
ਚਿੱਬੜ ਦਾ ਵਿਆਗਾਨਿਕ ਨਾਂ Melothria scabra, ਤੇ ਅੰਗਰੇਜ਼ੀ ਨਾਂ Cucamelon ਹੈ । ਇਹ Cucurbitaceae ਫੈਮਲੀ, ਕੱਦੂ ਜਾਤੀ ਨਾਲ ਸਬੰਧ ਰੱਖਦਾ ਹੈ । ਇਹ ਉਪਰੋਂ ਦੇਖਣ ਨੂੰ ਤਰਬੂਜ (watermelon) ਤੇ ਅੰਦਰੋਂ ਖੀਰੇ (cucumber) ਵਰਗਾ ਹੁੰਦਾ ਹੈ ।ਇਸ ਲਈ ਇਸ ਨੂੰ mini watermelon ਵੀ ਕਹਿੰਦੇ ਹਨ । ਸੁਆਦ ਵਿੱਚ ਇਹ cucumber ਤੇ ਨਿੰਬੂ ਦੇ ਰਸ ਵਰਗਾ ਹੁੰਦਾ ਹੈ ।
Cucamelon ਨਾਮ ( cucumber + watermelon) ਦੇ ਮੇਲ ਨਾਲ ਬਣਿਆ ਹੈ । ਪਰ ਇਹ ਦੋਨਾਂ ਦਾ ਹਾਈਬ੍ਰਿਡ ਬਿਲਕੁਲ ਨਹੀਂ ਹੈ।
ਇਸ ਵਿੱਚ ਤਿੰਨ ਫਲਾਂ ਦੇ ਗੁਣ ਪਾਏ ਜਾਂਦੇ ਹਨ ਜਿਵੇਂ ਕਿ ਤਰਬੂਜ, ਖੀਰਾ ਤੇ ਨਿੰਬੂ ।
ਇਸ ਨੂੰ ਸੁਪਰਫੂਡ ਦਾ ਖਿਤਾਬ ਮਿਲਿਆ ਹੈ ।
ਇਸ ਵਿੱਚ ਦੋ ਬਹੁਤ ਹੀ ਮਹੱਤਵਪੂਰਨ ਐਂਟੀਆਕਸੀਡੈਂਟ lycopene and beta carotene ਹੁੰਦੇ ਹਨ ।
ਇਹ ਰੇਸ਼ੇ ਭਰਪੂਰ ਫਲ ਹੈ ।
ਇਸ ਵਿੱਚ ਵਿਟਾਮਿਨ ਸੀ, ਈ, ਕੇ ਤੇ ਪੋਟਾਸ਼ੀਅਮ ਬਹੁਤ ਹੁੰਦਾ ਹੈ ।
ਲਾਈਕੋਪੀਨ ਮਤਲਬ ਲਾਲ ਪਿਗਮੈਂਟ ( ਤਰਬੂਜ, ਟਮਾਟਰ, ਲਾਲ ਅੰਗੂਰ, ਲਾਲ ਵਾਈਨ) ਫ੍ਰੀ ਰੈਡੀਕਲ ਤੋਂ ਬਚਾਉਂਦਾ ਹੈ ਜਿਸ ਕਰਕੇ ਦਿਮਾਗੀ ਰੋਗ, ਦਿਲ ਦੇ ਰੋਗਾਂ , ਕੈਂਸਰ ਤੇ Alzheimer’s ਵਰਗੇ ਰੋਗਾਂ ਤੋਂ ਵੀ ਰਖਿਆ ਕਰਦਾ ਹੈ । ਬਲੱਡ ਪਰੈਸ਼ਰ ਘਟਾਉਂਦਾ ਹੈ ਤੇ ਦਿਲ ਦੇ ਰੋਗਾਂ ਲਈ ਬਹੁਤ ਲਾਹੇਵੰਦ ਹੈ । ਇਹ ਮਿੱਤਰ ਬੈਕਟੀਰੀਆ ਦਾ ਭੋਜਨ ਹੈ ਤੇ detoxify ਵੀ ਕਰਦਾ ਹੈ ।
ਇਸ ਵਿਚਲਾ ਪੋਟਾਸ਼ੀਅਮ ਦਿਲ , ਦਿਮਾਗ ਤੇ ਗੁਰਦੇ ਰੋਗਾਂ ਲਈ ਬਹੁਤ ਵਧੀਆ ਹੈ । ਇਹ ਸੋਡੀਅਮ ਦੇ ਬੁਰੇ ਪ੍ਰਭਾਵ ਨੂੰ ਘਟਾਉਂਦਾ ਹੈ ਕਿਉਂਕਿ ਇਹ ਵਾਧੂ ਸੋਡੀਅਮ ਬਾਹਰ ਕਢ ਕੇ ਬਲੱਡ ਪ੍ਰੈਸ਼ਰ ਠੀਕ ਕਰਦਾ ਹੈ । ਪੋਟਾਸ਼ੀਅਮ ਮਸਲ ਪੇਨ,ਪੇਟ ਦਰਦ, ਥਕਾਵਟ ਤੇ ਅਸਥਿਰ ਪਲਸ ਲਈ ਵੀ ਬਹੁਤ ਚੰਗਾ ਹੈ ।
ਬੀਟਾ ਕੈਰੋਟੀਨ ਵਿਟਾਮਿਨ ਏ ਵਿੱਚ ਤਬਦੀਲ ਹੋ ਕੇ neurological ਰੋਗ, ਅਖਾਂ ਦਾ ਧੁੰਦਲਾਪਨ, ਮੋਤੀਆ ਤੇ macular degeneration ਹੋਣ ਨਹੀਂ ਦਿੰਦਾ ।
ਇਸ ਵਿਚਲਾ ਰੇਸ਼ਾ ਖਾਸ ਤੌਰ ਤੇ ਛਿਲਕੇ ਵਿੱਚ ਗਾੜਾ ਹੋ ਕੇ ਜੈਲ ਵਰਗਾ ਬਣ ਜਾਂਦਾ ਹੈ ਤੇ ਤੁਹਾਨੂੰ ਜਲਦੀ ਪੇਟ ਭਰਿਆ ਲਗਦਾ ਹੈ ਤੇ ਜਲਦੀ ਭੁੱਖ ਨਹੀਂ ਲਗਦੀ ਤੇ ਭਾਰ ਘਟਾਉਣ ਵਿੱਚ ਮੱਦਦ ਕਰਦਾ ਹੈ । ਡਾਈਜੈਸਟਿਵ ਸਿਸਟਮ ਮਜਬੂਤ ਕਰ ਕੇ ਬਾਊਲ ਮੂਵਮੈਂਟ ਵਿੱਚ ਸੁਧਾਰ ਲਿਆਉਂਦਾ ਹੈ ਤੇ ਵਾਧੂ ਮਾੜਾ ਕੋਲੈਸਟਰੋਲ ਘਟਾਉਂਦਾ ਹੈ । ਕਬਜ ਤੋਂ ਛੁਟਕਾਰਾ ਦਿਵਾਉਣ ਲਈ ਬਹੁਤ ਲਾਹੇਵੰਦ ਹੈ । ਰੇਸ਼ੇ ਕੈਂਸਰ ਰੋਗ ਤੋਂ ਬਚਾਉਂਦੇ ਹਨ।
ਸਿਲੀਕਾ ਬਹੁਤ ਘਟ ਫਲਾਂ ਵਿੱਚ ਮਿਲਦਾ ਹੈ ਇਸ ਵਿਚਲਾ ਸਿਲੀਕਾ ਟੈਂਡਨ, ਲਿਗਾਮੈਂਟਸ ਤੇ connective tissue , ਸਕਿਨ ਹੈਲਥ, elasticity ਬਰਾਬਰ ਕਾਇਮ ਰੱਖਦਾ ਹੈ ।
ਇਸ ਵਿੱਚ ਮੈਗਨੀਸ਼ੀਅਮ, ਕੈਲਸ਼ੀਅਮ ਤੇ ਮੈਂਗਾਨੀਜ ਵੀ ਪਾਏ ਜਾਂਦੇ ਹਨ ।
ਹੈ ਨਾਂ ਇਕ ਮਜਬੂਤ ਨਿਊਟਰੀਸ਼ਨਲ ਫੂਡ ।
ਇਹ ਸਰੀਰ ਵਿੱਚ ਪਾਣੀ ਦੀ ਮਾਤਰਾ ਵਧਾ ਕੇ ਚਮੜੀ ਤੇ ਚੇਹਰੇ ਤੇ ਝੁਰੜੀਆਂ ਨਹੀਂ ਪੈਣ ਦਿੰਦਾ । ਕਿਉਂਕਿ ਇਸ ਵਿੱਚ ਜਿਆਦਾ ਤਰ ਪਾਣੀ ਹੀ ਹੁੰਦਾ ਹੈ ਤੇ ਸਰੀਰ ਵਿੱਚੋਂ ਵੇਸਟ, ਜਹਿਰੀਲੇ ਪਦਾਰਥ ਪਸੀਨੇ ਤੇ ਪਿਸ਼ਾਬ ਰਾਹੀਂ ਬਾਹਰ ਕੱਢਦਾ ਹੈ ।
ਇਸ ਵਿੱਚ ਵਿਟਾਮਿਨ ਸੀ ਬਹੁਤ ਹੁੰਦਾ ਹੈ ਜਿਵੇਂ ਟੇਸਟ ਤੋਂ ਹੀ ਪਤਾ ਲੱਗਦਾ ਹੈ , ਜੋ ਇਮੂਅਨ ਸਿਸਟਮ ਨੂੰ ਮਜਬੂਤ ਕਰਦਾ ਹੈ ਕਿਉਂਕਿ ਵਾਈਟ ਬਲੱਡ ਸੈਲ ਵਿਟਾਮਿਨ ਸੀ ਤੋਂ ਬਗੈਰ ਬਣ ਹੀ ਨਹੀਂ ਸਕਦੇ । ਇੰਨਫੈਕਸ਼ਨ ਨੂੰ ਰੋਕਦਾ ਹੈ । ਇਹ ਸਕਿਨ ਲਈ ਬਹੁਤ ਲਾਹੇਵੰਦ ਹੈ ਤੇ ਜਲਦੀ ਬੁਢਾਪਾ ਨਹੀਂ ਆਉਣ ਦਿੰਦਾ ।
ਚਮੜੀ ਰੋਗ ਬਹੁਤ ਜਲਦੀ ਠੀਕ ਕਰਦਾ ਹੈ ।
ਇਸ ਵਿੱਚ ਵਿਟਾਮਿਨ ਕੇ ਬਹੁਤ ਪਾਇਆ ਜਾਂਦਾ ਹੈ ਜੋ ਕੇ ਬਲੱਡ ਕਲਾਉਟਿੰਗ, ਹੱਡੀਆਂ ਮਜਬੂਤ, osteoporosis, malabsorption ਵਰਗੇ ਰੋਗਾਂ ਲਈ ਬਹੁਤ ਲਾਹੇਵੰਦ ਹੈ ।
ਸੋ ਗਰਾਮ ਚਿੱਬੜਾਂ ਵਿੱਚ ਸਿਰਫ ਦੋ ਮਿਲੀ ਗਰਾਮ ਸੋਡੀਅਮ ਤੇ 147 ਮਿਲੀ ਗਰਾਮ ਪੋਟਾਸ਼ੀਅਮ ਹੁੰਦਾ ਹੈ ।
ਚਿੱਬੜ ਨੂੰ ਕਿਵੇਂ ਖਾਈਏ?
ਚਿੱਬੜਾਂ ਨੂੰ ਛਿੱਲੜ ਤੇ ਬੀਜ ਸਮੇਤ ਖਾਣਾ ਚਾਹੀਦਾ ਹੈ ਕਿਉਂਕਿ ਜਿਆਦਾ nutrients ਇਹਨਾਂ ਵਿੱਚ ਹੀ ਪਾਏ ਜਾਂਦੇ ਹਨ । ਇਹਨਾਂ ਦੀ ਚਟਨੀ ਵੀ ਛਿਲਕੇ ਸਮੇਤ ਬਣਾਉਣੀ ਚਾਹੀਦੀ ਹੈ ।ਬਹੁਤੇ ਲੋਕ ਛਿਲਕੇ ਉਤਾਰ ਕੇ ਬਣਾਉਂਦੇ ਹਨ ਤੇ ਪੂਰੇ ਪੱਕੇ ਚਿੱਬੜਾਂ ਨੂੰ ਵਰਤਦੇ ਹਨ ।
ਚਿੱਬੜ ਹਮੇਸ਼ਾ ਲਵੇ ਤੇ ਹਰੇ ਹੀ ਪਰਯੋਗ ਕਰੋ । ਪੱਕੇ ਚਿੱਬੜਾਂ ਦੇ ਬੀਜ ਸਖਤ ਹੋ ਜਾਂਦੇ ਹਨ ਤੇ nutrition ਵੀ ਘਟ ਜਾਂਦੀ ਹੈ ।
ਇਹਨਾਂ ਨੂੰ ਸਿੱਧਾ ਵੇਲ ਤੋ ਤੋੜ ਕੇ, ਧੋ ਕੇ ਖਾਉ। ਖੀਰੇ ਦੀ ਜਗ੍ਹਾ ਚਿੱਬੜਾਂ ਨੂੰ ਤਰਜੀਹ ਦਿਉ। ਇਸ ਨੂੰ ਸਲਾਦ ਵਿੱਚ ਵਰਤੋ। ਦਾਲ ਵਿੱਚ ਸਾਬਤ ਪਾਉ। ਇਸ ਨੂੰ ਸੈਂਡਵਿਚ, ਰੈਪ, ਬਰਗਰ ਵਿੱਚ ਵਰਤੋ। ਸਾਲਸਾ ਬਣਾਉ, ਆਚਾਰ ਬਣਾਉ ਤੇ ਪਤਲੇ ਪਤਲੇ ਕਟ ਕੇ ਧੁੱਪ ਵਿੱਚ ਸੁਕਾ ਕੇ ( ਮਾਲਾ ਜਾਂ ਹਾਰ ਵਾਂਗ ਪਰੋ ਕੇ) ਬੇਮੌਸਮੀ ( off season)ਸਮੇਂ ਵਰਤੋ।
ਇਹ ਬੀਜ ਤੋਂ ਉਗਾਏ ਜਾ ਸਕਦੇ ਹਨ ਤੇ ਇਹ perennial ਹਨ ਜਾਣੀ ਕਿ ਦੋ ਤੋਂ ਵਧ ਸਾਲਾਂ ਤਕ ਜਿੰਦਾ ਰਹਿੰਦੇ ਹਨ ।ਇਸ ਦੀ ਜੜ੍ਹ ਮੂਲੀ ਦੀ ਜੜ੍ਹ ਵਰਗੀ tuber ਵਾਲੀ ਹੁੰਦੀ ਹੈ ਜਿਹੜੀ ਸੰਭਾਲ ਕੇ ਇੰਨਡੋਰ ਜਾਂ ਉਸੇ ਥਾਂ ਤੇ ਪਰਾਪਰ ਢਕ ਕੇ ( ਫਰਾਸਟ ਤੋਂ ) ਅਗਲੇ ਸਾਲ ਲਈ ਰੱਖੀ ਜਾ ਸਕਦੀ ਹੈ ।
ਇਹ ਅਪਰੈਲ ਵਿੱਚ ਬੀਜਿਆ ਜਾਂਦਾ ਹੈ ਤਿੱਖਾ ਪਾਸਾ ਬੀਜ ਦਾ ਉਪਰ ਰਖ ਕੇ ਜਮੀਨ ਵਿੱਚ ਪਰੈਸ ਕਰੋ ਤੇ ਢਕ ਦਿਉ। ਜਿਆਦਾ ਡੂੰਘਾ ਨਾ ਬੀਜੋ । ਦੋ ਹਫਤਿਆਂ ਵਿਚ ਬੀਜ ਉਗ ਜਾਂਦਾ ਹੈ । ਇਸ ਨੂੰ ਜਿਆਦਾ ਪਾਣੀ ਦੀ ਲੋੜ ਨਹੀਂ ਤੇ ਕੀੜੇ ਬੀਮਾਰੀਆਂ ਵੀ ਘਟ ਹੀ ਲਗਦੀਆਂ ਹਨ । ਜੂਨ ਵਿੱਚ ਫੁੱਲ ਆ ਜਾਂਦੇ ਹਨ ਤੇ ਜੁਲਾਈ ਤੋਂ ਅਧ ਨਵੰਬਰ ਤਕ ਚਿੱਬੜ ਖਾਉ। ਯਾਦ ਰਹੇ ਚਿੱਬੜਾਂ ਨੂੰ ਨਾਲ ਨਾਲ ਤੋੜੀ ਜਾਵੋ ਪੱਕਣ ਨਾ ਦਿਉ। ਜਿਨਾਂ ਤੋੜੋਗੇ ਉਨਾਂ ਜਿਆਦਾ ਫਲ ਲਗੇਗਾ । ਇਸ ਦੀ ਵੇਲ ਨੂੰ ਸਪੋਰਟ ਦਿਉ। ਬਾਂਸ ਦਾ ਸ਼ਿਕੰਜਾ ਜਾਂ ਤਾਰਾਂ ਦੀ ਫੈਂਸ ਵਰਤ ਸਕਦੇ ਹੋ ।ਇਸ ਨੂੰ ਗਮਲੇ, ਗਰੋ ਬੈਗ, ਜਾਂ ਜਮੀਨ ਵਿੱਚ ਲਗਾਇਆ ਜਾ ਸਕਦਾ ਹੈ । ਬੀਜਾਂ ਵਿਚਕਾਰ ਇਕ ਫੁੱਟ ਦਾ ਫਾਸਲਾ ਰਖੋ। ਇਸ ਦੇ ਇਕੋ ਪੌਦੇ ਤੇ ਵਖ ਵਖ ਥਾਵਾਂ ਤੇ ਨਰ ਤੇ ਮਾਦਾ ਪੀਲੇ ਫੁੱਲ ਲਗਦੇ ਹਨ। ਇਹ ਖੀਰੇ ਵਾਂਗੂੰ ਕਰਾਸ ਪੌਲੀਨੇਟ ਨਹੀਂ ਹੋ ਸਕਦੇ ਤੇ ਮਾਦਾ ਫੁੱਲ ਪਹਿਲਾਂ ਆਉਂਦੇ ਹਨ। ਸ਼ਹਿਦ ਦੀਆਂ ਮੱਖੀਆਂ ਤੇ ਤਿਤਲੀਆਂ ਪੋਲੀਨੇਸ਼ਨ ਵਿੱਚ ਮੱਦਦ ਕਰਦੀਆਂ ਹਨ ।ਇਹ ਸਦਾਬਹਾਰ ਫੁੱਲ ਤੇ ਬਹੁਤ ਆਉਂਦੀਆਂ ਹਨ ।ਇਕ ਦੋ ਸਦਾਬਹਾਰ ਦੇ ਪੌਦੇ ਜਰੂਰ ਲਗਾਉ।
ਇਸ ਦੇ ਫਲ ਨੂੰ ਪਕਾਉ ਜਦੋਂ ਛਿਲਕਾ ਪੀਲਾ ਤੇ ਨਰਮ ਹੋ ਜਾਵੇ ਤਾਂ ਤੋੜ ਕੇ ਬੀਜ ਬਣਾਇਆ ਜਾ ਸਕਦਾ ਹੈ । ਫਲ ਤੋੜਨ ਤੋਂ ਬਾਅਦ ਵੀ ਇਕ ਹਫਤਾ ਅੰਦਰ, ਰਖੋ ਤੇ ਕਚ ਦੇ ਜਾਰ ਵਿੱਚ ਪਾਣੀ ਪਾ ਕੇ ਪਕੇ ਚਿੱਬੜਾਂ ਨੂੰ ਤੋੜ ਕੇ ਯਿਨ ਚਾਰ ਦਿਨ ਲਈ ਡੁਬੋ ਦੇਵੋ ।ਹੈਲਦੀ ਬੀਜ ਹੇਠਾਂ ਬੈਠ ਜਾਣਗੇ। ਬਾਕੀ ਮਟੀਰੀਅਲ ਸੁੱਟ ਦੇਵੇ ।ਬੀਜਾਂ ਨੂੰ ਪੇਪਰ ਤੇ ਸੁਕਾ ਕੇ ਅਗਲੇ ਸਾਲ ਲਈ ਸੰਭਾਲ ਲਵੋ ।
ਆਪ ਬੀਜੋ ਤੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਵੰਡੋ ਤੇ ਪ੍ਰੇਰਤ ਕਰੋ।
ਚਿੱਬੜ ਆਉਣ ਵਾਲੇ ਸਮੇਂ ਦਾ ਸੁਪਰਫੂਡ ਬਣਨ ਜਾ ਰਿਹਾ ਹੈ ਤੇ ਇਸ ਦੀ ਦੁਨੀਆਂ ਭਰ ਵਿੱਚ ਬਹੁਤ ਕਰੇਜ ਹੈ।
Don’t miss the train.
ਚਿੱਬੜ ਖਾਉ ਸਿਹਤ ਬਣਾਉ ।।
Wish you good health.
ਸੁਖਵਿੰਦਰ ਬਰਾੜ
ਨੋਟ. ਚਿੱਭੜ ਕਿਸ ਕਿਸ ਨੂੰ ਪਸੰਦ ਹਨ ਅਤੇ ਕਿੱਥੇ ਕਿੱਥੇ ਮਿਲਦੇ ਹਨ , ਕੁਮੈਂਟ ਬਾਕਸ ਵਿੱਚ ਜਰੂਰ ਦੱਸਿਓ






