17.4 C
Chandigarh

TODAY NOW NEWS

Friday, March 20, 2026
HomeਪੰਜਾਬਸੰਗਰੂਰCrime News : ਪੁਸ਼ਤੈਨੀ ਜਾਇਦਾਦ ਨੂੰ ਲੈ ਕੇ ਵਿਅਕਤੀ ਦਾ ਕਤਲ

Crime News : ਪੁਸ਼ਤੈਨੀ ਜਾਇਦਾਦ ਨੂੰ ਲੈ ਕੇ ਵਿਅਕਤੀ ਦਾ ਕਤਲ

ਭਵਾਨੀਗੜ੍ਹ (Sunita Gill) ਨੇੜਲੇ ਪਿੰਡ ਕਾਕੜਾ ਵਿਖੇ ਜਗ੍ਹਾ ਦੇ ਝਗੜੇ ਨੂੰ ਲੈ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੂੰ ਕਤਲ ਹੋਏ ਵਿਅਕਤੀ ਸਰਬਜੀਤ ਦਾਸ (52) ਦੀ ਖੂਨ ਨਾਲ ਲੱਥਪੱਥ ਹੋਈ ਲਾਸ਼ ਉਸਦੇ ਘਰ ‘ਚ ਮੰਜੇ ‘ਤੇ ਪਈ ਮਿਲੀ, ਜਿਸ ਨੂੰ ਕਬਜ਼ੇ ‘ਚ ਲੈਂਦਿਆਂ ਪੁਲਿਸ ਨੇ ਮਾਮਲੇ ਨੂੰ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ।

ਮ੍ਰਿਤਕ ਸਰਬਜੀਤ ਦਾਸ ਦੀ ਪਤਨੀ ਸੁਖਵਿੰਦਰ ਕੌਰ ਜੋ ਨਾਭਾ ਵਿਖੇ ਆਪਣੇ ਪੇਕੇ ਰਹਿੰਦੀ ਹੈ, ਨੇ ਦੋਸ਼ ਲਾਇਆ ਕਿ ਸਰਬਜੀਤ ਦਾਸ ਦਾ ਉਸ ਦੇ ਭਾਣਜੇ ਗੁਰਮੀਤ ਸਿੰਘ ਨੇ ਕਤਲ ਕੀਤਾ ਹੈ ਕਿਉਂਕਿ ਉਸ ਨਾਲ ਥਾਂ ਦਾ ਝਗੜਾ ਚੱਲ ਰਿਹਾ ਸੀ। ਸੁਖਵਿੰਦਰ ਕੌਰ ਨੇ ਦੱਸਿਆ ਕਿ ਬੀਤੀ ਰਾਤ ਜਿਸ ਸਮੇਂ ਘਟਨਾ ਵਾਪਰੀ ਉਸ ਵੇਲੇ ਗੁਰਮੀਤ ਸਿੰਘ ਨਾਲ ਉਸਦੀ ਪਤਨੀ ਅਤੇ ਇੱਕ ਹੋਰ ਵਿਅਕਤੀ ਵੀ ਮੌਜੂਦ ਸੀ। ਕਤਲ ਸਬੰਧੀ ਉਸਨੂੰ ਸਵੇਰੇ ਹੋਣ ‘ਤੇ ਪਤਾ ਚੱਲਿਆ ਜਿਸ ਉਪਰੰਤ ਉਹ ਆਪਣੀ ਧੀ ਨਾਲ ਕਾਕੜੇ ਪਿੰਡ ਪਹੁੰਚੀ। ਮ੍ਰਿਤਕ ਦੀ ਪਤਨੀ ਤੇ ਧੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਗੁਰਮੀਤ ਸਿੰਘ ਵਗੈਰਾ ਸਾਰੇ ਲੋਕ ਫਰਾਰ ਹੋ ਗਏ।ਉਨ੍ਹਾਂ ਪੁਲਿਸ ਤੋਂ ਮਾਮਲੇ ‘ਚ ਸਖਤ ਕਾਰਵਾਈ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਓਧਰ ਥਾਣਾ ਮੁਖੀ ਭਵਾਨੀਗੜ੍ਹ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਮ੍ਰਿਤਕ ਸਰਬਜੀਤ ਦਾਸ ਤੇ ਉਸ ਦੇ ਭਾਣਜੇ ਗੁਰਮੀਤ ਸਿੰਘ ਦਰਮਿਆਨ ਪੁਸ਼ਤੈਨੀ ਘਰ ਨੂੰ ਲੈ ਕੇ ਝਗੜਾ ਚੱਲਦਾ ਸੀ ਤੇ ਬੀਤੀ ਸ਼ਾਮ ਵੀ ਦੋਵਾਂ ‘ਚ ਝਗੜਾ ਹੋਇਆ। ਹੱਥੋਪਾਈ ਦੌਰਾਨ ਸਰਬਜੀਤ ਸਿੰਘ ਨੂੰ ਹੇਠਾਂ ਡਿੱਗ ਜਾਣ ਕਾਰਣ ਸੀਸ਼ਾ ਵਗੈਰਾ ਲੱਗ ਗਿਆ। ਸ਼ਾਮ ਨੂੰ ਬਾਜਵਾ ਨੇ ਦੱਸਿਆ ਕਿ ਮਾਮਲੇ ਸਬੰਧੀ ਪੁਲਿਸ ਵੱਲੋੰ ਆਈ.ਪੀ.ਸੀ ਦੀ ਧਾਰਾ 302 ਤਹਿਤ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Today Now News

RELATED ARTICLES
- Advertisment -

POPULAR POSTS