17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਡੀ.ਸੀ. ਅਤੇ ਸਿਹਤ ਮਹਿਕਮੇ ਵੱਲੋਂ ਬਰੀਵਾਲਾ ਦਾ ਵਾਰਡ ਨੰਬਰ 1 ਨੂੰ ਮਾਈਕਰੋ...

ਡੀ.ਸੀ. ਅਤੇ ਸਿਹਤ ਮਹਿਕਮੇ ਵੱਲੋਂ ਬਰੀਵਾਲਾ ਦਾ ਵਾਰਡ ਨੰਬਰ 1 ਨੂੰ ਮਾਈਕਰੋ ਕੰਨਟੈਨਮੈਟ ਜੋਨ ਐਲਾਨਿਆ

ਕਰੋਨਾ ਮਰੀਜਾਂ ਨੂੰ ਘਰਾਂ ਦੇ ਵਿੱਚ ਐਸੋਲੇਟ ਕੀਤਾ ਤੇ ਸਿਹਤ ਮਹਿਕਮੇ ਵੱਲੋਂ ਲਗਾਤਾਰ ਕਰੋਨਾ ਟੈਸਟ ਹੋ ਰਹੇ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਇਹ ਸੁੰਨੀਆਂ ਗਲੀਆਂ ਅਤੇ ਘਰਾਂ ਦੇ ਲੱਗੇ ਦਰਵਾਜੇ ਇਹ ਬਿਆਨ ਕਰਦੇ ਹਨ ਕਿ ਵਾਕਿਆ ਹੀ ਕਰੋਨਾ ਇੱਕ ਭਿਆਨਕ ਬਿਮਾਰੀ ਹੈ ਅਤੇ ਇਸਤੋ ਜਿਹਨਾ ਹੋ ਸਕਦਾ ਆਪਣਾ ਅਤੇ ਆਪਣਿਆ ਦਾ ਬਚਾੳ ਕੀਤਾ ਜਾਵੇ । ਜੀ ਹਾ ਕਰੋਨਾ ਦਾ ਕਹਿਰ ਲਗਾਤਾਰ ਪੂਰੇ ਪੰਜਾਬ ਅੰਦਰ ਬੜੀ ਤੇਜੀ ਨਾਲ ਫੈਲ ਚੁੱਕਿਆ ਹੈ ਅਤੇ ਪੰਜਾਬ ਸਰਕਾਰ ਅਤੇ ਸਿਹਤ ਮਹਿਕਮੇ ਵੱਲੋਂ ਵੀ ਇਸਦੀ ਰੋਕਥਾਮ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਲਗਾਤਾਰ ਕਰੋਨਾ ਟੈਸਟ ਵੀ ਕੀਤੇ ਜਾ ਰਹੇ ਹਨ ਨਾਲ ਹੀ ਵੈਕਸੀਨ ਦੇ ਟੀਕੇ ਵੀ ਲਗਾਏ ਜਾ ਰਹੇ ਹਨ ਤਾ ਜੋ ਇਹ ਭਿਆਨਕ ਬਿਮਾਰੀ ਤੋ ਬਚਿਆ ਜਾ ਸਕੇ । ਪਿਛਲੇ ਦਿਨੀ ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕ ਪੈਂਦੇ ਪਿੰਡ ਬਰੀਵਾਲਾ ਵਿਖੇ ਕਈ ਕਰੋਨਾ ਪੋਜੀਟਿਵ ਦੇ ਮਾਮਲੇ ਸਾਹਮਣੇ ਆਏ ਸਨ ।ਜਿਸਦੇ ਚੱਲਦੇ ਜਿਲੇ ਦੇ ਡਿਪਟੀ ਕਮਿਸ਼ਨਰ ਅਤੇ ਸਿਹਤ ਮਹਿਕਮੇ ਵੱਲੋਂ ਬਰੀਵਾਲਾ ਦਾ ਵਾਰਡ ਨੰਬਰ 1 ਨੂੰ ਮਾਈਕਰੋ ਕੰਨਟੈਨਮੈਟ ਜੋਨ ਐਲਾਨ ਦਿੱਤਾ ਸੀ । ਇਸਦੇ ਚੱਲਦੇ ਕਰੋਨਾ ਪਾਜੀਟਿਵ ਮਰੀਜਾਂ ਨੂੰ ਘਰਾਂ ਦੇ ਵਿੱਚ ਐਸੋਲੇਟ ਕੀਤਾ ਹੈ ਅਤੇ ਸਿਹਤ ਮਹਿਕਮੇ ਵੱਲੋਂ ਲਗਾਤਾਰ ਕਰੋਨਾ ਟੈਸਟ ਕੀਤੇ ਜ ਰਹੇ ਹਨ ਅਤੇ ਇਸ ਵਿੱਚ ਹਰ ਇੱਕ ਵਰਗ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ ।

Today Now News

RELATED ARTICLES
- Advertisment -

POPULAR POSTS