‘ਵੈਕਸੀਨ’ ਦੀ ਖੋਜ ਵਿੱਚ ਸਫਲਤਾ ਨਾ ਮਿਲਣ ਕਰਕੇ ਭਿਆਨਕ ਨਤੀਜੇ ਸਾਹਮਣੇ ਆ ਸਕਦੇ ਹਨ ।

ਨਵੀਂ ਦਿੱਲੀ (ਬਿਊਰੋ ਰਿਪੋਰਟ) : Coronavirus: ਕੋਰੋਨਾ ਵਾਇਰਸ 31 ਦਸੰਬਰ 2019 ਤੋਂ ਲੈ ਕੇ ਹੁਣ ਤਕ ਪੂਰੀ ਦੁਨੀਆ ਦੇ 213 ਦੇਸ਼ਾਂ ‘ਚ ਫੈਲ ਚੁੱਕਾ ਹੈ। ਜਿਸ ਕਰਕੇ ਪੂਰੀ ਦੁਨੀਆ ਵਿੱਚ 8 ਲੱਖ ਤੋਂ ਵੱਧ ਮੌਤਾਂ ਹੋ ਚੁੱਕਿਆਂ ਹਨ ਅਤੇ ਕਈ ਕਰੋੜ ਲੋਕ ਇਸ ਤੋਂ ਬਿਮਾਰ ਹੋਏ ਹਨ । SARS-CoV-2 ਵਾਇਰਸ ਬਹੁਤਾ ਬਦਲ ਨਹੀਂ ਰਿਹਾ ਜੋ ਕਿ ਵੈਕਸੀਨ ਦੀ ਖੋਜ ਲਈ ਚੰਗੀ ਖ਼ਬਰ ਹੈ, ਪਰ ਇਸ ਦੀ ਫੈਲਣ ਦੀ ਗਤੀ ਬਹੁਤ ਤੇਜ ਹੈ ਅਤੇ ਸਰਦੀ ਦੇ ਮੌਸਮ ਦੇ ਨਾਲ ਇਹ ਗਤੀ ਹੋਰ ਵੀ ਤੇਜ ਹੋ ਸਕਦੀ ਹੈ ।
ਸਰਦੀਆਂ ਦਾ ਮੌਸਮ ਆਉਣ ਵਾਲਾ ਹੈ ਇਸ ਲਈ W.H.O. ਦਾ ਮੰਨਣਾ ਹੈ ਕਿ ਇਹ ਮਹਾਮਾਰੀ ਦੀ ਦੂਸਰੀ ਲਹਿਰ ਲਿਆ ਸਕਦਾ ਹੈ, ਜੋ ਪਹਿਲਾਂ ਨਾਲੋਂ ਵੱਧ ਖ਼ਤਰਨਾਕ ਸਾਬਿਤ ਹੋ ਸਕਦੀ ਹੈ । ਹਾਲਾਂਕਿ, ਠੰਢੇ ਮੌਸਮ ‘ਚ ਵਾਇਰਸ ਦੇ ਵਿਵਹਾਰ ਬਾਰੇ ‘ਚ ਅਨਿਸ਼ਚਿਤਤਾ ਬਣੀ ਹੋਈ ਹੈ ਪਾਰ ਸ਼ੁਰੂਆਤੀ ਰਿਪੋਰਟਸ ਮੁਤਾਬਿਕ ਇਹ ਵਾਇਰਸ ਠੰਡ ਵਿੱਚ ਲੰਬੇ ਸਮੇਂ ਤਕ ਜੀਵਤ ਰਹਿ ਸਕਦਾ ਹੈ।
ਦੁਨੀਆ ਨੂੰ ਮਹਾਮਾਰੀ ਦੀ ਇਕ ਹੋਰ ਲਹਿਰ ਨਾਲ ਨਜਿੱਠਣ ਲਈ ਚੰਗੀ ਤਰ੍ਹਾਂ ਨਾਲ ਤਿਆਰ ਹੋਣ ਦੀ ਜ਼ਰੂਰਤ ਹੈ, ਆਉਣ ਵਾਲੀ ਸਥਿਤੀ ਹੁਣ ਤੋਂ ਵੀ ਜ਼ਿਆਦਾ ਗੰਭੀਰ ਹੋ ਸਕਦੀ ਹੈ। ਸਾਨੂੰ ਸਮਾਜ ਦੇ ਸਭ ਤੋਂ ਸੰਵੇਦਨਸ਼ੀਲ ਅਤੇ ਕਮਜ਼ੋਰ ਵਰਗਾਂ ਨੂੰ ਸੰਕ੍ਰਮਣ ਤੋਂ ਬਚਾਉਣ ਲਈ ਇਕ ਠੋਸ ਰਣਨੀਤੀ ਬਣਾਉਣ ਦੀ ਜ਼ਰੂਰਤ ਹੈ। ਸਰਦੀਆਂ ਦੇ ਮੌਸਮ ‘ਚ ਸਮਾਜਿਕ ਦੂਰੀ, ਹੱਥਾਂ ਦੀ ਸਫ਼ਾਈ ਅਤੇ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ‘ਚ ਕਿਸੇ ਤਰ੍ਹਾਂ ਦੀ ਕੋਤਾਹੀ ਜਾਨਲੇਵਾ ਸਾਬਿਤ ਹੋ ਸਕਦੀ ਹੈ।





