17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੌਂਸਲਰ ਨਾਗਪਾਲ ਵੱਲੋਂ ਬੰਨੇ ਮੰਤਰੀ ਦੇ ਤਰੀਫਾਂ ਦੇ ਪੁਲ, ਹੋਇਆ ਵਿਰੋਧ

ਕੌਂਸਲਰ ਨਾਗਪਾਲ ਵੱਲੋਂ ਬੰਨੇ ਮੰਤਰੀ ਦੇ ਤਰੀਫਾਂ ਦੇ ਪੁਲ, ਹੋਇਆ ਵਿਰੋਧ

ਖੰਨਾ, 4 ਫਰਵਰੀ (ਪਰਮਜੀਤ ਸਿੰਘ ਧੀਮਾਨ) -ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਵਿਚ ਨਿੱਤਰੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਲੋਕਾਂ ਦੀ ਹਿਮਾਇਤ ਹਾਸਲ ਕਰਨ ਲਈ ਵੱਡੇ ਪੱਧਰ ’ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਮੀਦਵਾਰਾਂ ਤੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਸ਼ੋਸ਼ਲ ਮੀਡੀਆ ਦਾ ਵੀ ਵੱਡੇ ਪੱਧਰ ’ਤੇ ਸਹਾਰਾ ਲਿਆ ਜਾ ਰਿਹਾ ਹੈ। ਸੂਬੇ ’ਚ ਪੰਜ ਸਾਲ ਤੋਂ ਕਾਂਗਰਸ ਦੀ ਸਰਕਾਰ ਤੇ ਨਗਰ ਕੌਂਸਲ ਖੰਨਾ ’ਚ ਦੂਜੀ ਵਾਰ ਸੱਤਾ ’ਤੇ ਕਾਬਜ਼ ਕਾਂਗਰਸ ਨੂੰ ਸ਼ਹਿਰ ਵਾਸੀਆਂ ਵੱਲੋਂ ਸ਼ੋਸ਼ਲ ਮੀਡੀਆ ’ਤੇ ਘੇਰਿਆ ਜਾ ਰਿਹਾ ਹੈ, ਜਿਸ ਕਾਰਨ ਜਿੱਥੇ ਜ਼ਮੀਨੀ ਪੱਧਰ ’ਤੇ ਕਾਂਗਰਸ ਦਾ ਵਿਰੋਧ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ, ਉੱਥੇ ਲੋਕ ਸ਼ੋਸ਼ਲ ਮੀਡੀਆ ’ਤੇ ਵੀ ਕਾਂਗਰਸ ਵੱਲੋਂ ਕੀਤੇ ਵਿਕਾਸ ਦੇ ਦਾਅਵਿਆਂ ਨੂੰ ਲੈ ਕੇ ਖਰੀਆਂ ਖਰੀਆਂ ਸੁਣਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਜਿਸ ਵਿਚ ਯੂਥ ਕਾਂਗਰਸ ਦੇ ਬੁਲਾਰੇ ਅਤੇ ਵਾਰਡ ਨੰਬਰ-12 ਤੋਂ ਕੌਂਸਲਰ ਗੁਰਮੀਤ ਨਾਗਪਾਲ ਵੱਲੋਂ ਫੇਸਬੁੱਕ ਤੇ ਪਾਈ ਵੀਡੀਓ ਚਰਚਾ ਵਿਚ ਹੈ। ਜਿੱਥੇ ਕੁਝ ਲੋਕਾਂ ਵੱਲੋਂ ਇਸ ਦੀ ਸ਼ਲਾਘਾ ਕੀਤੀ ਗਈ, ਉੱਥੇ ਜ਼ਿਆਦਾਤਰ ਸ਼ਹਿਰ ਵਾਸੀਆਂ ਵੱਲੋਂ ਤਿੱਖੇ ਸਵਾਲ ਖੜ੍ਹੇ ਕੀਤੇ ਗਏ। ਵੀਡੀਓ ’ਚ ਨਾਗਪਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਲੈ ਕੇ ਮੌਜੂਦਾ ਕਾਂਗਰਸੀ ਵਿਧਾਇਕ ਤੇ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਕਸੀਦੇ ਪੜ੍ਹਦੇ ਨਜ਼ਰ ਆਏ। ਜਿਸ ’ਤੇ ਇਕ ਫੇਸਬੁੁੱਕ ਯੂਜ਼ਰ ਨੇ ਨਾਗਪਾਲ ਦੇ ਕੰਮਾਂ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਨਾਗਪਾਲ ਨੂੰ ਆਪਣੇ ਵਾਰਡ ਵੱਲ ਧਿਆਨ ਦੇਣਾ ਚਾਹੀਦਾ ਹੈ, ਜਿੱਥੇ ਜਾਣ ਨੂੰ ਵੀ ਦਿਲ ਨਹੀਂ ਕਰਦਾ। ਇਸ ਵਾਰ ਕੋਟਲੀ ਨੂੰ ਵੋਟ ਨਹੀਂ ਪੈਣੀ ਜਿੰਨਾ ਬੁਰਾ ਹਾਲ ਖੰਨਾ ਸ਼ਹਿਰ ਦਾ ਹੈ, ਪਹਿਲਾ ਕਦੇ ਵੀ ਨਹੀਂ ਹੋਇਆ, ਖੰਨਾ ਨੂੰ ਜ਼ਿਲ੍ਹਾ ਬਨਾਉਣ ਦਾ ਵਾਅਦਾ ਪੂਰਾ ਨਹੀਂ ਕੀਤਾ, ਕੋਵਿਡ ਦੌਰਾਨ ਐਮ.ਐਲ.ਏ ਕਦੇ ਸ਼ਹਿਰ ਵਿਚ ਨਹੀਂ ਆਏ, ਨਜਾਇਜ਼ ਕਬਜ਼ੇ ਹਟਾਉਣ ਵਿਚ ਅਸਮਰਥ ਰਹੇ। ਲੋਕਾਂ ਨੇ ਸ਼ਹਿਰ ’ਚ ਖੜ੍ਹੇ ਗੰਦੇ ਪਾਣੀ, ਟੁੱਟੀਆਂ ਸੜਕਾਂ, ਗਲੀਆਂ ਦੀ ਮਾੜੀ ਹਾਲਤ ਦੀਆਂ ਤਸਵੀਰਾਂ ਤੇ ਵੀਡੀਓ ਵੀ ਸਾਂਝੀ ਕੀਤੀ। ਨਾਗਪਾਲ ਨੇ ਇਸ ਵੀਡੀਓ ਕਾਰਨ ਪਾਰਟੀ ਦੇ ਹੋ ਰਹੇ ਵਿਰੋਧ ਉਪਰੰਤ ਕਮੈਂਟਸ ਬੰਦ ਕਰ ਦਿੱਤੇ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਉਮੀਦਵਾਰ ਜਸਦੀਪ ਕੌਰ ਯਾਦੂ ਨੇ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਸ਼ਹਿਰ ਦਾ ਵਿਕਾਸ ਨਹੀਂ ਸਗੋਂ ਕਾਂਗਰਸੀ ਲੀਡਰਾਂ ਦਾ ਹੀ ਵਿਕਾਸ ਹੋਇਆ ਹੈ। ਭਾਜਪਾ ਉਮੀਦਵਾਰ ਗੁਰਪ੍ਰੀਤ ਸਿੰਘ ਭੱਟੀ ਨੇ ਕਿਹਾ ਕਿ ਕਾਂਗਰਸ ਨੂੰ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ। ਸ਼ਹਿਰ ਦੀਆਂ ਮਾੜੀਆਂ ਸੜਕਾਂ, ਗਲੀਆਂ-ਨਾਲੀਆਂ ਅਤੇ ਵੈਟੀਲੇਟਰ ’ਤੇ ਪੁੱਜ ਚੁੱਕੇ ਸਫਾਈ ਪ੍ਰਬੰਧ ਕਾਂਗਰਸ ਕਾਰਜਕਾਲ ਦੌਰਾਨ ਵੱਡੇ ਪੱਧਰ ’ਤੇ ਹੋਏ ਭ੍ਰਿਸ਼ਟਾਚਾਰ ਦੀ ਗਵਾਹੀ ਭਰਦੇ ਹਨ।

Today Now News

RELATED ARTICLES
- Advertisment -

POPULAR POSTS