17.4 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਚੰਡੀਗੜ੍ਹ : ਕੋਰੋਨਾ ਪੀੜਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਹੋਈ ਮੌਤ, 30 ਸਤੰਬਰ...

ਚੰਡੀਗੜ੍ਹ : ਕੋਰੋਨਾ ਪੀੜਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਹੋਈ ਮੌਤ, 30 ਸਤੰਬਰ ਨੂੰ ਰਿਟਾਇਰ ਹੋਣਾ ਸੀ ।

ਹਰਵੀਰ ਆਨੰਦ ਨੇ ਅਗਸਤ ਵਿਚ ਹੀ ਡੀ.ਈ.ਓ. ਦਾ ਚਾਰਜ ਲਿਆ ਸੀ ਅਤੇ 30 ਸਤੰਬਰ ਨੂੰ ਸੇਵਾ-ਮੁਕਤ ਹੋਣ ਵਾਲੇ ਸਨ।

ਚੰਡੀਗੜ੍ਹ (ਬਿਊਰੋ) : ਹਰਵੀਰ ਆਨੰਦ, ਜ਼ਿਲ੍ਹਾ ਸਿੱਖਿਆ ਅਫ਼ਸਰ ਕੋਰੋਨਾ ਨਾਲ ਲੜਦੇ ਹੋਏ ਜ਼ਿੰਦਗੀ ਦੀ ਜੰਗ ਹਰ ਗਏ ਅਤੇ ਸਵੇਰੇ 5 ਵਜੇ ਉਹਨਾਂ ਆਪਣਾ ਆਖਰੀ ਸਾਹ ਲਿੱਤਾ । 31 ਅਗਸਤ ਨੂੰ ਪਹਿਲਾਂ ਜ਼ਿਲਾ ਸਿੱਖਿਆ ਅਫਸਰ ਦੇ ਪੀ.ਏ. ਦੀ ਕੋਰੋਨਾ ਰਿਪੋਰਟ ਪੋਜੀਟਿਵ ਆਈ ਸੀ ਜਿਸ ਦੇ ਚਲਦਿਆਂ ਮਹਿਕਮੇ ਜ਼ਿਲਾ ਸਿੱਖਿਆ ਦਫਤਰ ਨੂੰ ਬੰਦ ਕਰਵਾ ਦਿੱਤਾ ਗਿਆ ਸੀ । ਇਕ ਸਤੰਬਰ ਨੂੰ ਖੁਦ ਹਰਵੀਰ ਆਨੰਦ ਨੂੰ ਬੁਖਾਰ ਦੀ ਸ਼ਿਕਾਇਤ ਹੋਈ ਅਤੇ 4 ਸਤੰਬਰ ਨੂੰ ਉਨ੍ਹਾਂ ਦੀ ਕੋਰੋਨਾ ਰਿਪੋਰਟ ਵੀ ਪੋਜੀਟਿਵ ਆ ਗਈ ।

ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 10 ਵਿਚ ਪ੍ਰਿੰਸੀਪਲ ਰਹੇ ਹਰਵੀਰ ਆਨੰਦ ਨੇ ਅਗਸਤ ਵਿਚ ਹੀ ਡੀ.ਓ. ਦਾ ਚਾਰਜ ਲਿਆ ਸੀ ਅਤੇ 30 ਸਤੰਬਰ ਨੂੰ ਸੇਵਾ-ਮੁਕਤ ਹੋਣ ਵਾਲੇ ਸਨ।

Today Now News

RELATED ARTICLES
- Advertisment -

POPULAR POSTS