16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਡੀ.ਏ.ਪੀ. ਦੀ ਕਾਲਾਬਜ਼ਾਰੀ ਨੂੰ ਰੋਕਣ ਲਈ ਲੋੜੀਂਦੇ ਦੇ ਕਦਮ ਚੁੱਕੇ ਚੰਨੀ ਸਰਕਾਰ...

ਡੀ.ਏ.ਪੀ. ਦੀ ਕਾਲਾਬਜ਼ਾਰੀ ਨੂੰ ਰੋਕਣ ਲਈ ਲੋੜੀਂਦੇ ਦੇ ਕਦਮ ਚੁੱਕੇ ਚੰਨੀ ਸਰਕਾਰ : ਸੰਯੁਕਤ ਕਿਸਾਨ ਮੋਰਚਾ
ਰੇਲਵੇ ਸਟੇਸ਼ਨ ਤੇ ਕਾਲੇ ਕਾਨੂੰਨਾਂ ਖਿਲਾਫ ਲੱਗਾ ਮੋਰਚਾ 414 ਵੇ ਦਿਨ ਵੀ ਜਾਰੀ

ਮਾਨਸਾ 18 ਨਵੰਬਰ/ਗੁਰਜੰਟ ਸਿੰਘ ਬਾਜੇਵਾਲੀਆ/ ਦੇਸ ਦੇ ਚੰਦ ਕਾਰਪੋਰੇਟ ਘਰਾਣਿਆਂ ਨੂੰ ਖੁਸ ਕਰਨ ਲਈ ਮੋਦੀ ਸਰਕਾਰ ਵੱਲੋ ਲਿਆਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਚੱਲ ਰਿਹਾ ਕਿਸਾਨੀ ਸੰਘਰਸ ਜਿੱਤ ਕੇ ਹੀ ਸਮਾਪਤ ਹੋਵੇਗਾ , ਇਸ ਲਈ ਭਾਵੇਂ ਕਿੰਨੀਆਂ ਵੀ ਕੁਰਬਾਨੀਆਂ ਕਰਨੀਆ ਪੈਣ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰੇਲਵੇ ਸਟੇਸ਼ਨ ਤੇ ਲੱਗੇ ਪੱਕੇ ਕਿਸਾਨ ਮੋਰਚੇ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਤੇਜ ਸਿੰਘ ਚਕੇਰੀਆ , ਮੇਜਰ ਸਿੰਘ ਦੂਲੋਵਾਲ , ਰਤਨ ਭੋਲਾ , ਮਨਿੰਦਰ ਸਿੰਘ ਜਵਾਹਰਕੇ ਤੇ ਜਸਵੰਤ ਸਿੰਘ ਜਵਾਹਰਕੇ ਨੇ ਕਿਹਾ ਕਿ 750 ਤੋ ਵੱਧ ਕਿਸਾਨਾਂ ਦੀਆ ਸਹਾਦਤਾ ਦੇ ਬਾਵਜੂਦ ਮੋਦੀ ਸਰਕਾਰ ਟੱਸ ਤੋ ਮੱਸ ਨਹੀ ਹੋ ਰਹੀ ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੇ ਪ੍ਰਾਪੇਗੰਡੇ ਤੇ ਕੰਮ ਕਰ ਰਹੀ ਹੈ , ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੇ ਮੋਦੀ ਸਰਕਾਰ ਦਾ ਅਸਲੀ ਚਿਹਰਾ ਅਵਾਮ ਵਿੱਚ ਨੰਗਾ ਕਰਕੇ ਰੱਖ ਦਿੱਤਾ ਤੇ ਕਿਸਾਨ ਅੰਦੋਲਨ ਜਿੱਤ ਕੇ ਹੀ ਰਹੇਗਾ ਤੇ ਮੋਦੀ ਸਰਕਾਰ ਨੂੰ ਸੱਤਾ ਤੋ ਬਾਹਰ ਦਾ ਰਸਤਾ ਦਖਾਇਆ ਜਾਵੇਗਾ ।
ਆਗੂਆਂ ਨੇ ਕਿਹਾ ਕਿ ਕੇਦਰ ਦੀ ਮੋਦੀ ਸਰਕਾਰ ਕਣਕ ਬੀਜਣ ਲਈ ਲੋੜੀਂਦੀ ਡੀ.ਏ.ਪੀ.ਪੰਜਾਬ ਦੇ ਕਿਸਾਨਾ ਨੂੰ ਮੁਹੱਈਆ ਕਰਵਾਏ ਤੇ ਚੰਨੀ ਸਰਕਾਰ ਡੀ.ਏ.ਪੀ. ਦੀ ਕਾਲਾਬਜ਼ਾਰੀ ਨੂੰ ਰੋਕਣ ਲਈ ਢੁੱਕਵੇਂ ਪ੍ਰਬੰਧ ਕਰੇ ਤਾ ਕਿਸਾਨ ਕਣਕ ਦੀ ਬਿਜਾਈ ਕਰ ਸਕਣ ।

Today Now News

RELATED ARTICLES
- Advertisment -

POPULAR POSTS