16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੀ.ਪੀ.ਆਈ. (ਐਮ) ਦੇ ਜਿਲ੍ਹਾ ਸਕੱਤਰ ਕਾਮਰੇਡ ਉੱਡਤ ਅਤੇ ਹੋਰ ਆਗੂਆਂ ਖਿਲਾਫ਼ ਦਰਜ਼...

ਸੀ.ਪੀ.ਆਈ. (ਐਮ) ਦੇ ਜਿਲ੍ਹਾ ਸਕੱਤਰ ਕਾਮਰੇਡ ਉੱਡਤ ਅਤੇ ਹੋਰ ਆਗੂਆਂ ਖਿਲਾਫ਼ ਦਰਜ਼ ਝੂਠਾ ਰੱਦ ਕਰਵਾਉਣ ਲਈ ਰੋਸ ਪ੍ਰਦਰਸ਼ਨ ਅਤੇ ਧਰਨਾ ਅੱਜ – ਕਾਮਰੇਡ ਦਲਿਓ

ਪਾਰਟੀ ਦਫ਼ਤਰ ‘ਤੇ ਹਮਲਾ ਨਿੰਦਣਯੋਗ ਘਟਨਾ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸੀ.ਪੀ.ਆਈ. (ਐਮ) ਦੇ ਜਿਲ੍ਹਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਜਨਵਾਦੀ ਨੌਜਵਾਨ ਸਭਾ ਦੇ ਜਿਲ੍ਹਾ ਪ੍ਰਧਾਨ ਕਾ.ਰਾਜਿੰਦਰ ਸਿੰਘ ਹੀਰੇਵਾਲਾ , ਕਾ.ਰਾਜੂ ਗੋਸਵਾਮੀ , ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜਿਲ੍ਹਾ ਆਗੂਆਂ ਬੀਬੀ ਅਵਿਨਾਸ਼ ਕੌਰ , ਬੀਬੀ ਚਰਨਜੀਤ ਕੌਰ ਮਾਨਸਾ ਸਮੇਤ 10 ਸੀਟੂ ਆਗੂਆਂ ‘ਤੇ ਬੀਤੀ ਕੱਲ ਥਾਣਾ ਸਿਟੀ 2 ਮਾਨਸਾ ਵਿਖੇ ਝੂਠਾ ਮੁਕੱਦਮਾ ਦਰਜ਼ ਕਰਨ ਖਿਲਾਫ਼ ਸੀ.ਪੀ.ਐਮ. ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ 7 ਸਤੰਬਰ ਨੂੰ ਮਾਨਸਾ ਵਿਖੇ ਰੋਹ ਭਰਪੂਰ ਪ੍ਰਦਰਸ਼ਨ ਕਰਕੇ ਰੋਸ ਧਰਨਾ ਦਿੱਤਾ ਜਾਵੇਗਾ ।
ਇਹ ਜਾਣਕਾਰੀ ਪ੍ਰੈਸ ਨੂੰ ਦਿੰਦਿਆਂ ਸੀ ਪੀ ਆਈ (ਐਮ) ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸਵਰਨਜੀਤ ਸਿੰਘ ਦਲਿਓ ਐਡਵੋਕੇਟ ਨੇ ਦੱਸਿਆ ਕਿ ਇਸ ਰੋਸ ਧਰਨੇ ਨੂੰ ਸੀ ਪੀ ਆਈ (ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋ , ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਮੇਜਰ ਸਿੰਘ ਪੁੰਨਾਵਾਲ , ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਕੌਮੀ ਪ੍ਰਧਾਨ ਕਾਮਰੇਡ ਊਸ਼ਾ ਰਾਣੀ ਸਮੇਤ ਕੲੀ ਜਨਤਕ ਜਥੇਬੰਦੀਆਂ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂ ਸੰਬੋਧਨ ਕਰਨ ਲਈ ਪੁੱਜਣਗੇ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਸੀ ਪੀ ਆਈ (ਐਮ) ਦੇ ਅੰਦਰ ਦਾਖਲ ਹੋਕੇ ਹਮਲਾ ਕਰਨ ਅਤੇ ਸਾਥੀ ਕੁਲਵਿੰਦਰ ਸਿੰਘ ਉੱਡਤ ਅਤੇ ਰਾਜਾ ਸਿੰਘ ਦੂਲੋਵਾਲ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਉਹਨਾਂ ਦੋਸ਼ੀਆਂ ਖਿਲਾਫ਼ ਫੌਜਦਾਰੀ ਮੁਕੱਦਮਾ ਦਰਜ ਕਰਨ ਅਤੇ ਉਹਨਾਂ ਨੂੰ ਮੁਅੱਤਲ ਕਰਨ ਦੀ ਮੰਗ ਵੀ ਕੀਤੀ ਜਾਵੇਗੀ। ਕਮਿਊਨਿਸਟ ਆਗੂ ਨੇ ਦੱਸਿਆ ਕਿ ਕਿਸਾਨ ਸਭਾ ,ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਵੱਲੋਂ ਬੀਤੀ ਕੱਲ 5 ਸਤੰਬਰ ਨੂੰ ਦੇਸ਼ ਵਿਆਪੀ ਐਕਸ਼ਨ ਦਾ ਸੱਦਾ ਸੀ , ਪਾਰਟੀ ਦਫ਼ਤਰ ਮਾਨਸਾ ਵਿਖੇ ਇਕੱਠੇ ਹੋਏ ਵਰਕਰਾਂ ‘ਤੇ ਪੁਲਿਸ ਦੀ ਧਾੜ ਨੇ ਆਪਣੇ ਇੱਕ ਟਾਊਟ ਦੇ ਇਸ਼ਾਰੇ ‘ਤੇ ਪਾਰਟੀ ਦਫ਼ਤਰ’ਤੇ ਹਮਲਾ ਕਰ ਦਿੱਤਾ ਅਤੇ ਪੁਲਿਸ ਵਾਲਿਆਂ ਤੇ ਪ੍ਰਾਈਵੇਟ ਵਿਅਕਤੀਆਂ ਨੇ ਕਮਿਊਨਿਸਟ ਆਗੂਆਂ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਅਤੇ ਝੂਠੀ ਕਹਾਣੀ ਘੜਕੇ ਮੁਕੱਦਮਾ ਦਰਜ ਕਰ ਦਿੱਤਾ। ਸਾਥੀ ਕੁਲਵਿੰਦਰ ਸਿੰਘ ਸਮੇਤ ਪੰਜ ਸਾਥੀਆਂ ਨੂੰ ਗਿਰਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਦੀ ਇਹ ਕਾਰਵਾਈ ਬੇਹੱਦ ਨਿੰਦਣਯੋਗ ਹੈ।
ਉਨ੍ਹਾਂ ਦੱਸਿਆ ਕਿ ਕੱਲ ਦੇ ਰੋਸ ਪ੍ਰਦਰਸ਼ਨ ਅਤੇ ਧਰਨੇ ਸਬੰਧੀ ਜ਼ਿਲੇ ਭਰ ਵਿੱਚ ਤਿਆਰੀਆਂ ਆਰੰਭੀਆਂ ਹੋਈਆਂ ਹਨ । ਪਾਰਟੀ ਦੇ ਤਹਿਸੀਲ ਸਰਦੂਲਗੜ੍ਹ ਦੇ ਸਕੱਤਰ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ , ਤਹਿਸੀਲ ਮਾਨਸਾ ਦੇ ਸਕੱਤਰ ਕਾਮਰੇਡ ਨਛੱਤਰ ਸਿੰਘ ਢੈਪੲੀ , ਪੰਜਾਬ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਹਰਨੇਕ ਸਿੰਘ ਖੀਵਾ , ਕਾਮਰੇਡ ਅਮਰਜੀਤ ਸਿੰਘ ਖੋਖਰ , ਕਾਮਰੇਡ ਕਰਨੈਲ ਸਿੰਘ ਭੀਖੀ , ਕਾਮਰੇਡ ਸੁਰੇਸ਼ ਕੁਮਾਰ ਮਾਨਸਾ , ਕਾਮਰੇਡ ਜਸਵੰਤ ਸਿੰਘ ਬੀਰੋਕੇ , ਕਾਮਰੇਡ ਰਾਜ ਕੁਮਾਰ ਗਰਗ , ਸੀਟੂ ਦੀ ਸੀਨੀਅਰ ਆਗੂ ਬੀਬੀ ਜਸਵਿੰਦਰ ਕੌਰ ਆਦਿ ਅਨੇਕਾਂ ਆਗੂ ਸਰਗਰਮੀ ਨਾਲ ਜੁੱਟੇ ਹੋਏ ਹਨ।
ਕਾਮਰੇਡ ਦਲਿਓ ਨੇ ਸਾਰੀਆਂ ਹਮਖਿਆਲੀ ਅਤੇ ਇੰਨਸਾਫਪਸੰਦ ਧਿਰਾਂ ਨੂੰ ਅਪੀਲ ਕੀਤੀ ਕਿ ਇਸ ਧੱਕੇਸ਼ਾਹੀ ਖਿਲਾਫ਼ ਸੰਘਰਸ਼ ਵਿੱਚ ਸਾਥ ਦੇਣ। ਉਨ੍ਹਾਂ ਕਿਹਾ ਕਿ ਜੇਕਰ ਜਿਲ੍ਹਾ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਵਿੱਚ ਇੰਨਸਾਫ ਨਾ ਕੀਤਾ ਤਾਂ ਸੀ ਪੀ ਆਈ (ਐਮ) ਅਤੇ ਵੱਖ ਵੱਖ ਜਥੇਬੰਦੀਆਂ ਸਹਿਯੋਗ ਨਾਲ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਵਰਨਣਯੋਗ ਹੈ ਕਿ ਉਕਤ ਆਗੂਆਂ ਦੇ ਬਰਖਿਲਾਫ ਥਾਣਾ ਸਿਟੀ 2 ਮਾਨਸਾ ਵਿਖੇ ਮਿਤੀ 5-9-2020 ਨੂੰ ਐਫ ਆਈ ਆਰ ਨੰਬਰ 157 ਅੰਡਰ ਸੈਕਸ਼ਨ 353,186,332,188,269 ਆਈ ਪੀ ਸੀ ਅਤੇ ਡੀ.ਐਮ ਐਕਟ ਦੀ ਧਾਰਾ 51 ਤਹਿਤ ਮੁਕੱਦਮਾ ਦਰਜ਼ ਕੀਤਾ ਹੈ। ਉਕਤ ਮੁਕੱਦਮੇ ਵਿੱਚ ਗਿਰਫਤਾਰ ਪੰਜ ਆਗੂਆਂ ਕੁਲਵਿੰਦਰ ਸਿੰਘ ਉੱਡਤ ਭਗਤ ਰਾਮ ,ਰਾਜਿੰਦਰ ਸਿੰਘ ਹੀਰੇਵਾਲਾ , ਗੋਵਿੰਦਾ ਗੋਸਵਾਮੀ ਮਾਨਸਾ , ਰਾਜਾ ਸਿੰਘ ਦੂਲੋਵਾਲ , ਜਗਤਾਰ ਸਿੰਘ ਬੋਹਾ ਨੂੰ ਅੱਜ ਮਾਣਯੋਗ ਜੱਜ ਸ੍ਰੀ ਹਰੀਸ਼ ਕੁਮਾਰ ਜੀ ਜੁਡੀਸ਼ਲ ਮੈਜਿਸਟ੍ਰੇਟ ਫਸਟ ਕਲਾਸ (ਡਿਊਟੀ ਜੱਜ) ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ , ਬਚਾਅ ਪੱਖ ਵੱਲੋਂ ਐਡਵੋਕੇਟ ਰਘਵੀਰ ਸਿੰਘ ਮਾਨਸਾ ਪੇਸ਼ ਹੋਏ । ਉਕਤ ਆਗੂਆਂ ਨੂੰ 18 ਸਤੰਬਰ ਤੱਕ ਜਿਲ੍ਹਾ ਜੇਲ੍ਹ ਬਰਨਾਲਾ ਵਿਖੇ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ।

Today Now News

RELATED ARTICLES
- Advertisment -

POPULAR POSTS