16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਡਾ. ਹਰਪ੍ਰੀਤ ਕੌਰ ਵੱਲੋਂ ਬਣਾਈ ਸੱਭਿਆਚਾਰਕ ਲੈਬ ’ਚ ਸਿੰਜਿਆ ‘ਪੰਜਾਬ’

ਡਾ. ਹਰਪ੍ਰੀਤ ਕੌਰ ਵੱਲੋਂ ਬਣਾਈ ਸੱਭਿਆਚਾਰਕ ਲੈਬ ’ਚ ਸਿੰਜਿਆ ‘ਪੰਜਾਬ’

ਅੰਮ੍ਰਿਤਸਰ : ਸ਼ਹੀਦ ਹਰਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਠੂਵਾਲ ਵਿਖੇ ਡਾ. ਹਰਪ੍ਰੀਤ ਕੌਰ ਵੱਲੋਂ ਬਣਾਈ ਸੱਭਿਆਚਾਰਕ ਲੈਬ ’ਚ ਪੂਰੇ ਪੰਜਾਬ ਦੀ ਪੁਰਾਤਨ ਤਸਵੀਰ ਸਿੰਜੀ ਗਈ ਹੈ। ਇਥੋਂ ਦਾ ਮਾਹੌਲ ਦਰਸ਼ਕਾਂ ਦਾ ਮਨ ਮੋਹ ਲੈਂਦਾ ਹੈ ਅਤੇ ਪੰਜਾਬ ਦੇ ਪੁਰਾਤਨ ਵਿਰਸੇ ਦੀ ਤਸਵੀਰ ਦਰਸਾਉਂਦਾ ਹੈ। ਇਥੇ ਵਿਸਾਖੀ ਦਾ ਤਿਉਹਾਰ ਪ੍ਰਿੰਸੀਪਲ ਸੁਦਰਸ਼ਨ ਕੁਮਾਰ ਦੀ ਅਗਵਾਈ ਵਿਚ ਅਤੇ ਅਧਿਆਪਕਾ ਡਾ. ਹਰਪ੍ਰੀਤ ਕੌਰ ਵੱਲੋਂ ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਨੂੰ ਦਰਸਾਉਂਦੀ ਐਗਜ਼ੀਬੀਸ਼ਨ ਲਗਾ ਕੇ ਅਤੇ ਸੱਭਿਆਚਾਰ ਨੂੰ ਦਰਸਾਉਂਦੀਆਂ ਸਕਿੱਟਾਂ ਦੀ ਪੇਸ਼ਕਾਰੀ ਕਰਕੇ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਡੀਈਓ ਸੈਕੰਡਰੀ ਜੁਗਰਾਜ ਸਿੰਘ ਰੰਧਾਵਾ ਪਹੁੰਚੇ। ਵਿਸਾਖੀ ਮੌਕੇ ਵਿਸ਼ੇਸ਼ ਤੌਰ ’ਤੇ ਸਕੂਲ ਵਿਚ ‘ਸੰਦਲੀ ਪੈਡ਼ਾਂ’ ਨਾਮਕ ਸੱਭਿਆਚਾਰਕ ਲੈਬ ਤਿਆਰ ਕੀਤੀ ਗਈ ਅਤੇ ਕੁਇਜ਼ ਕੰਟੈਸਟ ਵੀ ਰੱਖਿਆ ਗਿਆ। ਸਕੂਲ ਦੇ ਕਾਰੀਡੋਰ ਵਿਚ ਡੀਈਓ ਰੰਧਾਵਾ ਦੇ ਸਵਾਗਤ ਲਈ ਪਹਿਲਾਂ ਤਾਂ ਵਿਦਿਆਰਥਣਾਂ ਵੱਲੋਂ ਭੰਡ ਬਣ ਕੇ ਸਕਿੱਟ ਪੇਸ਼ ਕੀਤੀ ਗਈ ਅਤੇ ਉਸ ਤੋਂ ਬਾਅਦ ਕਾਰੀਡੋਰ ਵਿਚ ਹੀ ਚੁੰਨੀਆਂ ਰੰਗਦਾ ਲਲਾਰੀ ਅਤੇ ਰੰਗਦਾਰ ਚੁੰਨੀਆਂ ਸੁਕਾਉਂਦੀਆਂ ਮੁਟਿਆਰਾਂ ਦਿਖਾਈਆਂ ਗਈਆਂ ਅਤੇ ਕੁਝ ਹੋਰ ਅੱਗੇ ਚੱਲ ਕੇ ਲੋਕ ਖੇਡਾਂ ਖੇਡਦੀਆਂ ਬੱਚੀਆਂ ਅਤੇ ਫਿਰ ਸੱਭਿਆਚਾਰਕ ਲੈਬ ਵਿਚ ਪੰਜਾਬ ਦੇ ਸੱਭਿਆਚਾਰ ਤੇ ਪੰਜਾਬ ਦੀ ਵਿਰਾਸਤ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੇਖ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਮਨ ਬਾਗੋ-ਬਾਗ ਹੋ ਗਿਆ।ਇਸ ਮੌਕੇ ਉਨ੍ਹਾਂ ਮੀਡੀਆ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ ਤਕ ਅਜਿਹੀ ਪੰਜਾਬ ਦੀ ਵਿਰਾਸਤ ਅਤੇ ਸੱਭਿਆਚਾਰ ਨੂੰ ਦਰਸਾਉਂਦੀ ਪ੍ਰਦਰਸ਼ਨੀ ਨਹੀਂ ਵੇਖੀ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਇੱਥੋਂ ਦੇ ਹਰ ਸਰਕਾਰੀ ਸਕੂਲ ਵਿਚ ਅਜਿਹੀ ਸੱਭਿਆਚਾਰ ਨੂੰ ਦਰਸਾਉਂਦੀ ਲੈਬ ਤਿਆਰ ਕੀਤੀ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਪੰਜਾਬ ਦੇ ਸੱਭਿਆਚਾਰ ਤੋਂ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਉਹ ਡਾ. ਹਰਪ੍ਰੀਤ ਕੌਰ ਅਤੇ ਉਨ੍ਹਾਂ ਦੇ ਸਾਥੀ ਅਧਿਆਪਕਾਂ ਦੀ ਮਦਦ ਵੀ ਲੈਣਗੇ।ਉਪਰੰਤ ਸਕੂਲ ਵਿਚ ਗਿੱਧੇ ਅਤੇ ਭੰਗਡ਼ੇ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਸਕੂਲੀ ਸਟਾਫ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਡੀਐੱਮ ਪੰਜਾਬੀ ਚਰਨਜੀਤ ਸਿੰਘ ਬੱਲ, ਡੀਐੱਮ ਹਿੰਦੀ ਰਾਜਨ, ਡੀਐੱਮ ਕੰਵਲਨੈਨ ਸਿੰਘ, ਲੈਕਚਰਾਰ ਹਰਿੰਦਰ ਕੌਰ, ਮਾਸਟਰ ਹਰਿੰਦਰ ਆਦਿ ਸਮੇਤ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।

Today Now News

RELATED ARTICLES
- Advertisment -

POPULAR POSTS