17.4 C
Chandigarh

TODAY NOW NEWS

Friday, March 20, 2026
HomeCORONAVIRUSCORONA UPDATE IN INDIA : 24 ਘੰਟਿਆਂ 'ਚ 64 ਹਜ਼ਾਰ 399 ਮਾਮਲੇ...

CORONA UPDATE IN INDIA : 24 ਘੰਟਿਆਂ ‘ਚ 64 ਹਜ਼ਾਰ 399 ਮਾਮਲੇ ਆਏ ਸਾਹਮਣੇ

ਰਿਕਵਰੀ ਰੇਟ 70 ਫ਼ੀਸਦੀ ਦੇ ਕਰੀਬ

ਨਵੀਂ ਦਿੱਲੀ, (ਬਿਊਰੋ) : ਭਾਰਤ ‘ਚ ਕੋਰੋਨਾ ਵਾਇਰਸ ਦੀ ਰਫ਼ਤਾਰ ਘੱਟ ਹੁੰਦੀ ਨਹੀਂ ਦਿਖਾਈ ਦੇ ਰਹੀ। ਦੇਸ਼ ‘ਚ ਹੁਣ ਤਕ ਕੋਰੋਨਾ ਵਾਇਰਸ ਦੇ ਸਾਢੇ 21 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। 43 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੈ। ਐਕਟਿਵ ਕੇਸ ਛੇ ਲੱਖ 30 ਹਜ਼ਾਰ ਦੇ ਕਰੀਬ ਹੈ ਤੇ ਲਗਪਗ 15 ਲੱਖ ਮਰੀਜ਼ ਠੀਕ ਹੋ ਗਏ ਹਨ। ਸਿਹਤ ਮੰਤਰੀਲੇ ਦੁਆਰਾ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 64 ਹਜ਼ਾਰ 399 ਮਾਮਲੇ ਸਾਹਮਣੇ ਆਏ ਹਨ ਤੇ 861 ਲੋਕਾਂ ਦੀ ਮੋਤ ਹੋ ਗਈ ਹੈ। ਇਸ ਦੌਰਾਨ 7 ਲੱਖ 19 ਹਜ਼ਾਰ 364 ਸੈਂਪਲ ਟੈਸਟ ਹੋਏ ਹਨ। ਦੱਸ ਦਈਏ ਕਿ ਲਗਾਤਾਰ ਤੀਜੇ ਦਿਨ ਦੇਸ਼ ‘ਚ ਕੋਰੋਨਾ ਦੇ 60 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਅਨੁਸਾਰ ਦੇਸ਼ ‘ਚ ਕੁੱਲ ਹੁਣ ਤਕ 21 ਲੱਖ 53 ਹਜ਼ਾਰ 011 ਮਾਮਲੇ ਸਾਹਮਣੇ ਆ ਗਏ ਹਨ। ਇਸ ‘ਚ ਛੇ ਲੱਖ 28 ਹਜ਼ਾਰ 747 ਐਕਟਿਵ ਕੇਸ ਹਨ। 14 ਲੱਖ 80 ਹਜ਼ਾਰ 885 ਮਰੀਜ਼ ਠੀਕ ਹੋ ਗਏ ਹਨ ਤੇ 43 ਹਜ਼ਾਰ 379 ਮਰੀਜ਼ਾਂ ਦੀ ਮੌਤ ਹੋ ਗਈ ਹੈ। ਦੋ ਕਰੋੜ 41 ਲੱਖ ਛੇ ਹਜ਼ਾਰ 535 ਸੈਂਪਲ ਟੈਸਟ ਹੋਏ ਹਨ। ਰਿਕਵਰੀ 68.78 ਫ਼ੀਸਦੀ ਤੇ ਮ੍ਰਿਤਕ ਦਰ 2.01 ਫ਼ੀਸਦੀ ਹੋ ਗਏ ਹਨ। ਐਕਟਿਵ ਕੇਸ 29.20 ਫ਼ੀਸਦੀ ਹੈ। ਮਹਾਰਾਸ਼ਟਰ ‘ਚ ਕੋਰੋਨਾ ਵਾਇਰਸ ਦੇ ਪੰਜ ਲੱਖ ਤਿੰਨ ਹਜ਼ਾਰ 084 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚੋ ਇਕ ਲੱਕ 47 ਹਜ਼ਾਰ 355 ਐਕਟਿਵ ਕੇਸ ਹਨ। ਤਿੰਨ ਲੱਖ 38 ਹਜ਼ਾਰ 362 ਮਰੀਜ਼ ਠੀਕ ਹੋ ਗਏ ਹਨ ਤੇ 17 ਹਜ਼ਾਰ 367 ਮਰੀਜ਼ਾਂ ਦੀ ਮੌਤਚ ਹੋ ਗਈ ਹੈ।

ਆਂਧਰਾ ਪ੍ਰਦੇਸ਼ ‘ਚ ਦੋ ਲੱਖ 17 ਹਜ਼ਾਰ ਮਾਮਲੇ

ਆਂਧਰਾ ਪ੍ਰਦੇਸ਼ ‘ਚ ਦੋ ਲੱਖ 17 ਹਜ਼ਾਰ 040 ਮਾਮਲੇ ਸਾਹਮਣੇ ਆਏ ਹਨ। ਇੱਥੇ 85,486 ਐਕਟਿਵ ਕੇਸ ਹਨ। ਇਕ ਲੱਖ 29 ਹਜ਼ਾਰ ਮਰੀਜ਼ ਠੀਕ ਹੋ ਗਏ ਤੇ 1939 ਲੋਕਾਂ ਦੀ ਮੌਤ ਹੋ ਗਈ ਹੈ। ਕਰਨਾਟਕ ‘ਚ ਕੋਰੋਨਾ ਵਾਇਰਸ ਦੇ ਇਕ ਲੱਖ 72 ਹਜ਼ਾਰ 102 ਮਾਮਲੇ ਸਾਹਮਣੇ ਆਏ ਹਨ। ਇੱਥੇ 79 ਹਜ਼ਾਰ 773 ਐਕਟਿਵ ਕੇਸ ਹਨ। 89 ਹਜ਼ਾਰ 238 ਲੋਕ ਠੀਕ ਤੇ 30091 ਲੋਕਾਂ ਦੀ ਮੌਤ ਹੋ ਗਈ ਹੈ।

Today Now News

RELATED ARTICLES
- Advertisment -

POPULAR POSTS