17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੀਪੀਆਈ (ਐਮ) ਦੀ 23 ਵੀ ਜਿਲ੍ਹਾ ਡੈਲੀਗੇਟ ਕਾਨਫਰੰਸ 20 ਸਤੰਬਰ ਨੂੰ ਹੋਵੇਗੀ...

ਸੀਪੀਆਈ (ਐਮ) ਦੀ 23 ਵੀ ਜਿਲ੍ਹਾ ਡੈਲੀਗੇਟ ਕਾਨਫਰੰਸ 20 ਸਤੰਬਰ ਨੂੰ ਹੋਵੇਗੀ : ਐਡਵੋਕੇਟ ਉੱਡਤ
ਕਾਨਫਰੰਸ ਉੱਘੇ ਕਮਿਉਨਿਸਟ ਆਗੂਆਂ ਕਾਮਰੇਡ ਰਘੂਨਾਥ ਸਿੰਘ ਤੇ ਸਰੂਪ ਲੌਗੋਵਾਲੀਆ ਨੂੰ ਸਮਰਪਿਤ ਹੋਵੇਗੀ

ਮਾਨਸਾ 14 ਸਤੰਬਰ:- ਸੀਪੀਆਈ (ਐਮ) ਦੀ 23 ਵੀ ਜਿਲ੍ਹਾ ਕਾਨਫਰੰਸ 20 ਸਤੰਬਰ ਨੂੰ ਪਾਰਟੀ ਦਫਤਰ ਵਿੱਖੇ ਕਾਮਰੇਡ ਰਘੂਨਾਥ ਸਿੰਘ ਨਗਰ ਤੇ ਕਾਮਰੇਡ ਸਰੂਪ ਲੌਗੋਵਾਲੀਆ ਹਾਲ ਵਿਖੇ ਆਯੋਜਿਤ ਕੀਤੀ ਜਾਵੇਗੀ , ਇਹ ਜਾਣਕਾਰੀ ਪ੍ਰੈਸ ਬਿਆਨ ਰਾਹੀ ਜਾਣਕਾਰੀ ਦਿੰਦਿਆਂ ਸੀਪੀਆਈ (ਐਮ) ਦੇ ਜਿਲ੍ਹਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਕਾਨਫਰੰਸ ਵਿੱਚ ਪਿਛਲੇ ਸਮੇ ਵਿੱਚ ਕੀਤੇ ਕੰਮਾ ਦਾ ਰੀਵਿਊ ਕੀਤਾ ਜਾਵੇਗਾ , ਆਉਣ ਵਾਲੇ ਸਮੇ ਲਈ ਟੀਚਾ ਮਿੱਥਿਆ ਜਾਵੇਗਾ ਤੇ ਨਵੀ ਲੀਡਰਸਿਪ ਚੁਣਨ ਦੇ ਨਾਲ 23 ਵੀ ਸੂਬਾ ਕਾਨਫਰੰਸ ਲਈ ਡੈਲੀਗੇਟਾ ਦੀ ਚੌਣ ਕੀਤੀ ਜਾਵੇਗੀ ।
ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਵਿੱਚ ਜਿਲ੍ਹੇ ਵਿੱਚੋ ਚੁਣੇ ਹੋਏ 70 ਡੈਲੀਗੇਟ ਹਿੱਸਾ ਲੈਣਗੇ ਤੇ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਤੇ ਸੂਬਾ ਸਕੱਤਰੇਤ ਮੈਬਰ ਕਾਮਰੇਡ ਭੂਪਚੰਦ ਚੰਨੋ ਵਿਸੇਸ ਤੌਰ ਤੇ ਸਿਰਕਤ ਕਰਨਗੇ ।

Today Now News

RELATED ARTICLES
- Advertisment -

POPULAR POSTS