ਨਵੀਂ ਦਿੱਲੀ: ਰੋਹਿਤ ਸ਼ਰਮਾ (Rohit Sharma) ਦੀ ਭਾਰਤੀ ਟੀਮ (Indian Cricket Team) ਦਾ ਜੇਤੂ ਸਫਰ ਜਾਰੀ ਹੈ। ਪਹਿਲਾਂ ਵੈਸਟਇੰਡੀਜ਼ ਖਿਲਾਫ ਵਨਡੇ ਅਤੇ ਟੀ-20 ਸੀਰੀਜ਼ ‘ਚ ਕਲੀਨ ਸਵੀਪ ਅਤੇ ਫਿਰ ਸ਼੍ਰੀਲੰਕਾ (Sri Lanka) ‘ਤੇ ਟੀ-20 ਸੀਰੀਜ਼ (T-20) ‘ਚ ਕਲੀਨ ਸਵੀਪ। ਹੁਣ ਭਾਰਤੀ ਟੀਮ ਇੰਡੀਆ ਨਜ਼ਰਾਂ ਸ਼੍ਰੀਲੰਕਾ ਦੇ ਖਿਲਾਫ 2 ਮੈਚਾਂ ਦੀ ਟੈਸਟ ਸੀਰੀਜ਼ (Ind-sl test series) ‘ਤੇ ਹਨ।
![,[object Object], ਰੋਹਿਤ ਸ਼ਰਮਾ (Rohit Sharma) ਦੀ ਭਾਰਤੀ ਟੀਮ (Indian Cricket Team) ਦਾ ਜੇਤੂ ਸਫਰ ਜਾਰੀ ਹੈ। ਪਹਿਲਾਂ ਵੈਸਟਇੰਡੀਜ਼ ਖਿਲਾਫ ਵਨਡੇ ਅਤੇ ਟੀ-20 ਸੀਰੀਜ਼ 'ਚ ਕਲੀਨ ਸਵੀਪ ਅਤੇ ਫਿਰ ਸ਼੍ਰੀਲੰਕਾ (Sri Lanka) 'ਤੇ ਟੀ-20 ਸੀਰੀਜ਼ (T-20) 'ਚ ਕਲੀਨ ਸਵੀਪ। ਹੁਣ ਭਾਰਤੀ ਟੀਮ ਇੰਡੀਆ ਨਜ਼ਰਾਂ ਸ਼੍ਰੀਲੰਕਾ ਦੇ ਖਿਲਾਫ 2 ਮੈਚਾਂ ਦੀ ਟੈਸਟ ਸੀਰੀਜ਼ (Ind-sl test series) 'ਤੇ ਹਨ।](https://images.news18.com/punjabi/uploads/2022/03/1646111314_rohit-mohali-.jpg)
ਪਹਿਲਾ ਮੈਚ 4 ਮਾਰਚ ਤੋਂ ਮੁਹਾਲੀ ਵਿੱਚ ਖੇਡਿਆ ਜਾਵੇਗਾ। ਇਸ ਦੇ ਲਈ ਟੀਮ ਇੰਡੀਆ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਮੋਹਾਲੀ ਪਹੁੰਚ ਚੁੱਕੀਆਂ ਹਨ। ਖਿਡਾਰੀ ਮੰਗਲਵਾਰ ਤੋਂ ਅਭਿਆਸ ਸ਼ੁਰੂ ਕਰਨਗੇ..
ਰੋਹਿਤ ਸ਼ਰਮਾ ਵੀ ਟੈਸਟ ਕਪਤਾਨ ਦੇ ਰੂਪ ‘ਚ ਡੈਬਿਊ ਕਰਨਗੇ। ਵਿਰਾਟ ਕੋਹਲੀ ਨੇ ਮੋਹਾਲੀ ਪਹੁੰਚ ਕੇ ਪਹਿਲਾਂ ਹੀ ਅਭਿਆਸ ਸ਼ੁਰੂ ਕਰ ਦਿੱਤਾ ਸੀ। ਕੋਹਲੀ ਨੂੰ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਸੀ।
ਕੋਹਲੀ ਆਪਣਾ 100ਵਾਂ ਟੈਸਟ ਮੈਚ ਮੋਹਾਲੀ ‘ਚ ਖੇਡਣਗੇ। ਭਾਰਤ ਨੂੰ ਪਿਛਲੀ ਟੈਸਟ ਸੀਰੀਜ਼ ‘ਚ ਦੱਖਣੀ ਅਫਰੀਕਾ ਹੱਥੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਸੀਨੀਅਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ (Cheteshwar Pujara) ਅਤੇ ਅਜਿੰਕਿਆ ਰਹਾਣੇ (Ajinkya Rahane) ਨੂੰ ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਮੌਕਾ ਨਹੀਂ ਮਿਲਿਆ ਹੈ




