ਕੋਰੋਨਾ ਮਹਾਮਾਰ ਦੇ ਚਲਦਿਆਂ ਦੁਕਾਨ ਦਾ ਕੰਮ ਬੰਦ ਹੋਣ ਕਰਕੇ ਅਤੇ ਘਰਵਾਲੀ ਦੀ ਪ੍ਰਾਈਵੇਟ ਸਕੂਲ ਦੀ ਨੌਕਰੀ ਜਾਣ ਕਰਕੇ ਘਰ ਦੀ ਮਾਲੀ ਹਾਲਤ ਬਹੁਤ ਖ਼ਰਾਬ ਸੀ ।

ਲੁਧਿਆਣਾ (ਰਾਮ ਕ੍ਰਿਸ਼ਨ ਅਰੋੜਾ/ਹਿਤੇਸ਼ ਖੰਨਾ) : ਬੀਤੇ ਦਿਨ ਇੱਕ ਦਿੱਲ ਨੂੰ ਦਹਿਲਾਉਣ ਵਾਲਾ ਵਾਕਿਆ ਦੇਖਣ ਨੂੰ ਮਿਲਿਆ,ਜਦੋ ਇੱਕ ਵਿਅਕਤੀ ਵੱਲੋਂ ਇੱਕ ਚੈਰੀਟੇਬਲ ਹਸਪਤਾਲ ਦੀ ਪਹਿਲੀ ਮੰਜਿਲ ਦੇ ਬਨੇਰੇ ਤੇ ਚੜ ਛਲਾਂਗ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਜਿਸ ਦੇ ਚੱਲਦਿਆਂ ਚੈਰਿਟੀ ਦੇ ਨਾਮ ਤੇ ਚੱਲਣ ਵਾਲੇ ਹਸਪਤਾਲਾਂ ਦੀ ਕਾਰਗੁਜ਼ਾਰੀਆਂ ਅਤੇ ਮਰੀਜਾਂ ਦੇ ਹੋ ਰਹੇ ਇਲਾਜ ਤੇ ਸਵਾਲੀਆ ਨਿਸ਼ਾਨ ਲਗਨ ਲੱਗ ਪਏ ਹਨ ।
ਕੱਲ ਲੁਧਿਆਣਾ ਦੇ ਸ਼੍ਰੀ ਰਾਮ ਚੈਰੀਟੇਬਲ ਹਸਪਤਾਲ ਚ ਦੇਖਣ ਨੂੰ ਮਿਲਿਆ ਜਦੋ ਇੱਕ ਵਿਅਕਤੀ ਵਲੋੰ ਜੋ ਕਿ ਪੇਟ ਦੇ ਦਰਦ ਦੇ ਇਲਾਜ ਲਈ ਦਾਖਲ ਹੋਇਆ ਸੀ । ਪਰ ਬਾਅਦ ਵਿੱਚ ਹਸਪਤਾਲ ਵਲੋੰ ਉਸ ਨੂੰ ਕੋਰੋਨਾ ਪੀੜਤ ਦੱਸਣ ਤੇ ਉਹ ਵਿਅਕਤੀ ਭਾਰੀ ਡਿਪ੍ਰੈਸ਼ਨ ਹੇਠ ਆ ਗਿਆ ਤੇ ਉਸ ਨੇ ਉਸੇ ਹਸਪਤਾਲ ਦੀ ਪਹਿਲੀ ਮੰਜਿਲ ਤੋਂ ਛਲਾਂਗ ਮਾਰ ਆਤਮ ਹੱਤਿਆ ਕਰ ਲਈ । ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮਿਰਤਕ ਦੇ ਜੀਜਾ ਦੀਪਕ ਵਲੋੰ ਉਸ ਨਾਲ ਹੋਈ ਫੋਨ ਰਾਹੀਂ ਗਲਬਾਤ ਦੌਰਾਨ ਹਸਪਤਾਲ ਤੇ ਗੰਭੀਰ ਆਰੋਪ ਲਗਾਉਂਦੇ ਕਿਹਾ ਕਿ ਮਿਰਤਕ ਮੋਹਨ ਲਾਲ ਰਿਸ਼ਤੇ ਵਿੱਚ ਉਸ ਦਾ ਸਾਲਾ ਲਗਦਾ ਹੈ । ਉਹ ਮੁਹੱਲਾ ਸਰੂਪ ਨਗਰ ਦਾ ਰਹਿਣ ਵਾਲਾ ਸੀ ਅਤੇ ਫੋਟੋਗ੍ਰਾਫ਼ਰੀ ਦਾ ਕੰਮ ਕਰਦਾ ਸੀ । ਪਰ ਲਗਾਤਾਰ ਦੁਕਾਨਾਂ ਖੁੱਲਣ ਬੰਦ ਹੋਣ ਦੇ ਚੱਕਰ ਚ ਉਸ ਦਾ ਕੰਮ ਬੰਦ ਹੋ ਗਿਆ ਤੇ ਉਸ ਦੀ ਪਤਨੀ ਜੋ ਕਿਸੇ ਪ੍ਰਾਈਵੇਟ ਸਕੂਲ ਚ ਟੀਚਰ ਲੱਗੀ ਹੋਈ ਸੀ ਪਰ ਸਕੂਲ ਬੰਦ ਹੋਣ ਕਾਰਨ ਉਸ ਦੀ ਨੌਕਰੀ ਵੀ ਚੱਲੀ ਗਈ । ਜਿਸ ਦੇ ਚੱਲਦੇ ਕੁੱਝ ਰਿਸ਼ਤੇਦਾਰਾਂ ਵਲੋੰ ਓਹਨਾ ਦੀ ਆਰਥਿਕ ਮੱਦਦ ਕੀਤੀ ਜਾਂਦੀ ਸੀ । ਪਿੱਛਲੇ ਦਿਨੀ ਉਸ ਦਾ ਸਾਲਾ ਜੋ ਪੇਟ ਦੇ ਇਲਾਜ ਵਾਸਤੇ ਹਸਪਤਾਲ ਚ ਦਾਖਿਲ ਹੋਇਆ ਸੀ । ਪਰ ਕੁੱਝ ਦਿਨ ਦੇ ਇਲਾਜ ਤੋਂ ਬਾਅਦ ਹਸਪਤਾਲ ਵਲੋੰ ਉਹਨਾਂ ਤੋਂ ਪੰਜਾਹ ਹਜ਼ਾਰ ਰੁਪਏ ਇਲਾਜ ਖਰਚੇ ਦੇ ਮੰਗੇ ਜਾਣ ਲੱਗੇ ਅਤੇ ਉਸ ਦੇ ਸਾਲੇ ਮੋਹਨ ਲਾਲ ਨੂੰ ਜਾਣਕਾਰੀ ਦਿੱਤੀ ਗਈ ਕਿ ਉਸ ਦੀ ਕੋਰੋਨਾ ਰਿਪੋਰਟ ਪੋਜਟਿਵ ਆਈ ਹੈ ਤੇ ਉਹ ਕੋਰੋਨਾ ਤੋਂ ਪੀੜਤ ਹੈ । ਜਿਸ ਨਾਲ ਉਸ ਦਾ ਸਾਲਾ ਭਾਰੀ ਡਿਪ੍ਰੈਸ਼ਨ ਚ ਆ ਗਿਆ ਤੇ ਇਸੇ ਪ੍ਰੇਸ਼ਾਨੀ ਕਾਰਨ ਉਸ ਦੇ ਸਾਲੇ ਮੋਹਣ ਲਾਲ ਵੱਲੋਂ ਹਸਪਤਾਲ ਦੀ ਪਹਿਲੀ ਮੰਜਿਲ ਦੇ ਜਿਸ ਪ੍ਰਾਈਵੇਟ ਰੂਮ ਵਿੱਚ ਉਹ ਦਾਖਿਲ ਸੀ ਦਾ ਸ਼ੀਸ਼ਾ ਤੋੜ ਕੇ ਛਲਾਂਗ ਲਗਾ ਦਿੱਤੀ । ਜਿਸ ਨਾਲ ਉਸ ਦੇ ਸਾਲੇ ਮੋਹਣ ਲਾਲ ਦਾ ਸਿਰ ਜਮੀਨ ਨਾਲ ਟਕਰਾਉਣ ਨਾਲ ਦੇਰ ਰਾਤ ਕਰੀਬ 1:30 ਵਜੇ ਉਸ ਦੀ ਸਿਵਲ ਹਸਪਤਾਲ ਚ ਇਲਾਜ ਦੌਰਾਨ ਮੌਤ ਹੋ ਗਈ । ਜਿਸ ਦੇ ਚੱਲਦੇ ਹਸਪਤਾਲ ਦੀ ਭਾਰੀ ਅਣਗਹਿਲੀ ਸਾਹਮਣੇ ਆਈ ਹੈ,ਦੀਪਕ ਦਾ ਆਰੋਪ ਹੈ ਕਿ ਹਸਪਤਾਲ ਦੇ ਹਰ ਵਾਰਡ ਚ ਸਕਿਓਰਿਟੀ ਗਾਰਡ ਤੇ ਡਾਕਟਰ ਮੌਜੂਦ ਹੁੰਦੇ ਹਨ । ਫਿਰ ਕਿਸ ਤਰਾਂ ਉਸ ਦੇ ਸਾਲੇ ਮੋਹਨ ਲਾਲ ਵੱਲੋਂ ਕਮਰੇ ਦੀ ਖਿੜਕੀ ਦਾ ਸ਼ੀਸ਼ਾ ਤੋੜਨ,ਬਨੇਰੇ ਤੇ ਚੜਨ, ਤੇ ਕੁੱਝ ਦੇਰ ਬਨੇਰੇ ਤੇ ਖੜੇ ਹੋ ਕੇ ਬਾਹਰ ਸੜਕ ਤੇ ਖੜੇ ਲੋਕਾਂ ਨਾਲ ਗੱਲਬਾਤ ਕਰਨ ਦਾ ਪਤਾ ਨਹੀਂ ਲਗਿਆ । ਦੀਪਕ ਅਨੁਸਾਰ ਉਸ ਦੇ ਸਾਲੇ ਦੀ ਮੌਤ ਦਾ ਮੁੱਖ ਕਾਰਣ ਉਸ ਦੇ ਛਲਾਂਗ ਲਗਾਉਣ ਤੋਂ ਬਾਅਦ ਸਿਰ ਚ ਲੱਗੀ ਸੱਟ ਦਸਿਆ ਜਾ ਰਿਹਾ ਹੈ । ਉਸ ਨੇ ਦਸਿਆ ਕਿ ਮਿਰਤਕ ਮੋਹਨ ਲਾਲ ਦੀਆਂ 3 ਲੜਕੀਆਂ ਅਤੇ 1 ਲੜਕਾ ਹੈ । ਦੀਪਕ ਨੇ ਦਸਿਆ ਕਿ ਰਾਮ ਚੈਰੀਟੇਬਲ ਹਸਪਤਾਲ ਦੇ ਪ੍ਰਬੰਧਕਾਂ ਵਲੋੰ ਉਸ ਦੇ ਸਾਲੇ ਮੋਹਨ ਲਾਲ ਦੇ ਇਲਾਜ ਲਈ ਬਕਾਇਆ ਬਿਲ ਦੀ ਵਸੂਲੀ ਵਾਸਤੇ ਓਹਨਾ ਦੇ ਅਧਾਰ ਕਾਰਡ ਤੱਕ ਆਪਣੇ ਕਬਜੇ ਚ ਰੱਖੇ ਹੋਏ ਹਨ,
ਦੂਸਰੇ ਪਾਸੇ ਜਦੋ ਇਸ ਵਾਪਰੀ ਘਟਨਾ ਬਾਰੇ ਹਸਪਤਾਲ ਦੇ ਪ੍ਰਬੰਧਕ ਸ਼੍ਰੀ ਸੁਰੇਸ਼ ਸਲੂਜਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਮਰੀਜ ਦੇ ਇਲਾਜ ਉੱਪਰ ਕੁੱਲ 42 ਹਜਾਰ ਦੇ ਕਰੀਬ ਖਰਚ ਆ ਚੁੱਕਾ ਸੀ ,ਮਰੀਜ ਦੇ ਵਾਰਿਸਾਂ ਵਲੋੰ 15 ਹਜਾਰ ਰੁਪਏ ਜਮਾਂ ਕਰਵਾ ਦਿੱਤੇ ਗਏ ਸਨ ,ਪਰ ਇਸ ਦੌਰਾਨ ਮਰੀਜ ਵਲੋੰ ਛਲਾਂਗ ਲਗਾਉਣ ਦੇ ਚੁੱਕੇ ਕਦਮ ਕਰ ਕੇ ਉਸ ਨੂੰ ਸਿਵਲ ਹਸਪਤਾਲ ਭੇਜਣਾ ਪਿਆ । ਮਰੀਜ ਦੇ ਵਾਰਿਸਾਂ ਵਲੋੰ ਖੁੱਦ ਹੀ ਬਕਾਇਆ ਬਿੱਲ ਦੀ ਰਕਮ ਨਾ ਹੋਣ ਕਾਰਣ ਆਪਣੇ ਅਧਾਰ ਕਾਰਡ ਹਸਪਤਾਲ ਕਾਊਂਟਰ ਤੇ ਜਮਾਂ ਕਰਵਾਏ ਗਏ ਸਨ । ਸ਼੍ਰੀ ਸਲੂਜਾ ਵੱਲੋਂ ਇਨਸਾਨੀਅਤ ਪ੍ਰਤੀ ਬਹੁਤ ਸਲਾਂਘਾ ਯੋਗ ਰੁੱਖ ਅਪਨਉਦੇ ਹੋਏ ਮਰੀਜ ਦੇ ਇਲਾਜ ਦੀ ਬਕਾਇਆ ਰਕਮ ਨੂੰ ਮਾਫ ਕਰਨ ਦੀ ਜਾਣਕਾਰੀ ਦਿੱਤੀ ।






