ਪਾਲੀ “ਗਿੱਦੜਬਾਹਾ”

ਮਗਰਮੱਛ ਦੇ ਹੰਝੂ ਨਿਆਰੇ
ਜਾਈਏ ਤੈਥੋਂ ਵਾਰੇ ਵਾਰੇ
ਕਾਲ਼ੇ ਸੀ ਜੋ ਚਿੱਟੇ ਹੋ ਗਏ
ਅਕਲੋਂ ਖਾਲੀ ਉੱਡਣ ਗ਼ੁਬਾਰੇ
ਵਿਸ਼ਵ ਗੁਰੂ ਦੀ ਖਿੱਲਰੀ ਪੋਲ
ਸਾਹਵੇਂ ਆ ਗਏ ਕੀਤੇ ਕਾਰੇ
ਗੰਗਾ ਮਾਂ ਪਈ ਕੂਕ ਰਹੀ ਏ
ਆਜਾ ਮੇਰੀ ਅੱਖ ਦੇ ਤਾਰੇ
ਮੇਰੀ ਹਿੱਕ ਤੇ ਲਾਸ਼ਾਂ ਵਿਛੀਆਂ
ਕੰਢੇ ਮੇਰੇ ਭਰ ਗਏ ਸਾਰੇ
ਫਿੱਟ ਲਾਹਨਤ ਤੈਨੂੰ ਪ੍ਰਧਾਨਾਂ
ਅੰਧ ਭਗਤ ਨਾਂ ਲਾਵਣ ਨਾਹਰੇ
ਜੀਹਦਾ ਪੁੱਤ ਨਿਕੰਮਾ ਨਿੱਕਲੇ
ਮਾਂ ਉਹਨੂੰ ਕਾਹਤੋਂ ਨਾਂ ਮਾਰੇ?
“ਪਾਲੀ” ਤੈਨੂੰ ਰੁਖ਼ਸਤ ਕਰਨਾ
ਉਨਾਂ ਚਿਰ ਸਭ ਚਾਅ ਕੁਆਰੇ
ਪਾਲੀ “ਗਿੱਦੜਬਾਹਾ”





