17.1 C
Chandigarh

TODAY NOW NEWS

Thursday, March 19, 2026
HomeBREAKING NEWSਤਾਜਪੋਸ਼ੀ ਲਈ ਚੰਡੀਗਡ਼੍ਹ ਜਾ ਰਹੀ ਬੱਸ ਨਾਲ ਵਾਪਰਿਆ ਹਾਦਸਾ, 7 ਦੀ...

ਤਾਜਪੋਸ਼ੀ ਲਈ ਚੰਡੀਗਡ਼੍ਹ ਜਾ ਰਹੀ ਬੱਸ ਨਾਲ ਵਾਪਰਿਆ ਹਾਦਸਾ, 7 ਦੀ ਮੌਤ, ਕਈ ਜ਼ਖਮੀ

ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੇ ਲਈ ਸ਼ਾਮਲ ਹੋਣ ਚੰਡੀਗੜ੍ਹ ਜਾ ਰਹੇ ਕਾਂਗਰਸ ਦੀ ਬੱਸ ਸਾਹਮਣੇ ਤੋਂ ਆ ਰਹੀ ਯਾਤਰੀ ਬੱਸ ਨਾਲ ਟਕਰਾ ਗਈ

ਮੋਗਾ 23 ਜੁਲਾਈ (ਹੈਪੀ ਢੰਡ, ਹਰਪਾਲ ਸਹਾਰਨ) : ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੇ ਲਈ ਸ਼ਾਮਲ ਹੋਣ ਚੰਡੀਗੜ੍ਹ ਜਾ ਰਹੇ ਕਾਂਗਰਸ ਦੀ ਮਿਨੀ ਬੱਸ ਸਾਹਮਣੇ ਤੋਂ ਆ ਰਹੀ ਯਾਤਰੀ ਬੱਸ ਨਾਲ ਟਕਰਾ ਗਈ. ਟੱਕਰ ਇੰਨੀ ਜ਼ਬਰਦਸਤ ਸੀ ਕਿ ਮੌਕੇ ਤੇ ਹੀ 7 ਲੋਕਾਂ ਦੀ ਮੌਤ ਹੋ ਗਈਜਦਕਿ 15 ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਹਨ. ਯਾਤਰੀ ਬੱਸ ਮੋਗਾ ਤੋਂ ਅੰਮ੍ਰਿਤਸਰ ਜਾ ਰਹੀ ਸੀ. ਸਵੇਰੇ ਸਾਢੇ 9 ਵਜੇ ਤਕ ਮ੍ਰਿਤਕ ਦੇਹਾਂ ਦਾ ਸਿਵਲ ਹਸਪਤਾਲ ਪਹੁੰਚ ਚੁੱਕੀਆਂ ਸਨ.ਪਰ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ.

ਜਾਣਕਾਰੀ ਦੇ ਮੁਤਾਬਿਕ ਮੋਗਾ ਤੋਂ ਸ਼ੁੱਕਰਵਾਰ ਦੀ ਸਵੇਰੇ ਕਰੀਬ ਸਾਢੇ 7 ਵਜੇ ਕਾਂਗਰਸ ਦੇ ਕਾਰਕੁਨਾਂ ਨਾਲ ਭਰੀ ਮਿੰਨੀ ਬੱਸ ਚੰਡੀਗਡ਼੍ਹ ਵਿਖੇ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਪ੍ਰੋਗਰਾਮ ਦੇ ਲਈ ਆ ਰਹੀ ਸੀ. ਮਿੰਨੀ ਬੱਸ ਜਨੇਰ ਦੇ  ਨੇੜੇ ਅਚਾਨਕ ਲਿੰਕ ਰੋਡ ਤੋਂ ਨਿਕਲ ਕੇ ਹਾਈਵੇ ਉੱਤੇ ਆ ਰਹੀ ਸਾਹਮਣੇ ਤੋਂ ਮੋਗਾ ਤੋਂ ਅੰਮ੍ਰਿਤਸਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦੇ ਨਾਲ ਉਸਦੀ ਟੱਕਰ ਹੋ ਗਈ. ਹਾਦਸਾ ਇੰਨਾ ਭਿਆਨਕ ਸੀ ਕਿ  ਦੋਵੇਂ ਬੱਸਾਂ ਦੇ ਚਾਲਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਚੀਕ ਪੁਕਾਰ ਸੁਣਨ ਤੋਂ ਬਾਅਦ ਆਸਪਾਸ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ‘ਚ ਮਦਦ ਦੇ ਲਈ ਪਹੁੰਚੇ ਇਸ ਤੋਂ ਬਾਅਦ ਉਨ੍ਹਾਂ ਨੇ ਬੱਸ ਵਿੱਚ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕੀਤਾ. ਹਾਦਸੇ ਦੇ ਅੱਧੇ ਘੰਟੇ ਬੀਤਣ ਮਗਰੋਂ ਐਂਬੂਲੈਂਸ ਮੌਕੇ ਤੇ ਪਹੁੰਚੀ ਫਾਰਨ ਐਂਬੂਲੈਂਸ ਦੇ ਰਾਹੀਂ ਜ਼ਖ਼ਮੀਆਂ ਨੂੰ ਮਥੁਰਾ ਦਾਸ ਸਿਵਲ ਹਸਪਤਾਲ ਵਿਚ ਲੈ ਕੇ ਜਾਇਆ ਗਿਆ.

ਉੱਥੇ ਹੀ ਇਸ ਬੱਸ ਹਾਦਸੇ ਉਤੇ ਮੁੱਖ ਮੰਤਰੀ ਵੱਲੋਂ ਦੁੱਖ ਜਤਾਇਆ ਗਿਆ.

ਦੱਸਿਆ ਗਿਆ ਕਿ ਇਸ ਬੱਸ ਹਾਦਸੇ ਚ ਤਿੰਨ ਕਾਂਗਰਸੀ ਵਰਕਰਾਂ ਦੀ ਮੌਤ ਹੋਈ ਹੈ ਉਨ੍ਹਾਂ ਨੇ ਇਲਾਕੇ ਦੇ  ਡੀਸੀ ਨੂੰ ਫੌਰੀ ਤੌਰ ਤੇ ਜ਼ਖਮੀਆਂ ਦਾ ਇਲਾਜ  ਕਰਾਉਣ ਦੇ ਹੁਕਮ ਦਿੱਤੇ ਹਨ.

Today Now News

RELATED ARTICLES
- Advertisment -

POPULAR POSTS