪ੍ਰਬੰਧ ਮੁਕਮਲ ਕਰਨ, ਝੋਨੇ ਦੀ ਤੋਲਾਈ ਅਤੇ ਢੋਆ ਢੁਆਈ ਦਾ ਜਾਇਜਾ ਲੈਣ, ਕੋਵਿਡ19 ਦੀਆ ਸਾਵਧਾਨੀਆਂ ਨੂੰ ਯਕੀਨੀ ਬਨਾਉਣ ਅਤੇ ਸੁਚੱਜੇ ਪ੍ਰਬੰਧ ਮੁਕੰਮਲ ਮੁਕਮਲ
ਕਰਾਉਣ ਲਈ ਸ੍ਰੀ ਮਹਿੰਦਰਪਾਲ ਡਿਪਟੀ ਕਮਿਸਨਰ ਮਾਨਸਾ ਜੀ ਨਾਲ ਕੱਲ ਭੀਖੀ ਅਤੇ ਪਿੰਡ ਅਕਲੀਆਂ ਦੀਆ ਦਾਣਾਮੰਡੀਆਂ ਦਾ ਦੌਰਾ ਕੀਤਾ ਗਿਆ| ਇਸ ਮੌਕੇ ਸ੍ਰੀ ਜੈ ਸਿੰਘ ਸੈਕਟਰੀ ਮਾਰਕੀਟ ਕਮੇਟੀ ਭੀਖੀ ਅਤੇ ਖਰੀਦ ਏਜੰਸੀਆਂ ਦੇ ਸ੍ਰੀ ਮੁਹਿਤ ਜਿੰਦਲ ਅਤੇ ਲਲਿੱਤ ਕੁਮਾਰ ਇੰਸਪੈਕਟਰ ਪਨਸਪ, ਸ੍ਰੀ ਲਖਵਿੰਦਰ ਸਿੰਘ ਇੰਸਪੈਕਟਰ ਮਾਰਕਫੈਡ, ਸ੍ਰੀ ਮਨਦੀਪ ਸਿੰਘ ਇੰਸਪੈਕਟਰ ਪਨਗਰੇਨ ਅਤੇ ਸਬੰਧਤ ਥਾਣਿਆਂ ਦੇ ਮੁੱਖ ਅਫਸਰ, ਆੜ੍ਹਤੀਏ ਅਤੇ ਕਿਸਾਨ ਮੌਜੂਦ ਸਨ| ਡਿਪਟੀ ਕਮਿਸਨਰ ਮਾਨਸਾ ਵੱਲੋਂ ਦੱਸਿਆ ਗਿਆ ਕਿ ਕਿਸਾਨਾਂ ਨੂੰ ਅਤੇ ਆੜਤੀਆਂ ਨੂੰ ਫਸਲ ਦੀ ਵੇਚ ਵੱਟ, ਢੋਆ ਢੁਆਈ ਸਬੰਧੀ ਕੋਈ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ| ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਝੋਨੇ ਨੂੰ ਸੁਕਾ ਹੀ ਮੰਡੀਆਂ ਵਿੱਚ ਵੇਚਣ ਲਈ ਲੈ ਕੇ ਆਉਣ|
ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਦੀਆ ਸਾਰੀਆ ਦਾਣਾਮੰਡੀਆਂ ਦੀ ਸੁਰੱਖਿਆਂ ਨੂੰ ਗਸ਼ਤਾ ਤੇ ਨਾਕਾਬੰਦੀਆਂ ਰਾਹੀ ਕਵਰ ਕੀਤਾ ਜਾ ਰਿਹਾ ਹੈ ਅਤੇ ਸਬੰਧਤ ਹਲਕਾ ਅਫਸਰ ਤੇ ਮੁੱਖ ਅਫਸਰਾਨ ਥਾਣਾ ਵੱਲੋਂ ਵੀ ਗਾਹੇ ਵਗਾਹੇ ਮੰਡੀਆਂ ਦਾ ਦੌਰਾ ਕਰਕੇ ਸੁਰੱਖਿਆਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਟਰੈਫਿਕ ਦੇ ਢੁਕਵੇਂ ਤੇ ਲੋੜ ਅਨੁਸਾਰ ਬਦਲਵੇ ਪ੍ਰਬੰਧ ਮੁਕਮਲ ਕੀਤੇ ਗਏ ਹਨ, ਕਿਸੇ ਨੂੰ ਵੀ ਕੋਈ ਸਮੱਸਿਆਂ ਨਹੀ ਆਉਣ ਦਿੱਤੀ ਜਾਵੇਗੀ|

Today Now News

RELATED ARTICLES
- Advertisment -

POPULAR POSTS