
ਮਾਨਸਾ 7 ਅਕਤੂਬਰ (ਗੁਰਜੰਟ ਸਿੰਘ ਬਾਜੇਵਾਲੀਆ) ਨਵਰਾਤਰਿਆਂ ਦੇ ਸ਼ੁੱਭ ਮੌਕੇ ਤੇ ਡੀਏਵੀ ਸਕੂਲ ਮਾਨਸਾ ਦੀ ਮੈਨੇਜਮੈਂਟ ਨੇ ਸੈਸ਼ਨ 2022 – 23 ਦੇ ਲਈ ਰਜਿਸਟਰੇਸ਼ਨ ਦੀ ਸ਼ੁਰੂਆਤ ਕਰ ਦਿੱਤੀ ਹੈ। ਸਕੂਲ ਚੇਅਰਮੈਨ ਡਾਕਟਰ ਰਮੇਸ਼ ਪੂਰੀ , ਪ੍ਰਿੰਸੀਪਲ ਵਿਨੋਦ ਰਾਣਾ, ਸੀਨੀਅਰ ਮੈਨੇਜਮੈਂਟ ਮੈਂਬਰ ਸ੍ਰੀ ਸੂਰਜ ਪ੍ਰਕਾਸ਼ ਗੋਇਲ, ਸ੍ਰੀ ਅਸ਼ੋਕ ਗਰਗ ਐਡਵੋਕੇਟ ਆਰ ਸੀ ਗੋਇਲ ਨੇ ਰੌਸ਼ਨੀ ਦੀ ਪ੍ਰਤੀਕ ਘਿਓ ਦੀ ਜੋਤੀ ਜਲਾ ਕੇ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ।ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਦੱਸਿਆ ਕਿ ਛੇਵੀਂ ਜਮਾਤ ਤੱਕ ਬਹੁਤ ਸੀਮਿਤ ਸੀਟਾ ਨੂੰ ਭਰਨ ਦੇ ਲਈ ਇਹ ਪ੍ਰਕ੍ਰਿਆ ਸ਼ੁਰੂ ਕੀਤੀ ਹੈ। ਜਿਸ ਦੀ ਜਾਣਕਾਰੀ ਸਕੂਲ ਵਿੱਚੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਸਕੂਲ ਦੀ ਮੈਨੇਜਮੇਂਟ ਨੇ ਉਨ੍ਹਾਂ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਰੋਨਾ ਕਾਲ ਵਰਗੇ ਮੁਸ਼ਕਿਲ ਸਮੇਂ ਵਿੱਚ ਡੀਏਵੀ ਤੇ ਵਿਸ਼ਵਾਸ ਰੱਖਿਆ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਡੀਏਵੀ ਸੰਸਥਾਵਾਂ ਆਪਣੀ ਕੁਆਲਿਟੀ ਐਜੂਕੇਸ਼ਨ ਅਤੇ ਚਰਿਤ੍ਰ ਨਿਰਮਾਣ ਲਈ ਜਾਣੀਆਂ ਜਾਂਦੀਆਂ ਹਨ। ਅਸੀਂ ਬੱਚਿਆਂ ਦੇ ਮਾਪਿਆਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਭਾਰਤੀ ਸੰਸਕ੍ਰਿਤੀ ਅਤੇ ਆਧੁਨਿਕ ਸਿੱਖਿਆ ਦੇ ਸੁਮੇਲ ਨਾਲ ਸਿੱਖਿਆ ਪ੍ਰਦਾਨ ਕਰਦੇ ਰਹਾਂਗੇ।






