’18 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਵੇਕਸੀਨੇਸ਼ਨ ਲਗਾਈ ਗਈ’ : ਅਮਨਪ੍ਰੀਤ ਸਿੰਘ ਭੱਟੀ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਪੰਜਾਬ ਦੇ ਡਿਪਟੀ ਸਪੀਕਰ ਅਤੇ ਹਲਕਾ ਵਿਧਾਇਕ ਅਜਾਇਬ ਸਿੰਘ ਭੱਟੀ ਦੇ ਦਿਸ਼ਾ ਨਿਰਦੇਸ਼ ਹੇਠ ਦੀ ਐਡਵਰਡਗੰਜ ਸੰਸਥਾ ਵੱਲੋਂ ਮਲੋਟ ਵਿਚ ਕੋਰੋਨਾ ਵੈਕਸੀਨ ਲਗਾਉਣ ਦੇ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦੀ ਸ਼ੁਰੂਆਤ ਹਲਕਾ ਇµਚਾਰਜ ਅਮਨਪ੍ਰੀਤ ਸਿੰਘ ਭੱਟੀ ਅਤੇ ਦੀ ਐਡਵਰਡਗਜ਼ ਦੇ ਚੇਅਰਮੈਨ ਪ੍ਰਮੋਦ ਮਹਾਸਾ ਨੇ ਕੀਤੀ। ਇਸ ਕੈਂਪ ਵਿੱਚ ਕੋਰੋਨਾ ਵੈਕਸੀਨ ਲਗਾਉਣ ਵਾਲਿਆਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਮੌਕੇ ਐਡਵਰਡਗਜ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਅਤੇ ਸਮੂਹ ਮੈਬਰਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਨਿਯਾਤ ਪਾਉਣ ਅਤੇ ਇਸਦੇ ਖਾਤਮੇ ਤੋਂ ਇੱਕੋ ਇੱਕ ਉਪਰਾਲਾ ਹੈ, ਕੋਰੋਨਾ ਵੈਕਸੀਨ ਲਗਵਾਉਣ ਦਾ। ਅਸੀਂ ਕੁਝ ਹੱਦ ਤੱਕ ਕੋਰੋਨਾ ਵੈਕਸੀਨ ਲਗਵਾ ਕੇ ਇਸ ਕੋਰੋਨਾ ਮਹਾਮਾਰੀ ਤੋਂ ਬਚ ਸਕਦੇ ਹਾਂ। ਪਰ ਇਸਦੇ ਨਾਲ ਨਾਲ ਸਾਨੂੰ ਕੁਝ ਹੋਰਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ।






