17.4 C
Chandigarh

TODAY NOW NEWS

Friday, March 20, 2026
Homeਖੇਡ ਜਗਤਟਰਾਈਡੈਂਟ ਸਮੂਹ ਅਤੇ ਪੀਸੀਏ ਦੁਆਰਾ ਕਰਵਾਇਆ ਗਿਆ ਕ੍ਰਿਕੇਟ ਟੂਰਨਾਮੈਂਟ ਹੋਏ ਸੰਪੰਨ

ਟਰਾਈਡੈਂਟ ਸਮੂਹ ਅਤੇ ਪੀਸੀਏ ਦੁਆਰਾ ਕਰਵਾਇਆ ਗਿਆ ਕ੍ਰਿਕੇਟ ਟੂਰਨਾਮੈਂਟ ਹੋਏ ਸੰਪੰਨ

ਹੁਸ਼ਿਆਰਪੁਰ ਨੇ ਟਰਾਈਡੈਂਟ ਕੰਪਲੈਕਸ, ਬਰਨਾਲਾ ਵਿਖੇ ਮੁਕਤਸਰ ਅਤੇ ਹੁਸ਼ਿਆਰਪੁਰ ਵਿਚਾਲੇ ਖੇਡੇ ਗਏ ਫਾਈਨਲ ਮੈਚ ਵਿੱਚ ਜਿੱਤ ਪ੍ਰਾਪਤ ਕੀਤੀ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਹੁਸ਼ਿਆਰਪੁਰ ਨੇ ਟਰਾਈਡੈਂਟ ਕੰਪਲੈਕਸ, ਬਰਨਾਲਾ ਵਿਖੇ ਮੁਕਤਸਰ ਅਤੇ ਹੁਸ਼ਿਆਰਪੁਰ ਵਿਚਾਲੇ ਖੇਡੇ ਗਏ ਫਾਈਨਲ ਮੈਚ ਵਿੱਚ ਜਿੱਤ ਪ੍ਰਾਪਤ ਕੀਤੀ । ਵੱਖ-ਵੱਖ ਜ਼ਿਲਿਆਂ ਦੀਆਂ ਪੰਦਰਾਂ ਟੀਮਾਂ ਨੇ ਇਸ ਇੱਕ ਹਫਤਾ ਲੰਬੇ ਟੂਰਨਾਮੈਂਟ ਵਿੱਚ ਹਿੱਸਾ ਲਿੱਤਾ । ਸਮਾਪਤੀ ਸਮਾਰੋਹ ਵਿੱਚ ਸ਼੍ਰੀ ਟੀ.ਪੀ.ਐਸ. ਫੂਲਕਾ, ਆਈ.ਏ.ਐਸ. ਡਿਪਟੀ ਕਮਿਸ਼ਨਰ, ਬਰਨਾਲਾ ਨੇ ਮੁੱਖ ਮਹਿਮਾਨ ਵਜੋਂ ਇਨਾਮ ਦਿੱਤੇ । ਜੇਤੂ ਟੀਮ ਨੂੰ 1.50 ਲੱਖ, ਰਨਰ ਅੱਪ ਟੀਮ ਨੂੰ 1 ਲੱਖ ਅਤੇ ਤੀਜੇ ਨੰਬਰ ਤੇ ਬਠਿੰਡਾ ਨੂੰ 50,000 ਦਾ ਇਨਾਮ ਮਿਲਿਆ । ਇਸ ਸਮਾਰੋਹ ਦੌਰਾਨ ਅਮ੍ਰਿਤਸਰ ਵਿਖੇ ਖੇਡੇ ਗਏ ਅੰਡਰ 19 ਖਿਡਾਰੀਆਂ ਤੇ ਏ.ਜੀ.ਏ ਗੋਲਡ ਕੱਫ ਦੇ ਚੋਟੀ ਦੇ ਕਲਾਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ।

ਸਾਰੇ ਜ਼ਿਲਿਆਂ ਦੇ ਸਕੱਤਰਾਂ ਨੂੰ ਇਸ ਵੱਡੇ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸੇਵਾਵਾਂ ਬਦਲੇ ਸਨਮਾਨਤ ਕੀਤਾ ਗਿਆ । ਟਰਾਈਡੈਂਟ ਸਮੂਹ ਦੇ ਚੇਅਰਮੈਨ ਅਤੇ ਪੀਸੀਏ ਦੇ ਪ੍ਰਧਾਨ ਸ਼੍ਰੀ ਰਾਜਿੰਦਰ ਗੁਪਤਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੀਸੀਏ ਜ਼ਮੀਨੀ ਪੱਧਰ ਤੇ ਵਧੇਰੇ ਕ੍ਰਿਕਟ ਲਈ ਤਿਆਰ ਹੈ । ਉਨ੍ਹਾਂ ਨੇ 10 ਏਕੜ ਜ਼ਮੀਨ ਦਿੱਤੀ ਹੈ ਅਤੇ ਬਰਨਾਲਾ ਵਿਖੇ ਖੇਡ ਗਤੀਵਿਧੀਆਂ ਲਈ ਆਉਣ ਵਾਲੇ ਸਾਲ ਵਿੱਚ 11 ਕਰੋੜ ਰੁਪਏ ਦੀ ਵਿਵਸਥਾ ਰੱਖੀ ਹੈ । ਅਜਿਹਾ ਲਗਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਦੋ ਦਹਾਕਿਆਂ ਬਾਅਦ ਪੰਜਾਬ ਰਣਜੀ ਟਰਾਫੀ ਤੇ ਕਬਜ਼ਾ ਕਰ ਲਵੇਗਾ ।

Today Now News

RELATED ARTICLES
- Advertisment -

POPULAR POSTS