17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਿਹਤ ਵਿਭਾਗ ਨੇ ਮੁਕਤਸਰ ਸਾਹਿਬ ਵਿਖੇ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ...

ਸਿਹਤ ਵਿਭਾਗ ਨੇ ਮੁਕਤਸਰ ਸਾਹਿਬ ਵਿਖੇ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਲਾਇਆ ਕੋਰੋਨਾ ਟੀਕਾਕਰਨ ਕੈਂਪ

ਸਿਹਤ ਵਿਭਾਗ ਵੱਲੋਂ ਇਨ੍ਹਾਂ ਸੰਸਥਾਵਾਂ ਨੂੰ 200 – 200 ਦੇ ਕਰੀਬ ਕੋ-ਵੈਕਸੀਨ ਦੀਆਂ ਡੋਜ਼ਸ ਮੁਹੱਈਆ ਕਰਵਾਈਆਂ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਭਰ ਵਿਚ ਕੋਰੋਨਾ ਮਹਾਂਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਅਤੇ ਕੋਰੋਨਾ ਟੀਕਾਕਰਨ ਕੈਂਪਲਗਾਏ ਜਾ ਰਹੇ ਹਨ ਇਸੇ ਦੇ ਚੱਲਦੇ ਸ੍ਰੀ ਮੁਕਤਸਰ ਸਾਹਿਬ ਦੇ ਸਿਹਤ ਵਿਭਾਗ ਦੀਆਂ ਵੱਖ ਵੱਖ ਟੀਮਾਂਦੇ ਵੱਲੋਂ ਸ਼ਹਿਰ ਭਰ ਵਿਚ ਵੱਖ ਵੱਖ ਥਾਵਾਂ ਉੱਪਰ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਕੋਰੋਨਾ ਟੀਕਾਕਰਨ ਕੈਂਪ ਲਗਾਏ ਗਏ ਹਨ ਜਿਸ ਵਿਚ ਸੰਤ ਨਿਰੰਕਾਰੀ ਭਵਨ ਵਿਚ ਕੋਰੋਨਾ ਕੈਂਪ, ਮੁਕਤਸਰ ਫੋਟੋਗ੍ਰਾਫਰ ਐਸੋਸੀਏਸ਼ਨ ਵਲੋਂ ਅਤੇ ਸ਼ਾਹ ਸਤਨਾਮ ਜੀ ਗਰੀਨ ਐੱਸ ਵੈੱਲਫੇਅਰ ਵਿੰਗ ਵੱਲੋਂ ਵੀ ਕੋਰੋਨਾ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਇਨ੍ਹਾਂ ਕੈਂਪਾਂ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਇਨ੍ਹਾਂ ਸੰਸਥਾਵਾਂ ਨੂੰ 200-200 ਦੇ ਕਰੀਬ ਕੋਰੋਨਾਟੀਕਾਕਰਨ ਦੀਆ ਕੋ ਵੈਕਸੀਨ ਦੀਆਂ ਡੋਜ਼ਜ਼ਸ ਮੁਹੱਈਆ ਕਰਵਾਈਆਂ ਗਈਆਂ ਨੇ ਤਾਂ ਜੋ ਲੋਕ ਇਸ ਕੋਰੋਨਾਮਹਾਂਮਾਰੀ ਤੋਂ ਬਚ ਸਕਣ ਅਤੇ ਆਪਣਾ ਬਚਾਅ ਕਰ ਸਕਣ ਇਨ੍ਹਾਂ ਕੈਂਪਾਂ ਦੇ ਵਿੱਚ ਲੋਕ ਪਹਿਲਾ ਅਤੇਦੂਜਾ ਟੀਕਾਕਰਨ ਕਰਨ ਕਰਵਾਉਣਗੇ ਤਸਵੀਰਾਂ ਚਤੁਸੀਂ ਦੇਖ ਸਕਦੇ ਹੋ ਕਿ ਇਨ੍ਹਾਂ ਕੈਂਪਾਂ ਵਿਚ ਪਹੁੰਚੇ ਹੋਏ ਲੋਕਾਂ ਵਿੱਚ ਟੀਕਾਕਰਨ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਇਨ੍ਹਾਂਸੰਸਥਾਵਾਂ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੀਗਈਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਕੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਦੇ ਲਈ ਆਪਣਾ ਟੀਕਾਕਰਨ ਜ਼ਰੂਰ ਕਰਵਾਓ ਤਾਂ ਜੋ ਇਸ ਭਿਆਨਕ ਬੀਮਾਰੀਤੋਂ ਬਚਿਆ ਜਾ ਸਕੇ ਅਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਡਰਨ ਦੀ ਲੋੜ ਨਹੀਂ ਇਹ ਟੀਕੇ ਡਬਲਿਊ ਐਚਓ ਸੰਸਥਾ ਵੱਲੋਂਪ੍ਰਮਾਣਿਤ ਨੇ ਅਤੇ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਹੀਂ ਕਰਦੇ

Today Now News

RELATED ARTICLES
- Advertisment -

POPULAR POSTS