ਪਰਮਿੰਦਰ ਪਾਸ਼ਾ ਨੇ ਦਿੱਤੀ ਸਿਹਰਾ ਬੰਨ ਕੇ ਨਗਰ ਕੌਂਸਲ ਦਫਤਰ ਵਿੱਚ ਭੂੱਖ ਹਡ਼ਤਾਲ ਸ਼ੁਰੂ ਕਰਨ ਦੀ ਚਿਤਾਵਨੀ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਚੌਣਾਂ ਮਗਰੋਂ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕਾਂਗਰਸੀ ਆਗੂਆਂ ਵਿੱਚ ਵਿਕਾਸ ਕੰਮਾਂ ਦਾ ਕ੍ਰੇਡਿਟ ਲੈਣਦੀ ਹੋਡ਼ ਮਚ ਗਈ ਹੈ। ਇਸਦੇ ਚਲਦਿਆਂ ਮੰਗਲਵਾਰ ਨੂੰ ਜਿੱਥੇ ਵਾਰਡ ਨੰਬਰ 15 ਦੇ ਕੌਂਸਲਰ ਮਨਜੀਤ ਕੌਰ ਪਾਸ਼ਾ ਵੱਲੋਂ ਗੋਨਿਆਣਾ ਰੋਡ ਦੀ ਗਲੀ ਨੰਬਰ 5 ਦਾ ਟੱਕ ਲਾਇਆ ਗਿਆ, ਉੱਥੇ ਹੀ ਕਾੰਗਰਸੀ ਆਗੂ ਦੀ ਦਖਲਅੰਦਾਜੀ ਦੇ ਚਲਦਿਆਂ ਵਿਕਾਸ ਕੰਮ ਸ਼ੁਰੂ ਨਾ ਹੋ ਸਕਿਆ। ਇਸ ਮੌਕੇ ਮੌਜੂਦ ਕੌਂਸਲਰ ਮਨਜੀਤ ਕੌਰ ਪਾਸ਼ਾ ਦੇ ਪਤੀ ਸਾਬਕਾ ਐਮ ਸੀ ਪਰਮਿੰਦਰ ਪਾਸ਼ਾ ਨੇ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਤੇ ਦੋਸ਼ ਲਾਉਂਦਿਆਂ ਕਿਹਾ ਕਿ ਬੀਬੀ ਬਰਾੜ ਖੁਦ ਇਸ ਦਾ ਕ੍ਰੇਡਿਟ ਲੈਣਾ ਚਾਹੁੰਦੇ ਹਨ, ਇਸ ਲਈ ਵਿਕਾਸ ਕੰਮ ਰੋਕਿਆ ਹੈ, ਪਰ ਉਹ ਗਲੀ ਦਾ ਕੰਮ ਸ਼ੁਰੂ ਕਰਵਾ ਕੇ ਰਹਿਣਗੇ। ਉਹਨਾਂ ਕਿ ਉਹਨਾਂ ਵਲੋਂ ਕੌਂਸਲਰ ਹੁੰਦਿਆਂ19 ਲੱਖ 80 ਹਜ਼ਾਰ ਰੁਪਏ ਦੇ ਵਾਰਡ ਨੰਬਰ 15 ਦੀਆਂ ਵੱਖ-ਵੱਖ ਗਲੀਆਂ ਦਾ ਟੈਂਡਰ ਪਾਸ ਕਰਵਾਇਆ ਗਿਆ ਸੀ। ਪ੍ਰੰਤੂ ਕਾਂਗਰਸੀ ਵਾਰਡ ਵਿਚ ਆਪਣੀ ਹਾਰ ਤੋਂ ਬੁਰੀ ਤਰ੍ਹਾਂ ਬੁਖਲਾਏ ਹੋਏ ਹਨ ਹਨ ਅਤੇ ਹੁਣ ਵਿਕਾਸ ਕਾਰਜਾਂ ਨੂੰ ਰੋਕਣ ਲੱਗੇ ਹਨ ਉਨ੍ਹਾਂ ਕਿਹਾ ਕਿਜੇਕਰ 04ਮਾਰਚ ਨੂੰ ਕੰਮ ਸ਼ੁਰੂ ਨਹੀਂ ਹੁੰਦਾ ਤਾਂ 05 ਮਾਰਚ ਨੂੰ ਉਹ ਨਗਰ ਕੌਂਸਲ ਦਫਤਰ ਵਿੱਚ ਸਿਹਰਾ ਬੰਨ੍ਹ ਕੇ ਭੂੱਖ ਹਡ਼ਤਾਲ ਤੇ ਬੈਠ ਜਾਣਗੇ। ਇਸ ਮੌਕੇ ਪਾਸ਼ਾ ਨੇ ਕਿਹਾ ਕਿ ਵੋਟਰਾਂ ਨੇ ਉਨਾਂ ਦੇ ਪਰਿਵਾਰ ਪ੍ਰਤੀ ਜੋ ਦੁਬਾਰਾ ਵਿਸ਼ਵਾਸ ਜਤਾ ਕੇ ਉਨਾਂ ਨੂੰ ਨਗਰ ਕੌਂਸਲ ਚੋਣਾਂ ਵਿੱਚ ਜਿਤਾਇਆ ਹੈ, ਉਸਦਾ ਅਹਿਸਾਨ ਉਹ ਵਾਰਡ ਦਾ ਰੁਕਿਆ ਵਿਕਾਸ ਕੰਮ ਮੁਕੰਮਲ ਕਰਵਾ ਕੇ ਉਤਾਰਨਗੇ। ਵਾਰਡ ਦੇ ਵਿਕਾਸ ਕੰਮਾਂ ਵਿੱਚ ਖਡ਼ੌਤ ਨਹੀਂ ਆਉਣ ਦਿੱਤੀ ਜਾਵੇਗੀ।






